ਸੋਨਾਲੀਕਾ ਕੰਪਨੀ ਵੱਲੋਂ ਕਿਸਾਨ ਮੇਲੇ ‘ਚ ਲਾਂਚ ਕੀਤਾ ਨਵਾਂ ਵਾਤਾਵਰਨ ਅਨੁਕੂਲ ਟਰੈਕਟਰ ਡੀ.ਆਈ 75


ਨਿਊਜ਼ ਪੰਜਾਬ ਸੋਨਾਲੀਕਾ ਕੰਪਨੀ ਵੱਲੋਂ ਅੱਜ ਲਾਂਚ ਕੀਤਾ ਗਿਆ ਵਾਤਾਵਰਨ ਅਨੁਕੂਲ ਟਰੈਕਟਰ ਡੀ.ਆਈ 75 4 WD ਕਿਸਾਨਾਂ ਦੇ ਸੁਨਹਿਰੀ ਭਵਿੱਖ ਦਾ ਆਗਾਜ਼ ਕਰੇਗਾ ਕਿਉ ਕਿ ਉਕਤ ਟਰੈਕਟਰ ਨੂੰ ਪੰਜਾਬ ਦੇ ਵੱਡੇ ਕਿਸਾਨਾਂ ਦੀਆਂ ਜਰੂਰਤਾਂ ਅਨੁਸਾਰ ਡਿਜ਼ਾਈਨ ਕੀਤਾ ਗਿਆ ਹੈ

ਲੁਧਿਆਣਾ, 23ਸਤੰਬਰ( ਆਰ.ਐਸ.ਖਾਲਸਾ) ਭਾਰਤ ਦੀ ਪ੍ਰਮੁੱਖ ਟਰੈਕਟਰ ਕੰਪਨੀ ਸੋਨਾਲੀਕਾ ਨੇ ਅੱਜ ਮੁੜ ਇੱਕ ਨਵੇਂ ਇਤਿਹਾਸ ਦੀ ਸਿਰਜਣਾ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅੰਦਰ ਆਰੰਭ ਹੋਏ ਦੋ ਰੋਜ਼ਾ ਕਿਸਾਨ ਮੇਲੇ ਵਿੱਚ ਬੜੇ ਜ਼ੋਸ਼ੋ ਖਰੋਸ਼ ਦੇ ਨਾਲ ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਵਾਤਾਵਰਨ ਅਨੁਕੂਲ ਟਰੈਕਟਰ ਡੀ.ਆਈ 75 4 WD ਨੂੰ ਲਾਂਚ ਕੀਤਾ। ਟ੍ਰੇਲ ਬਲੀਡਿੰਗ ਸੀ.ਆਰ.ਡੀ.ਐਸ ਤਕਨੀਕ ਨਾਲ ਲੈਸ ਤੇ ਦਮਦਾਰ ਪਾਵਰ ਵਾਲਾ ਸੋਨਾਲੀਕਾ ਦਾ ਉਕਤ ਟਰੈਕਟਰ ਦੋਹਰੇ ਲਾਭ ਵਾਲਾ ਇੱਕ ਟਿਕਾਉ ਟਰੈਕਟਰ ਹੈ। ਜੋ ਕੀ ਘੱਟ ਤੇਲ ਦੀ ਖਪਤ ਕਰਕੇ ਜ਼ਿਆਦਾ ਮਾਈਲੇਜ ਦੇਣ ਦਾ ਦਮ ਭਰਦਾ ਹੈ।ਇਸ ਨਵੇਂ ਲਾਂਚ ਕੀਤੇ ਗਏ ਟਰੈਕਟਰ ਸਬੰਧੀ

ਅੱਜ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਸ਼੍ਰੀ ਵਿਵੇਕ ਗੋਇਲ ਪ੍ਰੈਜ਼ੀਡੈਂਟ ਐਡ ਚੀਫ ਸੇਲਜ਼ ਨੇ ਦੱਸਿਆ ਕਿ ਸੋਨਾਲੀਕਾ ਟਰੈਕਟਰ ਕੰਪਨੀ ਪਿਛਲੇ ਛੱਬੀ ਸਾਲਾਂ ਦੇ ਅਰਸੇ ਤੋ ਦੇਸ਼ ਦੇ ਕਿਸਾਨਾਂ, ਖਾਸ ਕਰਕੇ ਪੰਜਾਬ ਦੇ ਮੇਹਨਤ ਕਸ਼ ਕਿਸਾਨਾਂ ਲਈ ਉੱਤਮ ਤੇ ਆਧੁਨਿਕ ਤਕਨੀਕ ਵਾਲੇ ਟਰੈਕਟਰ ਤੋਹਫੇ ਦੇ ਰੂਪ ਵੱਜੋਂ ਭੇਟ ਕਰਦੀ ਆ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਅੱਜ ਲਾਂਚ ਕੀਤਾ ਗਿਆ ਵਾਤਾਵਰਨ ਅਨੁਕੂਲ ਟਰੈਕਟਰ ਡੀ.ਆਈ 75 4 WD ਕਿਸਾਨਾਂ ਦੇ ਸੁਨਹਿਰੀ ਭਵਿੱਖ ਦਾ ਆਗਾਜ਼ ਕਰੇਗਾ ਕਿਉ ਕਿ ਉਕਤ ਟਰੈਕਟਰ ਨੂੰ ਪੰਜਾਬ ਦੇ ਵੱਡੇ ਕਿਸਾਨਾਂ ਦੀਆਂ ਜਰੂਰਤਾਂ ਅਨੁਸਾਰ ਡਿਜ਼ਾਈਨ ਕੀਤਾ ਗਿਆ ਹੈ।ਆਪਣੀ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਲਗਭਗ 14 ਲੱਖ ਰੁਪਏ ਦੀਕੀਮਤ ਵਾਲਾ ਉਕਤ ਸੋਨਾਲੀਕਾ ਟਰੈਕਟਰ ਆਧੁਨਿਕ ਕਵਾਲਿਟੀ ਦਾ ਬੇ ਜੋੜ ਨਮੂਨਾ ਹੈ।ਉਨ੍ਹਾਂ ਨੇ ਕਿਹਾ ਕਿ ਕਿਸਾਨ ਮੇਲੇ ਦੌਰਾਨ ਉਕਤ ਟਰੈਕਟਰ ਨੂੰ ਖ੍ਰੀਦਣ ਜਾਂ ਬੁੱਕ ਕਰਵਾਉਣ ਵਾਲੇ ਕਿਸਾਨ ਨੂੰ ਕੰਪਨੀ ਵੱਲੋ ਪੰਜਤਾਲੀ ਹਜ਼ਾਰ ਰੁਪਏ ਦੀ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ।ਸ਼੍ਰੀ ਵਿਵੇਕ ਗੋਇਲ ਨੇ ਕਿਹਾ ਆਧੁਨਿਕ ਟਰੈਕਟਰ ਦੇ ਨਿਰਮਤਾ ਦੇ ਰੂਪ ਵੱਜੋਂ ਕੇਵਲ ਭਾਰਤ ਅੰਦਰ ਹੀ ਨਹੀਂ ਬਲਕਿ ਦੁਨੀਆਂ ਦੇ ਕਈ ਮੁਲਕਾਂ ਅੰਦਰ ਆਪਣੀ ਅਲੱਗ ਪਹਿਚਾਣ ਬਣਾਉਣ ਵਾਲਾ ਸੋਨਾਲੀਕਾ ਟਰੈਕਟਰ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ।ਸਾਨੂੰ ਪੂਰੀ ਆਸ ਹੈ ਕਿ ਸਾਡੀ ਕੰਪਨੀ ਦਾ ਉਕਤ ਨਵਾਂ ਟਰੈਕਟਰ ਜਲਦੀ ਇੱਕ ਕੀਰਤੀਮਾਨ ਸਥਾਪਤ ਕਰੇਗਾ।