ਅੱਜ ਤੋਂ ਨਵੇਂ ਰੇਟ ਵਿੱਚ ਮਿਲੇਗੀ ਘਰੇਲੂ ਗੈਸ

ਨਵੀਂ ਦਿੱਲੀ, 1 ਅਪ੍ਰੈਲ , ( ਨਿਊਜ਼ ਪੰਜਾਬ ) – ਕੇਂਦਰ ਸਰਕਾਰ ਨੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਕਮੀ ਕਰਦਿਆਂ   ਬਿਨਾਂ ਸਬਸਿਡੀ ਐਲਪੀਜੀ ਸਿਲੰਡਰ ਦੀ ਕੀਮਤ 61 ਰੁਪਏ ਘੱਟ ਕਰ ਦਿਤੀ ਹੈ |  ਇੰਡੀਅਨ ਗੈਸ ਕੰਪਨੀ ਨੇ 1 ਅਪ੍ਰੈਲ ਤੋਂ ਇਹ ਕਟੌਤੀ ਦਾ ਐਲਾਨ ਕੀਤਾ ਹੈ | ਸਬ -ਸਿਡੀ ਵਾਲੇ ਸਿਲੰਡਰ  ਦੀ ਕੀਮਤ ਪਹਿਲਾ ਵਾਲੀ ਹੀ ਰਹੇਗੀ |  ਇਸ ਐਲਾਨ ਨਾਲ ਵੱਖ -ਵੱਖ ਸ਼ਹਿਰਾਂ ਵਿੱਚ ਗੈਸ ਸਿਲੰਡਰਾਂ  ਦੀ ਕੀਮਤ ਵਿੱਚ 60 ਤੋਂ 65 ਰੁਪਏ ਘੱਟ ਜਾਵੇਗੀ |