ਸ਼ੀਲਪ ਕਲਾ ਦੇ ਜਨਮਦਾਤਾ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ – ਭੋਗਲ ਪਰਿਵਾਰ ਵਲੋਂ ਹੋਇਆ ਸਮਾਗਮ

ਨਿਊਜ਼ ਪੰਜਾਬ
ਲੁਧਿਆਣਾ , 25 ਅਕਤੂਬਰ – ਅੱਜ ਪੰਜਾਬ ਵਿੱਚ ਉਦਯੋਗਪਤੀਆਂ ਅਤੇ ਕਿਰਤੀਆਂ ਵਲੋਂ ਸ਼ੀਲਪ ਕਲਾ ਦੇ ਜਨਮਦਾਤਾ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਇਸ ਸਬੰਧੀ ਵੱਖ ਵੱਖ ਜਥੇਬੰਦੀਆਂ ਵਲੋਂ ਸਮਾਗਮ ਕੀਤੇ ਗਏ। ਪ੍ਰਸਿੱਧ ਉਦਯੋਗਿਕ ਘਰਾਣੇ ਭੋਗਲ ਪਰਿਵਾਰ ਵਲੋਂ ਇੰਡਸਟ੍ਰੀਅਲ ਏਰੀਆ ਬੀ ਵਿਖੇ ਸਥਿਤ ਭੋਗਲ ਸਨਜ਼ ਵਿਖੇ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦੀ ਰੱਬੀ ਬਾਣੀ ਦੇ ਪਾਠ ਅਤੇ ਗੁਰਬਾਣੀ ਦੇ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਏ ਗਏ। ਸਮਾਗਮ ਦੌਰਾਨ ਰਾਗੀ ਸਿੰਘਾਂ ਵਲੋਂ ਗੁਰੂ ਨਾਨਕ ਸਾਹਿਬ ਵਲੋਂ ਦਰਸਾਏ ਕਿਰਤ ਦੇ ਮਾਰਗ ਤੇ ਚਲਣ ਦੀ ਪ੍ਰੇਰਨਾ ਦਿੱਤੀ। ਇਸ ਸਮੇ ਸ੍ਰ.ਅਵਤਾਰ ਸਿੰਘ ਭੋਗਲ ਅਤੇ ਸ੍ਰ.ਹਰਿੰਦਰ ਪਾਲ ਸਿੰਘ ਭੋਗਲ ਵਲੋ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਵਿੱਚ ਸ੍ਰ.ਇੰਦਰਜੀਤ ਸਿੰਘ ਨਵਯੁਗ , ਸ੍ਰ.ਗੁਰਮੀਤ ਸਿੰਘ ਕੁਲਾਰ ,ਸ੍ਰ. ਚਰਨਜੀਤ ਸਿੰਘ ਵਿਸ਼ਵਕਰਮਾਂ , ਸ੍ਰ. ਰਜਿੰਦਰ ਸਿੰਘ ਸਰਹਾਲੀ , ਸ੍ਰ. ਇਕਬਾਲ ਸਿੰਘ ਡੀਕੋ ,ਸ੍ਰ. ਸੁਰਿੰਦਰ ਪਾਲ ਸਿੰਘ ਮੱਕੜ , ਸ਼੍ਰੀ ਰਾਜੀਵ ਜੈਨ , ਸ੍ਰ.ਉਧਮਜੀਤ ਸਿੰਘ , ਸ੍ਰ. ਸਤਿੰਦਰਜੀਤ ਸਿੰਘ ਆਟੋਮ , ਸ੍ਰ. ਸਵਰਨ ਸਿੰਘ ਦਰੇੜਾ , ਸ੍ਰ.ਹਰਮਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਨਅਤਕਾਰ ਹਾਜ਼ਰ ਸਨ।