Dollar vs Rupee – ਡਾਲਰ ਦੇ ਮੁਕਾਬਲੇ ਰੁਪਿਆ ਟੁੱਟ ਕੇ 81 ਦੇ ਪਾਰ ਪਹੁੰਚਿਆ – ਆਉਣ ਵਾਲੇ ਸਮੇਂ ‘ਚ ਰੁਪਏ ‘ਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ
ਨਿਊਜ਼ ਪੰਜਾਬ
ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਸ਼ੁੱਕਰਵਾਰ ਨੂੰ ਰੁਪਿਆ ਕਮਜ਼ੋਰ ਹੋ ਕੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ। ਸ਼ੁੱਕਰਵਾਰ ਨੂੰ ਸ਼ੁਰੂਆਤੀ ਸੈਸ਼ਨ ‘ਚ ਹੀ ਰੁਪਿਆ 39 ਪੈਸੇ ਡਿੱਗ ਕੇ 81.81 ‘ਤੇ ਆ ਗਿਆ। ਇਸ ਸਮੇਂ ਡਾਲਰ ਦੇ ਮੁਕਾਬਲੇ ਰੁਪਿਆ 80.99 ਦੇ ਪੱਧਰ ‘ਤੇ ਬਰਕਰਾਰ ਹੈ। ਇਸ ਤੋਂ ਪਹਿਲਾਂ ਵੀਰਵਾਰ ਦੇ ਕਾਰੋਬਾਰੀ ਸੈਸ਼ਨ ‘ਚ ਰੁਪਿਆ 83 ਪੈਸੇ ਦੀ ਗਿਰਾਵਟ ਨਾਲ 80.79 ‘ਤੇ ਬੰਦ ਹੋਇਆ ਸੀ। ਇਹ ਇਕ ਦਿਨ ‘ਚ ਰੁਪਏ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ। ਦੱਸ ਦੇਈਏ ਕਿ ਹਾਲ ਹੀ ਦੇ ਦਿਨਾਂ ਵਿੱਚ ਰੁਪਿਆ ਕਿਸ ਕਾਰਨ ਹੇਠਾਂ ਡਿੱਗ ਰਿਹਾ ਹੈ? ਆਖਿਰ ਕੀ ਕਾਰਨ ਹੈ ਕਿ ਹੁਣ ਡਾਲਰ ਦੇ ਮੁਕਾਬਲੇ ਕਮਜ਼ੋਰ ਹੋਣ ਵਾਲਾ ਰੁਪਿਆ 81 ਰੁਪਏ ਨੂੰ ਪਾਰ ਕਰ ਗਿਆ ਹੈ?
ਬਾਜ਼ਾਰ ਮਾਹਰਾਂ ਦਾ ਮੰਨਣਾ ਹੈ ਕਿ ਪਿਛਲੇ ਦੋ ਦਿਨਾਂ ‘ਚ ਡਾਲਰ ਦੇ ਮੁਕਾਬਲੇ ਰੁਪਏ ਦੇ ਤੇਜ਼ੀ ਨਾਲ ਕਮਜ਼ੋਰ ਹੋਣ ਦੇ ਦੋ ਸਭ ਤੋਂ ਮਹੱਤਵਪੂਰਨ ਕਾਰਨ ਹਨ। ਪਹਿਲਾ ਅਮਰੀਕੀ ਫੈਡਰਲ ਰਿਜ਼ਰਵ ਦੁਆਰਾ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਫੈੱਡ ਦੇ ਇਸ ਫੈਸਲੇ ਕਾਰਨ ਡਾਲਰ ਸੂਚਕ ਅੰਕ ਮਜ਼ਬੂਤ ਹੋਇਆ ਹੈ, ਜਿਸ ਕਾਰਨ ਰੁਪਏ ‘ਤੇ ਦਬਾਅ ਵਧਣ ਨਾਲ ਆਖਰੀ ਕਾਰੋਬਾਰੀ ਦਿਨ ‘ਚ ਇਹ 83 ਪੈਸੇ ਫਿਸਲ ਕੇ 80.79 ਦੇ ਪੱਧਰ ‘ਤੇ ਪਹੁੰਚ ਗਿਆ। ਸ਼ੁੱਕਰਵਾਰ ਨੂੰ ਵੀ ਬਾਜ਼ਾਰ ‘ਚ ਫੇਡ ਦੇ ਫੈਸਲੇ ਦਾ ਅਸਰ ਦਿਖਾਈ ਦਿੱਤਾ ਅਤੇ ਰੁਪਿਆ 39 ਪੈਸੇ ਡਿੱਗ ਕੇ 81.18 ਦੇ ਪੱਧਰ ‘ਤੇ ਪਹੁੰਚ ਗਿਆ। ਦੱਸਿਆ ਜਾ ਰਿਹਾ ਹੈ ਕਿ ਫੇਡ ਨੇ ਜਿਸ ਹਮਲਾਵਰ ਤਰੀਕੇ ਨਾਲ ਵਿਆਜ ਦਰਾਂ ਵਧਾ ਦਿੱਤੀਆਂ ਹਨ, ਉਸ ਨਾਲ ਦੁਨੀਆ ਦੀ ਕਰੰਸੀ ਕਮਜ਼ੋਰ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ‘ਚ ਰੁਪਏ ‘ਚ ਹੋਰ ਗਿਰਾਵਟ ਆ ਸਕਦੀ ਹੈ।