ਨਗਰ ਨਿਗਮ ਵੱਲੋਂ ਸਟਾਫ ਨੂੰ ਰਿਕਵਰੀ ਟੀਚੇ ਹਰ ਹੀਲੇ ਪੂਰੇ ਕਰਨ ਸਬੰਧੀ ਹਦਾਇਤਾਂ ਜਾਰੀ
ਨਿਊਜ਼ ਪੰਜਾਬ
ਲੁਧਿਆਣਾ, 24 ਅਗਸਤ – ਨਗਰ ਨਿਗਮ ਲੁਧਿਆਣਾ ਜੋਨ-ਬੀ ਦੇ ਸੰਯੁਕਤ ਕਮਿਸ਼ਨਰ-ਕਮ-ਜੋਨਲ ਕਮਿਸ਼ਨਰ ਸੋਨਮ ਚੋਧਰੀ ਜੋਨ-ਬੀ ਦੇ ਰਿਕਵਰੀ ਸਟਾਫ ਨੂੰ ਰਿਕਵਰੀ ਦੇ ਟੀਚੇ ਹਰ ਹਾਲਤ ਵਿੱਚ ਪੂਰੇ ਕਰਨ ਦੀਆ ਸਖ਼ਤ ਹਦਾਇਤਾਂ ਕੀਤੀਆ ਗਈਆਂ।
ਉਨ੍ਹਾਂ ਵੱਲੋਂ ਇਹ ਵੀ ਆਦੇਸ਼ ਦਿੱਤੇ ਗਏ ਕਿ ਫੀਲਡ ਵਿੱਚ ਜਾ ਕੇ ਜਿਨ੍ਹਾ ਪ੍ਰਾਪਰਟੀਆਂ ਦੇ ਮਾਲਕਾਂ ਵੱਲੋ ਪ੍ਰਾਪਰਟੀ ਟੈਕਸ, ਪਾਣੀ ਸੀਵਰੇਜ ਅਤੇ ਡਿਸਪੋਜਲ ਚਾਰਜਿਸ ਜਮ੍ਹਾ ਨਹੀ ਕਰਵਾਇਆ ਜਾਂ ਘੱਟ ਜਮ੍ਹਾ ਕਰਵਾਇਆ ਹੈ ਉਨ੍ਹਾਂ ਪ੍ਰਾਪਰਟੀਆਂ ਨੂੰ ਰੂਲਾਂ ਅਨੁਸਾਰ ਬਣਦੇ ਸਾਰੇ ਨੋਟਿਸ ਜਾਰੀ ਕਰਨ ਉਪਰੰਤ ਵੀ ਉਹਨਾ ਵੱਲੋ ਹਾਲੇ ਤੱਕ ਬਣਦਾ ਟੈਕਸ ਨਗਰ ਨਿਗਮ ਦੇ ਖਜਾਨੇ ਵਿੱਚ ਜਮ੍ਹਾ ਨਹੀ ਕਰਵਾਏ ਗਏ, ਉਹਨਾਂ ਤੇ ਅਗਲੇਰੀ ਬਣਦੀ ਕਾਰਵਾਈ ਅਮਲ ਵਿੱਚ ਲਿਆਉਂਦੇ ਹੋਏ ਬਣਦੇ ਟੈਕਸ ਵਸੂਲਣੇ ਯਕੀਨੀ ਬਣਾਏ ਜਾਣ।
ਉਨ੍ਹਾਂ ਦੇ ਆਦੇਸ਼ਾਂ ਦੀ ਪਾਲਣਾ ਹਿੱਤ ਅੱਜ ਬਲਾਕ-30 ਦੇ ਸੁਪਰਡੰਟ, ਨੀਰੀਖਕ ਅਤੇ ਸਟਾਫ ਵੱਲੋ ਮਹਿੰਦਰਾ ਕਲੋਨੀ, ਬਾਬਾ ਗੱਜਾ ਜੈਨ ਕਲੋਨੀ ਅਤੇ ਸ਼ੇਰਪੁਰ ਚੋੱਕ ਦੀਆਂ ਤਿੰਨ ਪ੍ਰਾਪਰਟੀਆ ਨੂੰ ਸੀਲ ਕੀਤਾ ਗਿਆ ਜਿਨ੍ਹਾ ਵਿੱਚੋ 2 ਪ੍ਰਾਪਰਟੀਆ ਦੇ ਮਾਲਕਾਂ ਵੱਲੋ ਤੁਰੰਤ ਜੋਨ-ਬੀ ਦਫਤਰ ਵਿੱਚ ਆ ਕੇ ਤਕਰੀਬਨ 2 ਲੱਖ ਰੁਪਏ ਦੇ ਬਣਦੇ ਟੈਕਸ ਜਮ੍ਹਾ ਕਰਵਾ ਦਿੱਤੇ ਗਏ। ਇਸੇ ਤਰ੍ਹਾ ਬਲਾਕ-23 ਦੇ ਸੁਪਰਡੰਟ, ਨੀਰੀਖਕ ਅਤੇ ਸਟਾਫ ਵੱਲੋ ਜਨਕਪੁਰੀ ਵਿੱਚ ਇੱਕ ਪ੍ਰਾਪਰਟੀ ਨੂੰ ਸੀਲ ਕੀਤਾ ਗਿਆ ਅਤੇ ਇੰਡਸਟਰੀਅਲ ਏਰੀਏ ਵਿੱਚ ਇੱਕ ਪ੍ਰਾਪਰਟੀ ਤੋ ਮੋਕੇ ‘ਤੇ ਹੀ ਲਗਭਗ 2 ਲੱਖ ਰੁਪਏ ਰਿਕਵਰੀ ਵਸੂਲੀ ਗਈ ਅਤੇ ਇਸ ਸੀਲਿੰਗ ਦੀ ਕਾਰਵਾਈ ਤਹਿਤ ਕੁੱਲ 4 ਲੱਖ ਰੁਪਏ ਦੇ ਟੈਕਸ ਵਸੂਲ ਕਰ ਲਏ ਗਏ ਹਨ।
ਜੋਨਲ ਕਮਿਸ਼ਨਰ ਵੱਲੋਂ ਆਮ ਪਬਲਿਕ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾ ਪ੍ਰਾਪਰਟੀ ਦੇ ਕਰਦਾਤਾਵਾਂ ਵੱਲੋ ਅਜੇ ਤੱਕ ਪ੍ਰਾਪਰਟੀ ਟੈਕਸ ਜਮ੍ਹਾ ਨਹੀ ਕਰਵਾਇਆ ਗਿਆ, ਉਹ ਚਾਲੂ ਸਾਲ ਦਾ ਪ੍ਰਾਪਰਟੀ ਟੈਕਸ ਮਿਤੀ 30-09-2022 ਤੱਕ 10% ਰਿਬੇਟ ਨਾਲ ਜਮ੍ਹਾ ਕਰਵਾ ਸਕਦੇ ਹਨ ਅਤੇ ਜਿਹੜੀਆ ਪ੍ਰਾਪਰਟੀਆਂ ਦਾ ਪਿਛਲੇ ਸਾਲਾਂ ਦਾ ਪ੍ਰਾਪਰਟੀ ਟੈਕਸ, ਪਾਣੀ ਸੀਵਰੇਜ ਅਤੇ ਡਿਸਪੋਜਲ ਚਾਰਜਿਸ ਜਮ੍ਹਾ ਕਰਵਾਉਣੇ ਰਹਿੰਦੇ ਹਨ, ਉਹ ਜਲਦ ਤੋਂ ਜਲਦ ਜਮ੍ਹਾ ਕਰਵਾਉਣ ਤਾਂ ਜੋ ਪੈਨਾਲਟੀ ਅਤੇ ਰੋਜ਼ਾਨਾ ਵੱਧ ਰਹੇ ਵਿਆਜ ਤੋ ਬਚਿਆ ਜਾ ਸਕੇ।