ਕਾਂਗਰਸ ਪ੍ਰਧਾਨਗੀ ਚੋਣ – ਮਲਿਕਾਰੁਜਨ ਖੜਗੇ ਚੋਣ ਜਿੱਤੇ – ਪੜ੍ਹੋ ਵੋਟਾਂ ਦਾ ਵੇਰਵਾ

ਨਿਊਜ਼ ਪੰਜਾਬ
ਨਵੀ ਦਿੱਲੀ , 19 ਅਕਤੂਬਰ – ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਰੁਜਨ ਖੜਗੇ ਅੱਜ ਪਾਰਟੀ ਪ੍ਰਧਾਨ ਦੀ ਚੋਣ ਜਿੱਤ ਗਏ। ਕੁੱਲ 9385 ਵੋਟਾਂ ਵਿਚੋਂ ਸ੍ਰੀ ਖੜਗੇ ਨੂੰ 7897 ਵੋਟਾਂ ਪਈਆਂ ਜਦ ਕਿ ਸ਼ਸ਼ੀ ਥਰੂਰ ਨੂੰ 1072 ਵੋਟਾਂ ਪਟੀਆਂ। 416 ਵੋਟਾਂ ਰੱਦ ਕੀਤੀਆਂ ਗਈਆਂ। 24 ਸਾਲਾਂ ਬਾਅਦ ਗਾਂਧੀ ਪਰਿਵਾਰ ਤੋਂ ਬਾਹਰਲਾ ਦਾ ਕੋਈ ਨੇਤਾ ਕਾਂਗਰਸ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਇਸ ਦੌਰਾਨ ਸ੍ਰੀ ਥਰੂਰ ਨੇ ਹਾਰ ਕਬੂਲ ਲਈ ਤੇ ਸ੍ਰੀ ਖੜਗੇ ਨੂੰ ਵਧਾਈ ਦਿੱਤੀ।ਪਾਰਟੀ ਵਲੋਂ ਅਧਿਕਾਰਿਤ ਤੋਰ ਤੇ ਹਾਲੇ ਐਲਾਨ ਕੀਤਾ ਜਾਣਾ ਹੈ।