ਕਰਫਿਊ/ਲੌਕਡਾਊਨ ਦੀ ਉਲੰਘਣਾ ਨਾਲ ਸੰਬੰਧਤ 93 ਮਾਮਲੇ ਦਰਜ -ਜਗਰਾਂਉ ਅਤੇ ਖੰਨਾ ਵਿੱਚ ਵੀ ਬਣਨਗੀਆਂ ਓਪਨ ਜੇਲ੍ਹਾਂ -ਨਿੱਜੀ ਹਸਪਤਾਲ ਬਿਮਾਰ ਮਰੀਜ਼ਾਂ ਨੂੰ ਦਾਖ਼ਲ ਕਰਨ ਤੋਂ ਮਨ੍ਹਾ ਨਾ ਕਰਨ-ਡਿਪਟੀ ਕਮਿਸ਼ਨਰ
-ਜ਼ਰੂਰੀ ਵਸਤਾਂ ਦੀ ਸਪਲਾਈ ਦਾ ਕੰਮ ਸੁਚਾਰੂ ਤਰੀਕੇ ਨਾਲ ਜਾਰੀ
-200 ਨਮੂਨਿਆਂ ਵਿੱਚੋਂ 144 ਨਮੂਨੇ ਨੈਗੇਟਿਵ ਆਏ, 52 ਨਤੀਜਿਆਂ ਦੀ ਉਡੀਕ
ਲੁਧਿਆਣਾ, 2 ਅਪ੍ਰੈਲ ( ਗੁਰਪ੍ਰੀਤ ਸਿੰਘ – ਨਿਊਜ਼ ਪੰਜਾਬ )-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸਪੱਸ਼ਟ ਕੀਤਾ ਹੈ ਕਿ ਜ਼ਿਲ•ਾ ਲੁਧਿਆਣਾ ਵਿੱਚ ਜੇਕਰ ਕੋਈ ਵੀ ਵਿਅਕਤੀ ਕਰਫਿਊ/ਲੌਕਡਾਊਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੁਣ ਤੱਕ ਜ਼ਿਲ•ਾ ਲੁਧਿਆਣਾ ਵਿੱਚ ਉਲੰਘਣਾ ਦੇ 93 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਭਵਿੱਖ ਵਿੱਚ ਵੀ ਜੇਕਰ ਕੋਈ ਵਿਅਕਤੀ ਉਲੰਘਣਾ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਉਨ•ਾਂ ਨੇ ਅੱਜ ਸ਼ਹਿਰ ਲੁਧਿਆਣਾ ਅਤੇ ਦਿਹਾਤੀ ਖੇਤਰਾਂ ਦਾ ਦੌਰਾ ਕੀਤਾ ਹੈ, ਜਿਸ ਵਿੱਚ ਦੇਖਿਆ ਗਿਆ ਕਿ ਲੋਕ ਪ੍ਰਸਾਸ਼ਨ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਉਨ•ਾਂ ਕਿਹਾ ਕਿ ਉਲੰਘਣਾ ਕਰਨ ਵਾਲੇ ਵਿਅਕਤੀਆਂ ਲਈ ਸ਼ਹਿਰ ਲੁਧਿਆਣਾ ਵਿੱਚ ਚਾਰ ਓਪਨ ਜੇਲ•ਾਂ ਬਣਾਈਆਂ ਗਈਆਂ ਹਨ, ਉਸੇ ਤਰਜ਼ ‘ਤੇ ਹੁਣ ਜਗਰਾਂਉ ਅਤੇ ਖੰਨਾ ਵਿੱਚ ਵੀ ਓਪਨ ਜੇਲ•ਾਂ ਬਣਾਈਆਂ ਜਾਣਗੀਆਂ, ਜਿੱਥੇ ਉਲੰਘਣਾ ਕਰਨ ਵਾਲਿਆਂ ਨੂੰ ਬੰਦ ਕੀਤਾ ਜਾਇਆ ਕਰੇਗਾ।
ਨਿੱਜੀ ਹਸਪਤਾਲਾਂ ਵੱਲੋਂ ਬਿਮਾਰ ਮਰੀਜ਼ਾਂ ਨੂੰ ਭਰਤੀ ਨਾ ਕਰਨ ਬਾਰੇ ਮਿਲੀਆਂ ਰਿਪੋਰਟਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸ੍ਰੀ ਅਗਰਵਾਲ ਨੇ ਸਮੂਹ ਡਾਕਟਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸਥਿਤੀ ਵਿੱਚ ਅਜਿਹੇ ਮਰੀਜ਼ਾਂ ਨੂੰ ਦਰਕਿਨਾਰ ਨਾ ਕਰੇ। ਉਨ•ਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਹਰੇਕ ਬਿਮਾਰ ਵਿਅਕਤੀ ਕੋਰੋਨਾ ਬਿਮਾਰੀ ਤੋਂ ਪੀੜਤ ਹੋਵੇ। ਇਸ ਕਰਕੇ ਕਿਸੇ ਵੀ ਡਾਕਟਰ ਜਾਂ ਹਸਪਤਾਲ ਵੱਲੋਂ ਅਜਿਹੇ ਮਰੀਜ਼ਾਂ ਨੂੰ ਇਲਾਜ਼ ਤੋਂ ਮਨ•ਾਂ ਨਹੀਂ ਕਰਨਾ ਚਾਹੀਦਾ ਹੈ।
ਉਨ•ਾਂ ਸਪੱਸ਼ਟ ਕੀਤਾ ਕਿ ਲੋਕਾਂ ਨੂੰ ਲੋੜੀਂਦੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਦਾ ਕੰਮ ਹੁਣ ਪੂਰੀ ਤਰ•ਾਂ ਸੁਚਾਰੂ ਤਰੀਕੇ ਨਾਲ ਚਾਲੂ ਹੈ। ਲੋਕਾਂ ਨੂੰ ਕਿਸੇ ਵੀ ਤਰ•ਾਂ ਦੀ ਕੋਈ ਵੀ ਸਮੱਸਿਆ ਪੇਸ਼ ਨਹੀਂ ਆ ਰਹੀ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸਾਸ਼ਨ ਵੱਲੋਂ ਇਸੇ ਤਰ•ਾਂ ਲੋਕਾਂ ਤੱਕ ਸਪਲਾਈ ਨਿਰੰਤਰ ਯਕੀਨੀ ਬਣਾਈ ਜਾਵੇਗੀ।
ਪ੍ਰਵਾਸੀ ਲੋਕਾਂ ਦੀ ਆਪਣੇ ਸੂਬਿਆਂ ਨੂੰ ਪਲਾਇਨ ਬਾਰੇ ਪੁੱਛੇ ਜਾਣ ‘ਤੇ ਉਨ•ਾਂ ਕਿਹਾ ਕਿ ਲੋਕਾਂ ਦਾ ਇਹ ਪਲਾਇਨ ਹੁਣ ਰੁਕ ਗਿਆ ਹੈ। ਉਨ•ਾਂ ਨੂੰ ਪਤਾ ਲੱਗ ਗਿਆ ਹੈ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ ਅਤੇ ਉÎੱਤਰ ਪ੍ਰਦੇਸ਼ ਦੇ ਸੂਬਿਆਂ ਦੀ ਸਰਹੱਦਾਂ ਸੀਲ ਕੀਤੀਆਂ ਹੋਈਆਂ ਹਨ। ਸ੍ਰੀ ਅਗਰਵਾਲ ਨੇ ਕਿਹਾ ਕਿ ਪ੍ਰਵਾਸੀ ਮਜਦੂਰਾਂ ਦੀ ਸਹੂਲਤ ਲਈ ਜ਼ਿਲ•ਾ ਪ੍ਰਸਾਸ਼ਨ ਵੱਲੋਂ ਸ਼ੈਲਟਰ ਹੋਮ ਬਣਾਏ ਗਏ ਹਨ, ਜਿੱਥੇ ਉਨ•ਾਂ ਨੂੰ ਭੇਜਿਆ ਜਾ ਰਿਹਾ ਹੈ।
ਨਿਜ਼ਾਮੂਦੀਨ (ਨਵੀਂ ਦਿੱਲੀ) ਤੋਂ ਆਏ ਕੁਝ ਲੋਕਾਂ ਬਾਰੇ ਪੁੱਛੇ ਜਾਣ ‘ਤੇ ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲ•ਾ ਲੁਧਿਆਣਾ ਵਿੱਚ 17 ਵਿਅਕਤੀਆਂ ਦੇ ਆਉਣ ਬਾਰੇ ਸੂਚਨਾ ਪ੍ਰਾਪਤ ਹੋਈ ਸੀ, ਜਿਨ•ਾਂ ਵਿੱਚੋਂ 7-8 ਵਿਅਕਤੀਆਂ ਦੀ ਸ਼ਨਾਖ਼ਤ ਕਰਕੇ ਉਨ•ਾਂ ਦਾ ਮੈਡੀਕਲ ਕਰਵਾਇਆ ਗਿਆ ਹੈ, ਜਦਕਿ ਬਾਕੀ ਵਿਅਕਤੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲ•ਾ ਲੁਧਿਆਣਾ ਵਿੱਚ ਹੁਣ ਤੱਕ 200 ਮਰੀਜ਼ਾਂ ਨੇ ਨਮੂਨੇ ਲਏ ਗਏ ਹਨ, ਜਿਨ•ਾਂ ਵਿੱਚੋਂ 144 ਨਮੂਨੇ ਨੈਗੇਟਿਵ, 4 ਪਾਜ਼ੀਟਿਵ (3 ਲੁਧਿਆਣਾ 1 ਜਲੰਧਰ) ਪਾਏ ਗਏ ਹਨ, ਜਦਕਿ 52 ਨਮੂਨਿਆਂ ਦਾ ਨਤੀਜਾ ਆਉਣਾ ਬਾਕੀ ਹੈ। ਅੱਜ ਸਥਾਨਕ ਸੀ. ਐੱਮ. ਸੀ. ਹਸਪਤਾਲ ਵਿਖੇ ਹੋਈਆਂ ਦੋ ਮੌਤਾਂ ਬਾਰੇ ਉਨ•ਾਂ ਸਪੱਸ਼ਟ ਕੀਤਾ ਕਿ ਇਨ•ਾਂ ਮੌਤਾਂ ਪਿੱਛੇ ਕਾਰਨ ਕੋਈ ਹੋਰ ਸਨ ਪਰ ਫਿਰ ਵੀ ਸਿਹਤ ਵਿਭਾਗ ਵੱਲੋਂ ਇਨ•ਾਂ ਦੇ ਨਮੂਨੇ ਲਏ ਗਏ ਹਨ, ਜਿਨ•ਾਂ ਦਾ ਨਤੀਜਾ ਆਉਣ ‘ਤੇ ਹੀ ਅੱਗੇ ਦੱਸਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਉਨ•ਾਂ ਜ਼ਿਲ•ਾ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ।
—ਸੰਬੰਧਤ ਤਸਵੀਰਾਂ ਵੀ ਨਾਲ ਲਗਾ ਦਿੱਤੀਆਂ ਗਈਆਂ ਹਨ ਜੀ—