ਟਿਕਟੋਕ ਸਟਾਰ ਸੋਨਾਲੀ ਫੋਗਾਟ ਦੀ ਗੋਆ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ – 2019 ‘ਚ ਭਾਜਪਾ ਦੀ ਟਿਕਟ ‘ਤੇ ਆਦਮਪੁਰ ਤੋਂ ਵਿਧਾਨ ਸਭਾ ਚੋਣ ਲੜੀ ਸੀ
ਨਿਊਜ਼ ਪੰਜਾਬ
ਬੀਜੇਪੀ ਨੇਤਾ, ਬਿੱਗ ਬੌਸ ਫੇਮ ਅਤੇ ਟਿਕਟੋਕ ਸਟਾਰ ਸੋਨਾਲੀ ਫੋਗਾਟ ਦੀ ਗੋਆ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਉਸ ਦੇ ਭਰਾ ਵਤਨ ਢਾਕਾ ਨੇ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਸ ਦੀ ਇੱਕ ਬੇਟੀ ਹੈ। ਦੂਜੇ ਪਾਸੇ ਸੋਨਾਲੀ ਫੋਗਾਟ ਦੀ ਮੌਤ ਦੀ ਸੂਚਨਾ ‘ਤੇ ਉਸ ਦਾ ਪਰਿਵਾਰ ਭੂਟਾਨ ਤੋਂ ਗੋਆ ਰਵਾਨਾ ਹੋ ਗਿਆ ਹੈ। ਬੰਬੋਲਿਮ ਦੇ ਡਿਪਟੀ ਐਸਪੀ ਜੀਵਬਾ ਡਾਲਵੀ ਨੇ ਕਿਹਾ ਕਿ ਹਰਿਆਣਾ ਭਾਜਪਾ ਆਗੂ ਸੋਨਾਲੀ ਫੋਗਾਟ ਨੂੰ ਮੰਗਲਵਾਰ ਸਵੇਰੇ ਹਸਪਤਾਲ ਲਿਆਂਦਾ ਗਿਆ। ਸਾਡੀ ਪੁੱਛਗਿੱਛ ਜਾਰੀ ਹੈ। ਅਸੀਂ ਡਾਕਟਰਾਂ ਦਾ ਇੱਕ ਪੈਨਲ ਬਣਾਵਾਂਗੇ।
ਹਰਿਆਣਾ ਦੇ ਹਿਸਾਰ ਜ਼ਿਲ੍ਹੇ ਤੋਂ ਭਾਜਪਾ ਆਗੂ ਅਤੇ ਅਦਾਕਾਰਾ 42 ਸਾਲਾਂ ਦੀ ਸੋਨਾਲੀ ਫੋਗਾਟ ਦੀ ਗੋਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਾਰਟੀ ਆਗੂਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ‘ਟਿਕਟੌਕ’ ਐਪ ‘ਤੇ ਵੀਡੀਓ ਬਣਾਉਣ ਲਈ ਮਸ਼ਹੂਰ ਫੋਗਾਟ 2019 ‘ਚ ਭਾਜਪਾ ‘ਚ ਸ਼ਾਮਲ ਹੋਈ ਸੀ।
2006 ਵਿੱਚ ਐਂਕਰਿੰਗ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ
ਸੋਨਾਲੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2006 ਵਿੱਚ ਐਂਕਰਿੰਗ ਨਾਲ ਕੀਤੀ ਸੀ। ਉਹ ਹਿਸਾਰ ਦੂਰਦਰਸ਼ਨ ਲਈ ਐਂਕਰਿੰਗ ਕਰਦੀ ਸੀ। ਦੋ ਸਾਲ ਬਾਅਦ 2008 ਵਿੱਚ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ। 2019 ‘ਚ ਭਾਜਪਾ ਦੀ ਟਿਕਟ ‘ਤੇ ਆਦਮਪੁਰ ਤੋਂ ਵਿਧਾਨ ਸਭਾ ਚੋਣ ਲੜੀ। ਸੋਨਾਲੀ ਨੇ ਪੰਜਾਬੀ ਅਤੇ ਹਰਿਆਣਵੀ ਫਿਲਮਾਂ, ਮਿਊਜ਼ਿਕ ਵੀਡੀਓਜ਼ ਕੀਤੀਆਂ ਹਨ। ਸਾਲ 2019 ਵਿੱਚ, ਉਸਨੇ ਫਿਲਮ ਚੋਰੀਆਂ ਚੋਰਾਂ ਸੇ ਕਮ ਨਹੀਂ ਹੋਤੀ ਵਿੱਚ ਕੰਮ ਕੀਤਾ। ਇਹ ਉਨ੍ਹਾਂ ਦੀ ਪਹਿਲੀ ਫਿਲਮ ਸੀ।
ਬਿੱਗ ਬੌਸ ਦੌਰਾਨ, ਉਸਨੇ ਖੁਲਾਸਾ ਕੀਤਾ ਸੀ ਕਿ ਉਸਦੇ ਪਤੀ ਦੀ ਮੌਤ ਤੋਂ ਬਾਅਦ ਕਈ ਲੋਕਾਂ ਨੇ ਉਸਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਸਮੇਂ ਉਹ ਕਾਫੀ ਇਕੱਲੀ ਸੀ।
ਤਸਵੀਰਾਂ – ਸੋਸ਼ਲ ਮੀਡੀਆ