ਦੁਖਦਾਈ ਖਬਰ – ਅਮਰੀਕਾ ਵਿੱਚ ਅਗਵਾ ਕੀਤੇ ਪੰਜਾਬੀ ਪਰਿਵਾਰ ਦੇ ਚਾਰ ਜੀਆਂ ਦੀਆਂ ਲਾਸ਼ਾਂ ਮਿਲੀਆਂ – ਹੁਸ਼ਿਆਰਪੁਰ ਜਿਲ੍ਹੇ ਨਾਲ ਸਬੰਧਿਤ ਹੈ ਪਰਿਵਾਰ – ਪੁਲਿਸ ਨੇ ਅਗਵਾਕਾਰ ਦੀ ਫੋਟੋ ਅਤੇ ਵੀਡੀਓ ਕੀਤੀ ਜਾਰੀ
ਕੈਲੇਫੋਰਨੀਆ ਦੀ ਮਰਸੈਡ ਕਾਊਂਟੀ ਵਿਚ ਵਾਪਰੀ ਵਾਰਦਾਤ ਬਾਰੇ ਪੁਲਿਸ ਨੇ ਦੱਸਿਆ ਕਿ ਅਗਵਾਕਾਰ ਪਸਤੌਲ ਦੀ ਨੋਕ ’ਤੇ 36 ਸਾਲ ਦੇ ਜਸਦੀਪ ਸਿੰਘ, 27 ਸਾਲ ਦੀ ਜਸਲੀਨ ਕੌਰ ਇਨ੍ਹਾਂ ਦੀ 8 ਮਹੀਨੇ ਦੀ ਬੱਚੀ ਅਰੂਹੀ ਅਤੇ 39 ਸਾਲ ਦੇ ਅਮਨਦੀਪ ਸਿੰਘ ਨੂੰ ਕਿਸੇ ਅਣਦੱਸੀ ਥਾਂ ’ਤੇ ਲੈ ਗਿਆ ਸੀ। ਦਿਨ-ਦਿਹਾੜੇ ਵਾਪਰੀ ਵਾਰਦਾਤ ਨੇ ਮਰਸੈਡ ਕਾਊਂਟੀ ਵਿਚ ਵਸਦੇ ਭਾਰਤੀ ਮੂਲ ਦੇ ਲੋਕਾਂ ਨੂੰ ਸੋਚਾਂ ਵਿਚ ਪਾ ਦਿਤਾ ਹੈ।
ਹੁਸ਼ਿਆਰਪੁਰ, 6 ਅਕਤੂਬਰ – ਟਾਂਡਾ ਨੇੜਲੇ ਪਿੰਡ ਹਰਸੀ ਨਾਲ ਸਬੰਧਿਤ ਅਮਰੀਕਾ ਨਿਵਾਸੀ ਪਰਿਵਾਰ ਦੇ ਚਾਰ ਜੀਆਂ ਨੂੰ ਅਗਵਾ ਪਿੱਛੋਂ ਕਤਲ ਕੀਤੇ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਅਮਰੀਕਾ ਵਿਚ ਕਈ ਦਿਨਾਂ ਤੋਂ ਲਾਪਤਾ ਪੰਜਾਬੀ ਪਰਵਾਰ ਦੀਆਂ ਲਾਸ਼ਾਂ ਮਿਲ ਗਈਆਂ ਹਨ। ਇਹ ਘਟਨਾ ਕੈਲੇਫੋਰਨੀਆ ਦੀ ਮਰਸੈਡ ਕਾਊਂਟੀ ਵਿਚ ਵਾਪਰੀ ਸੀ। ਮੈਂਬਰਾਂ ਦੀ ਪਛਾਣ 8 ਮਹੀਨੇ ਦੀ ਅਰੂਹੀ , ਉਸ ਦੀ ਮਾਂ 27 ਸਾਲਾ ਜਸਲੀਨ ਕੌਰ, ਪਿਤਾ 36 ਸਾਲਾ ਜਸਦੀਪ ਸਿੰਘ ਅਤੇ ਜਸਦੀਪ ਦੇ ਭਰਾ 39 ਸਾਲਾ ਅਮਨਦੀਪ ਸਿੰਘ ਵਜੋਂ ਹੋਈ ਹੈ। ਜਸਦੀਪ ਦੇ ਮਾਤਾ ਪਿਤਾ ਡਾ. ਰਣਧੀਰ ਸਿੰਘ ਅਤੇ ਕ੍ਰਿਪਾਲ ਕੌਰ ਹੁਸ਼ਿਆਰਪੁਰ ਦੇ ਟਾਂਡਾ ਬਲਾਕ ਦੇ ਹਰਸੀ ਪਿੰਡ ਦੇ ਵਸਨੀਕ ਹਨ। ਪੰਜਾਬੀ ਪਰਵਾਰ ਨੂੰ ਅਗਵਾ ਕਰਨ ਵਾਲੇ ਸ਼ੱਕੀ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ। ਹਸੂਸ ਮੈਨੁਅਲ ਸਲਗਾਡੋ ਨਾਂ ਦੇ ਇਸ ਵਿਅਕਤੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਦਾ ਹਸਪਤਾਲ ਵਿਚ ਇਲਾਜ ਚਲ ਰਿਹਾ।
ਕਤਲ ਕੀਤੇ ਜਾਣ ਦੀ ਪੁੱਸ਼ਟੀ ਪੁਲਿਸ ਨੇ ਕੀਤੀ ਹੈ ਪਰ ਹਾਲੇ ਅਗਵਾ ਅਤੇ ਕਤਲ ਦਾ ਕਾਰਨ ਨਹੀਂ ਪਤਾ ਲੱਗ ਸਕਿਆ।
ਪੁਲਿਸ ਨੇ ਸ਼ੱਕੀ ਅਗਵਾਕਾਰ ਦੀ ਫੋਟੋ , ਵੀਡੀਓ ਰਾਹੀਂ ਜਾਣਕਾਰੀ ਜਾਰੀ ਕੀਤੀ ਹੈ https://www.countyofmerced.com/87/Sheriffs-Office
https://www.facebook.com/145052026055479
ਤਸਵੀਰ – ਸ਼ੋਸਲ ਮੀਡੀਆ/ Merced County Sheriff’s Office/Reuters ਦੇ ਧੰਨਵਾਦ ਨਾਲ