ਕੇਂਦਰੀ ਸੁਰੱਖਿਆ ਏਜੰਸੀ ‘ਐਨ ਆਈ ਏ’ ਨੇ ਦਿੱਲੀ-ਐਨਸੀਆਰ ਤੋਂ ਇਲਾਵਾ ਪੰਜਾਬ, ਹਰਿਆਣਾ, ਯੂਪੀ ਵਿੱਚ ਗੈਂਗਸਟਰਾਂ ਦੇ 50 ਟਿਕਾਣਿਆਂ ‘ਤੇ ਇੱਕੋ ਸਮੇਂ ਕੀਤੀ ਛਾਪੇਮਾਰੀ- NIA conducted searches today at 50 locations in Punjab, Haryana, Rajasthan and Delhi/ NCR region

ਕੇਂਦਰੀ ਸੁਰੱਖਿਆ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਸੋਮਵਾਰ ਨੂੰ ਦਿੱਲੀ-ਐਨਸੀਆਰ ਤੋਂ ਇਲਾਵਾ ਪੰਜਾਬ, ਹਰਿਆਣਾ, ਯੂਪੀ ਵਿੱਚ ਗੈਂਗਸਟਰਾਂ ਦੇ 50 ਟਿਕਾਣਿਆਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਜਾਂਚ ਏਜੰਸੀ ਨੇ ਛੇ ਪਿਸਤੌਲਾਂ, ਇੱਕ ਰਿਵਾਲਵਰ, ਇੱਕ ਬੰਦੂਕ, ਨਸ਼ੀਲੇ ਪਦਾਰਥਾਂ ਸਮੇਤ ਗੋਲਾ-ਬਾਰੂਦ, ਨਕਦੀ, ਡਿਜੀਟਲ ਉਪਕਰਣ, ਬੇਨਾਮੀ ਜਾਇਦਾਦ ਦੇ ਵੇਰਵੇ, ਧਮਕੀ ਪੱਤਰਾਂ ਸਮੇਤ ਅਪਰਾਧਿਕ ਦਸਤਾਵੇਜ਼ ਬਰਾਮਦ ਕੀਤੇ ਹਨ। ਐਨਆਈਏ ਦੀ ਕਾਰਵਾਈ ਦੇਰ ਸ਼ਾਮ ਤੱਕ ਜਾਰੀ ਸੀ।

ਮੀਡੀਆ ਰਿਪੋਰਟਾਂ ਅਨੁਸਾਰ 26 ਅਗਸਤ ਨੂੰ ਦਿੱਲੀ ਪੁਲਿਸ ਨੇ ਯੂਏਪੀਏ ਦੀਆਂ ਧਾਰਾਵਾਂ ਤਹਿਤ ਦੋ ਐਫਆਈਆਰ ਦਰਜ ਕੀਤੀਆਂ ਸਨ। ਐਨਆਈਏ ਵੱਲੋਂ ਇਹੀ ਕੇਸ ਮੁੜ ਦਰਜ ਕੀਤੇ ਗਏ ਹਨ। ਐਨਆਈਏ ਮੁਤਾਬਕ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਪਰਾਧੀਆਂ ਦੇ ਗਰੋਹ ਆਮ ਲੋਕਾਂ ਵਿੱਚ ਡਰ ਪੈਦਾ ਕਰਨ ਲਈ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਰਹੇ ਸਨ। ਇਹ ਗਰੋਹ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਰਾਹੀਂ ਫੰਡ ਵੀ ਇਕੱਠਾ ਕਰ ਰਹੇ ਸਨ। ਭਾਰਤ ਅਤੇ ਵਿਦੇਸ਼ਾਂ ਵਿੱਚ ਗੈਂਗ ਦੀ ਮਦਦ ਕਰਨ ਵਾਲੇ ਲੋਕਾਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਖ਼ਿਲਾਫ਼ ਵੀ ਕੇਸ ਦਰਜ ਕੀਤੇ ਜਾ ਰਹੇ ਹਨ।

ਇਨ੍ਹਾਂ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ
ਐਨਸੀਆਰ ਤੋਂ ਇਲਾਵਾ ਐਨਆਈਏ ਨੇ ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ, ਮੋਗਾ, ਤਰਨਤਾਰਨ, ਅੰਮ੍ਰਿਤਸਰ, ਲੁਧਿਆਣਾ, ਮੋਹਾਲੀ, ਚੰਡੀਗੜ੍ਹ, ਹਰਿਆਣਾ ਦੇ ਭਿਵਾਨੀ, ਪੰਜਾਬ ਦੇ ਯਮੁਨਾਨਗਰ, ਸੋਨੀਪਤ, ਝੱਜਰ ਅਤੇ ਰਾਜਸਥਾਨ ਦੇ ਹਨੂੰਮਾਨਗੜ੍ਹ, ਗੰਗਾਨਗਰ ਵਿੱਚ ਵੀ ਛਾਪੇ ਮਾਰੇ।

ਇਹ ਗੈਂਗਸਟਰ ਨਿਸ਼ਾਨੇ ‘ਤੇ ਸਨ
ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ, ਰਵੀ, ਸ਼ੁਭਮ, ਸੋਨੂੰ ਕੰਗਲਾ, ਗੌਰਵ ਪਟਿਆਲ, ਨੀਰਜ ਬਵਾਨਾ, ਅਮਿਤ ਡਾਗਰ, ਕਾਲਾ ਜਥੇਦਾਰੀ, ਬੰਬੀਆ ਅਤੇ ਕੌਸ਼ਲ ਚੌਧਰੀ ਦੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਟੀਮ ਨੇ ਸਾਰੇ ਗੈਂਗਸਟਰਾਂ ਦੇ ਪਰਿਵਾਰਾਂ ਤੋਂ ਪੁੱਛਗਿੱਛ ਕਰਨ ਤੋਂ ਇਲਾਵਾ ਜ਼ਰੂਰੀ ਦਸਤਾਵੇਜ਼ ਵੀ ਜ਼ਬਤ ਕੀਤੇ ਹਨ।

NIA India
@NIA_India