ਟਾਟਾ ਸਟੀਲ ਵੱਲੋਂ ਪੰਜਾਬ ਵਿੱਚ ਇਸਪਾਤ ਉਦਯੋਗ ਸਥਾਪਤ ਕਰਨ ਦਾ ਐਲਾਨ – ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਪ੍ਰਗਟਾਈ ਖੁਸ਼ੀ – ਪੜ੍ਹੋ ਵੇਰਵਾ
ਨਿਊਜ਼ ਪੰਜਾਬ
ਚੰਡੀਗੜ੍ਹ, 26 ਅਗਸਤ – ਟਾਟਾ ਸਟੀਲ ਕੰਪਨੀ ਵੱਲੋਂ ਪੰਜਾਬ ਵਿੱਚ 2600 ਕਰੋੜ ਰੁਪਏ ਦੀ ਲਾਗਤ ਨਾਲ ਆਪਣਾ ਸਟੀਲ ਪਲਾਂਟ ਸਥਾਪਤ ਕਰਨ ਦਾ ਪੰਜਾਬ ਸਰਕਾਰ ਨਾਲ ਇਕਰਾਰ ਕੀਤਾ ਹੈ, ਇਹ ਪਲਾਂਟ ਕਿਥੇ ਲਾਇਆ ਜਾ ਰਿਹਾ ਹਾਲੇ ਇਸ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ I ਪੰਜਾਬ ਵਿੱਚ ਟਾਟਾ ਦੇ ਸਟੀਲ ਉਤਪਾਦ ਵੱਡੇ ਪੱਧਰ ਤੇ ਸਥਾਨਕ ਉਦਯੋਗ ਵੱਲੋਂ ਵਰਤੇ ਜਾਂਦੇ ਹਨ I
ਪੰਜਾਬੀਆਂ ਨਾਲ ਇੱਕ ਖੁਸ਼ਖ਼ਬਰੀ ਸਾਂਝੀ ਕਰ ਰਿਹਾ ਹਾਂ…
ਪੰਜਾਬ ਵਿਚ ਕਾਰੋਬਾਰ ਸਥਾਪਿਤ ਕਰਨ ਦੀ ਖ਼ਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵੀਟਰ ਅਕਾਊਂਟ ਤੇ ਦਿੱਤੀ ਹੈ, ਉਹਨਾਂ ਆਸ ਪ੍ਰਗਟਾਈ ਹੈ ਕਿ ਇਸ ਨਿਵੇਸ਼ ਨਾਲ ਨੋਜਵਾਨਾਂ ਨੂੰ ਰੁਜਗਾਰ ਮਿਲੇਗਾ