ਰਸੋਈ ਗੈਂਸ – ਮਨ ਮਰਜ਼ੀ ਨਾਲ ਨਹੀਂ ਮਿਲਣਗੇ ਸਿਲੰਡਰ – ਪੜ੍ਹੋ ਤੁਸੀਂ ਮਹੀਨੇ ਵਿੱਚ ਕਿੰਨੇ ਸਿਲੰਡਰ ਲੈ ਸਕਦੇ ਹੋ
ਨਿਊਜ਼ ਪੰਜਾਬ
ਘਰੇਲੂ ਐਲਪੀਜੀ ਖਪਤਕਾਰਾਂ ਨੂੰ ਹੁਣ ਆਪਣੀ ਮਰਜ਼ੀ ਨਾਲ ਸਿਲੰਡਰ ਨਹੀਂ ਮਿਲ ਸਕਣਗੇ, ਹਰ ਸਾਲ ਇੱਕ ਹੱਦ ਵਿੱਚ ਰਹਿਣਾ ਪਵੇਗਾ ।
ਹੁਣ ਨਵੇਂ ਨਿਯਮਾਂ ਮੁਤਾਬਕ ਇਕ ਕੁਨੈਕਸ਼ਨ ‘ ਤੇ ਇਕ ਸਾਲ ‘ ਚ ਸਿਰਫ 15 ਸਿਲੰਡਰ ਹੀ ਮਿਲਣਗੇ । ਕਿਸੇ ਵੀ ਹਾਲਤ ਵਿੱਚ ਇਸ ਤੋਂ ਵੱਧ ਸਿਲੰਡਰ ਨਹੀਂ ਦਿੱਤਾ ਜਾਵੇਗਾ । ਇਸ ਦੇ ਨਾਲ ਹੀ ਇਕ ਮਹੀਨੇ ਦਾ ਕੋਟਾ ਵੀ ਤੈਅ ਕੀਤਾ ਗਿਆ ਹੈ । ਕੋਈ ਵੀ ਖਪਤਕਾਰ ਇੱਕ ਮਹੀਨੇ ਦੇ ਅੰਦਰ ਦੋ ਤੋਂ ਵੱਧ ਸਿਲੰਡਰ ਨਹੀਂ ਲੈ ਸਕਦਾ ।
ਵਿਤਰਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰਾਸ਼ਨ ਲਈ ਸਾਫਟਵੇਅਰ ਵਿੱਚ ਬਦਲਾਅ ਕੀਤੇ ਗਏ ਹਨ । ਇਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ । ਘਰੇਲੂ ਗੈਂਸ ਸਿਲੰਡਰ ਦੀ ਵਰਤੋਂ ਵਪਾਰਕ ਵਰਤੋਂ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ । ਸਬਸਿਡੀ ਵਾਲੇ ਲੋਕਾਂ ਨੂੰ ਸਿਰਫ 12 ਸਿਲੰਡਰ ਮਿਲਣਗੇ ਜਾਣਕਾਰੀ ਮੁਤਾਬਕ ਇਹ ਬਦਲਾਅ ਤਿੰਨੋਂ ਤੇਲ ਕੰਪਨੀਆਂ ਦੇ ਖਪਤਕਾਰਾਂ ‘ ਤੇ ਲਾਗੂ ਹੋਏ ਹਨ ।