ਪੰਜਾਬ ਨੂੰ ਹਿਮਾਚਲ ਨਾਲ ਜੋੜਣ ਵਾਲੇ ਚੱਕੀ ਖੱਡ ‘ਤੇ ਬਣਿਆ ਰੇਲਵੇ ਪੁਲ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹਿਆ – ਹਿਮਾਚਲ ਵਿੱਚ ਭਾਰੀ ਤਬਾਹੀ – 5 ਮੌਤਾਂ 15 ਲਾਪਤਾ – ਪੜ੍ਹੋ ਵਿਸਥਾਰ
ਹਿਮਾਚਲ ‘ਚ ਭਾਰੀ ਤੋਂ ਦਰਮਿਆਨੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ ਜਿਸ ਨਾਲ ਮੰਡੀ, ਕਾਂਗੜਾ, ਚੰਬਾ ਅਤੇ ਸ਼ਿਮਲਾ ਜ਼ਿਲ੍ਹਿਆਂ ‘ਚ ਕਈ ਥਾਵਾਂ ‘ਤੇ ਹੜ੍ਹ ਆਏ ਤੇ ਢਿੱਗਾਂ ਡਿੱਗੀਆਂ ਹਨ । ਮੰਡੀ ਜ਼ਿਲ੍ਹੇ ਵਿੱਚ ਐੱਚਆਰਟੀਸੀ ਬੱਸ ਸਟੈਂਡ ਪਾਣੀ ਵਿੱਚ ਡੁੱਬ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਜੇ ਪਾਣੀ ਦਾ ਦਬਾਅ ਹੋਰ ਵੱਧ ਗਿਆ ਤਾ ਹਿਮਾਚਲ ਦੇ ਨਾਲ ਲਗਦੇ ਪੰਜਾਬ ਦੇ ਇਲਾਕਿਆਂ ਵਿੱਚ ਹੜ੍ਹ ਦਾ ਖਤਰਾ ਵੱਧ ਸਕਦਾ ਹੈ।
ਨਿਊਜ਼ ਪੰਜਾਬ
ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ‘ਚ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਅਤੇ ਹੜ੍ਹ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਲਾਪਤਾ ਹਨ। ਪੰਜਾਬ ਨੂੰ ਹਿਮਾਚਲ ਨਾਲ ਜੋੜਨ ਵਾਲੇ ਕੰਢਵਾਲ ਵਿਖੇ ਚੱਕੀ ਖੱਡ ‘ਤੇ ਬਣਿਆ ਰੇਲਵੇ ਪੁਲ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਿਆ ਹੈ। ਸ਼ਨੀਵਾਰ ਸਵੇਰੇ ਅਚਾਨਕ ਪੁਲ ਦਾ ਪਿੱਲਰ ਅਤੇ ਦੋ ਸਪੈਮ ਡਿੱਗ ਗਏ। ਪੁਲ ਟੁੱਟਣ ਕਾਰਨ ਕਾਂਗੜਾ ਵੈਲੀ ਰੇਲ ਸੰਪਰਕ ਵੀ ਪੂਰੀ ਤਰ੍ਹਾਂ ਕੱਟਿਆ ਗਿਆ ਹੈ। ਹਾਲਾਂਕਿ ਪਿਛਲੇ ਮਹੀਨੇ ਹੀ ਰੇਲਵੇ ਵਿਭਾਗ ਨੇ ਮੀਂਹ ਕਾਰਨ ਪਠਾਨਕੋਟ ਤੋਂ ਜੋਗਿੰਦਰਨਗਰ ਟ੍ਰੈਕ ਨੂੰ ਚੱਲਣ ਵਾਲੇ ਰੂਟ ਬੰਦ ਕਰ ਦਿੱਤੇ ਸਨ ਕਿਉਂਕਿ ਰੇਲਵੇ ਟੀਮ ਨੇ ਇਸ ਪੁਲ ਨੂੰ ਅਸੁਰੱਖਿਅਤ ਕਰਾਰ ਦੇ ਦਿੱਤਾ ਸੀ।
ਮੀਡੀਆ ਰਿਪੋਰਟਾਂ ਅਨੁਸਾਰ ਜੇ ਪਾਣੀ ਦਾ ਦਬਾਅ ਹੋਰ ਵੱਧ ਗਿਆ ਤਾ ਹਿਮਾਚਲ ਦੇ ਨਾਲ ਲਗਦੇ ਪੰਜਾਬ ਦੇ ਇਲਾਕਿਆਂ ਵਿੱਚ ਹੜ੍ਹ ਦਾ ਖਤਰਾ ਵੱਧ ਸਕਦਾ ਹੈ।
ਹਿਮਾਚਲ ‘ਚ ਭਾਰੀ ਤੋਂ ਦਰਮਿਆਨੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ ਜਿਸ ਨਾਲ ਮੰਡੀ, ਕਾਂਗੜਾ, ਚੰਬਾ ਅਤੇ ਸ਼ਿਮਲਾ ਜ਼ਿਲ੍ਹਿਆਂ ‘ਚ ਕਈ ਥਾਵਾਂ ‘ਤੇ ਹੜ੍ਹ ਆਏ ਤੇ ਢਿੱਗਾਂ ਡਿੱਗੀਆਂ ਹਨ । ਮੰਡੀ ਜ਼ਿਲ੍ਹੇ ਵਿੱਚ ਐੱਚਆਰਟੀਸੀ ਬੱਸ ਸਟੈਂਡ ਪਾਣੀ ਵਿੱਚ ਡੁੱਬ ਗਿਆ। ਮੰਡੀ ਜ਼ਿਲੇ ਦੇ ਦੋ ਸਥਾਨਾਂ (ਸ਼ੇਲਗੀ ਅਤੇ ਕਸ਼ਾਂਗ ਪਿੰਡਾਂ) ‘ਚ ਹੜ੍ਹਾਂ ਕਾਰਨ 15 ਲੋਕ ਲਾਪਤਾ ਹਨ।
ਤਿੰਨੋਂ ਨੈਸ਼ਨਲ ਹਾਈਵੇਅ ਮੰਡੀ ਪਠਾਨਕੋਟ, ਮੰਡੀ ਕੁੱਲੂ ਅਤੇ ਮੰਡੀ ਜਲੰਧਰ ਵਾਇਆ ਧਰਮਪੁਰ ਨੂੰ ਬੰਦ ਕਰ ਦਿੱਤਾ ਗਿਆ ਹੈ। ਭਾਰੀ ਮੀਂਹ ਦੇ ਮੱਦੇਨਜ਼ਰ ਕਾਂਗੜਾ ਅਤੇ ਕੁੱਲੂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ।ਬੱਦਲ ਫਟਣ ਤੋਂ ਬਾਅਦ ਦਰਜਨਾਂ ਪਰਿਵਾਰਾਂ ਨੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਰਾਤ ਕੱਟੀ ਹੈ। ਬਾਗੀ ਡਰੇਨ ‘ਤੇ ਬਣਿਆ ਪੁਲ ਵੀ ਨੁਕਸਾਨਿਆ ਗਿਆ ਹੈ।
ਤਸਵੀਰਾਂ – ਸ਼ੋਸ਼ਲ ਮੀਡੀਆ / ਟਵੀਟਰ