LPG ਗੈਸ ਸਿਲੰਡਰ ਦੀ ਕੀਮਤ ਡਿੱਗੀ ਥੱਲੇ – ਹੁਣ ਕੀ ਭਾਅ ਮਿਲੇਗਾ ਗੈਸ ਸਿਲੰਡਰ
ਨਿਊਜ਼ ਪੰਜਾਬ
ਨਵੀ ਦਿੱਲੀ , 1 ਸਤੰਬਰ – ਮਹੀਨੇ ਦੇ ਪਹਿਲੇ ਦਿਨ, LPG ਗੈਸ ਸਿਲੰਡਰ ਦੀ ਕੀਮਤ ਵਿੱਚ ਰਾਹਤ ਦੇਂਦਿਆਂ ਕੰਪਨੀਆਂ ਨੇ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਅੱਜ ਤੋਂ ਘੱਟ ਕਰ ਦਿੱਤੀਆਂ ਹਨ। ਇਸ ਵਾਰ ਐਲਪੀਜੀ ਸਿਲੰਡਰ ਦੀ ਕੀਮਤ 91.5 ਰੁਪਏ ਘੱਟ ਗਈ ਹੈ। ਇੰਡੀਅਨ ਆਇਲ ਵੱਲੋਂ 1 ਸਤੰਬਰ ਨੂੰ ਜਾਰੀ ਕੀਤੀਆਂ ਕੀਮਤਾਂ ਮੁਤਾਬਕ ਰਾਜਧਾਨੀ ਦਿੱਲੀ ਵਿੱਚ 19 ਕਿਲੋ ਦਾ ਕਮਰਸ਼ੀਅਲ ਸਿਲੰਡਰ 91.5 ਰੁਪਏ ਸਸਤਾ ਹੋ ਗਿਆ ਹੈ। ਅੱਜ ਤੋਂ ਸਿਲੰਡਰ ਲਈ 1885 ਰੁਪਏ ਦੇਣੇ ਪੈਣਗੇ। ਪਹਿਲਾਂ ਇਹ ਸਿਲੰਡਰ 1976.50 ਰੁਪਏ ਦਾ ਸੀ।
ਪੰਜਵੀਂ ਵਾਰ ਘਟਾਈ ਗਈ ਕੀਮਤਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ‘ਚ ਲਗਾਤਾਰ ਪੰਜਵੀਂ ਵਾਰ ਗਿਰਾਵਟ ਦੇਖਣ ਨੂੰ ਮਿਲੀ ਹੈ। ਗੈਸ ਸਿਲੰਡਰ, ਜੋ ਕਿ 19 ਮਈ 2022 ਨੂੰ 2354 ਰੁਪਏ ਦੀ ਰਿਕਾਰਡ ਕੀਮਤ ‘ਤੇ ਪਹੁੰਚ ਗਿਆ ਸੀ, ਦੀ ਕੀਮਤ 1 ਜੂਨ ਨੂੰ 2219 ਰੁਪਏ ਹੋ ਗਈ ਸੀ। ਇਕ ਮਹੀਨੇ ਬਾਅਦ ਸਿਲੰਡਰ ਦੀ ਕੀਮਤ 98 ਰੁਪਏ ਘਟ ਕੇ 2021 ਰੁਪਏ ਹੋ ਗਈ। 6 ਜੁਲਾਈ ਨੂੰ ਤੇਲ ਕੰਪਨੀਆਂ ਨੇ ਇਸ ਸਿਲੰਡਰ ਦੀ ਕੀਮਤ 2012.50 ਰੁਪਏ ਕਰ ਦਿੱਤੀ ਸੀ। 1 ਅਗਸਤ ਤੋਂ ਇਹ ਸਿਲੰਡਰ 1976.50 ਰੁਪਏ ਦਾ ਮਿਲਣਾ ਸ਼ੁਰੂ ਹੋ ਗਿਆ ਹੈ। ਹੁਣ 1 ਸਤੰਬਰ 1885 ਰੁਪਏ ਦਾ ਹੋ ਗਿਆ।
200 ਰੁਪਏ ਪ੍ਰਤੀ ਸਿਲੰਡਰ ਦੀ ਸਬਸਿਡੀਸਰਕਾਰ ਨੇ ਉੱਜਵਲਾ ਸਕੀਮ ਤਹਿਤ 200 ਰੁਪਏ ਪ੍ਰਤੀ ਘਰੇਲੂ ਸਿਲੰਡਰ ਤੇ ਸਬਸਿਡੀ ਦੇਣ ਦਾ ਐਲਾਨ ਕੀਤਾ ਸੀ। ਇਹ ਸਬਸਿਡੀ ਸਾਲਾਨਾ ਸਿਰਫ਼ 12 ਸਿਲੰਡਰਾਂ ਤੱਕ ਹੀ ਮਿਲੇਗੀ। ਸਰਕਾਰ ਦੇ ਇਸ ਕਦਮ ਨਾਲ 9 ਕਰੋੜ ਤੋਂ ਵੱਧ ਖਪਤਕਾਰਾਂ ਨੂੰ ਫਾਇਦਾ ਹੋਇਆ ਹੈ।