Canada 2022 PR – ਕੈਨੇਡਾ ਸਰਕਾਰ ਨੇ 3 ਲੱਖ ਨਵੇਂ ਪ੍ਰਵਾਸੀਆ ਨੂੰ ਪੀ ਆਰ ਦੇ ਕੇ ਪੱਕਾ ਕੀਤਾ – ਪੜ੍ਹੋ ਇਸ ਸਾਲ ਵਿੱਚ ਹੋਰ ਕਿੰਨੇ ਪ੍ਰਵਾਸੀ ਹੋਣਗੇ ਪੱਕੇ

ਨਿਊਜ਼ ਪੰਜਾਬ

ਔਟਵਾ – ਕੈਨੇਡਾ ਸਰਕਾਰ ਨੇ 22 ਅਗਸਤ ਤੱਕ 3 ਲੱਖ ਨਵੇਂ ਪ੍ਰਵਾਸੀਆ ਨੂੰ ਪੀ ਆਰ ਦੇ ਕੇ ਪੱਕੇ ਕਰ ਦਿਤਾ ਹੈ ਜਦੋ ਕਿ ਇਸ ਸਾਲ ਭਾਵ 2022 ਵਿੱਚ 4 ਲੱਖ 31 ਹਜ਼ਾਰ ਪ੍ਰਵਾਸੀਆਂ ਨੂੰ ਪੀ.ਆਰ. ਦੇਣ ਦੇ ਟੀਚੇ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਕੈਨੇਡਾ ਭਾਰਤੀਆਂ ਦੀ ਸਭ ਤੋਂ ਵੱਧ ਪਸੰਦ ਬਣਿਆ ਹੋਇਆ ਹੈ। ਇਸ ਦੇ ਚਲਦਿਆਂ ਇਸ ਸਾਲ ਦੀ ਪਹਿਲੀ ਛਿਮਾਹੀ ਵਿੱਚ ਹੀ 68 ਹਜ਼ਾਰ 280 ਭਾਰਤੀਆਂ ਨੇ ਪੀ.ਆਰ. ਹਾਸਲ ਕਰ ਲਈ ਹੈ।
ਇੰਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਨੇ ਨਵੇਂ ਪ੍ਰਵਾਸੀਆਂ ਨੂੰ ਪੀ.ਆਰ. ਦੇਣ ਦੇ ਮਾਮਲੇ ਵਿੱਚ ਹੋਰਨਾ ਸਾਲਾਂ ਦੇ ਮੁਕਾਬਲੇ ਇਸ ਸਾਲ 3 ਲੱਖ ਦਾ ਅੰਕੜਾ ਪਾਰ ਕਰ ਲਿਆ ਹੈ। ਕੈਨੇਡਾ ਸਰਕਾਰ ਨੇ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਖ਼ਤਮ ਕਰਨ ਅਤੇ ਅਰਜ਼ੀਆਂ ਦੀ ਪ੍ਰੋਸੈਸਿੰਗ ਤੇਜ਼ ਕਰਨ ਲਈ 1250 ਨਵੇਂ ਮੁਲਾਜ਼ਮ ਭਰਤੀ ਕੀਤੇ ਹਨ ਜਿਸ ਨਾਲ ਪੀ ਆਰ ਦੇਣ ਵਿੱਚ ਤੇਜੀ ਆਵੇਗੀ।