ਟਿਕਟੋਕ ਸਟਾਰ ਅਤੇ ਭਾਜਪਾ ਦੀ ਮਹਿਲਾ ਨੇਤਾ ਸੋਨਾਲੀ ਫੋਗਾਟ ਦੀ ਮੌਤ ਨੂੰ ਲੈ ਕੇ ਸਸਪੈਂਸ ਵਧਿਆ – ਪਰਿਵਾਰ ਨੇ ਕਤਲ ਦੀ ਸ਼ੰਕਾ ਪ੍ਰਗਟਾਈ – ਪੀ ਏ ਹਿਰਾਸਤ ਵਿੱਚ ਲਿਆ
ਨਿਊਜ਼ ਪੰਜਾਬ
ਟਿਕਟੋਕ ਸਟਾਰ ਅਤੇ ਭਾਜਪਾ ਦੀ ਮਹਿਲਾ ਨੇਤਾ ਸੋਨਾਲੀ ਫੋਗਾਟ ਦੀ ਮੌਤ ਨੂੰ ਲੈ ਕੇ ਸਸਪੈਂਸ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਮੁਤਾਬਕ ਸੋਨਾਲੀ ਦੇ ਪੀਏ ਸੁਧੀਰ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਗਿਆ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਪਰਿਵਾਰਕ ਮੈਂਬਰਾਂ ਨੇ ਕਤਲ ਦਾ ਸ਼ੱਕ ਜਤਾਇਆ ਹੈ। ਹੁਣ ਉਨ੍ਹਾਂ ਦੇ ਭਰਾ ਨੇ ਗੋਆ ਪੁਲਿਸ ‘ਤੇ ਦੋਸ਼ ਲਗਾਏ ਹਨ। ਇੱਕ ਵੀਡੀਓ ਵਿੱਚ ਉਸਦੇ ਭਰਾ ਨੇ ਕਿਹਾ ਕਿ ਗੋਆ ਪੁਲਿਸ ਉਸਦੀ ਗੱਲ ਨਹੀਂ ਸੁਣ ਰਹੀ ਹੈ। ਸੋਨਾਲੀ ਫੋਗਾਟ ਦੇ ਫਾਰਮ ਹਾਊਸ ਤੋਂ ਉਸ ਦਾ ਲੈਪਟਾਪ, ਮੋਬਾਈਲ ਅਤੇ ਸੀਸੀਟੀਵੀ ਹਾਰਡ ਡਿਸਕ ਚੋਰੀ ਹੋ ਗਈ ਹੈ। ਸੋਨਾਲੀ ਫੋਗਾਟ ਦੀ ਲਾਸ਼ ਫਿਲਹਾਲ ਗੋਆ ‘ਚ ਹੈ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਐਫਆਈਆਰ ਦਰਜ ਨਹੀਂ ਹੁੰਦੀ, ਉਹ ਪੋਸਟਮਾਰਟਮ ਨਹੀਂ ਕਰਵਾਉਣਗੇ।
ਹਰਿਆਣਾ ਦੇ ਹਿਸਾਰ ਜ਼ਿਲ੍ਹੇ ਤੋਂ ਭਾਜਪਾ ਆਗੂ ਅਤੇ ਅਦਾਕਾਰਾ 42 ਸਾਲਾਂ ਦੀ ਸੋਨਾਲੀ ਫੋਗਾਟ ਦੀ ਗੋਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਦੱਸੀ ਗਈ ਸੀ । ‘ਟਿਕਟੌਕ’ ਐਪ ‘ਤੇ ਵੀਡੀਓ ਬਣਾਉਣ ਲਈ ਮਸ਼ਹੂਰ ਫੋਗਾਟ 2019 ‘ਚ ਭਾਜਪਾ ‘ਚ ਸ਼ਾਮਲ ਹੋਈ ਸੀ। 2006 ਵਿੱਚ ਐਂਕਰਿੰਗ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਸੋਨਾਲੀ ਫੋਗਾਟ ਦੇ ਭਤੀਜੇ ਨੇ ਦਾਅਵਾ ਕੀਤਾ ਹੈ ਕਿ ਸੋਨਾਲੀ ਦੇ ਚਿਹਰੇ ‘ਤੇ ਸੋਜ ਅਤੇ ਖਿੱਚ ਦੇ ਨਿਸ਼ਾਨ ਸਨ।ਸੋਨਾਲੀ ਫੋਗਾਟ ਦੇ ਪਰਿਵਾਰਕ ਮੈਂਬਰਾਂ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਸੋਨਾਲੀ ਦੀ ਛੋਟੀ ਭੈਣ, ਵੱਡੀ ਭੈਣ ਅਤੇ ਸੱਸ ਨੇ ਇਸ ਨੂੰ ਆਮ ਮੌਤ ਮੰਨਣ ਤੋਂ ਇਨਕਾਰ ਕਰ ਦਿੱਤਾ।
ਤਸਵੀਰਾਂ – ਟਵੀਟਰ / ਸੋਸ਼ਲ ਮੀਡੀਆ /Sonali Phogat @sonaliphogatbjp