ਜਨਮ ਅਸ਼ਟਮੀ – ਬ੍ਰਿਟਿਸ਼ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਭਗਤੀਵੇਦਾਂਤ ਮਨੋਹਰ ਮੰਦਰ ਪੁੱਜੇ
ਨਿਊਜ਼ ਪੰਜਾਬ
ਬ੍ਟਿਸ਼ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ , ਜੋ ਕਿ ਭਾਰਤੀ ਮੂਲ ਦੇ ਹਨ , ਦੇ ਵੀਰਵਾਰ ਨੂੰ ਜਨਮ ਅਸ਼ਟਮੀ ਦੇ ਮੌਕੇ ‘ ਤੇ ਆਪਣੀ ਪਤਨੀ ਅਕਸ਼ਾ ਮੂਰਤੀ ਨਾਲ ਭਗਤੀਵੇਦਾਂਤ ਮਨੋਰ ਮੰਦਰ ਦੇ ਦਰਸ਼ਨ ਕਰਨ ਪਹੁੰਚੇ । ਸੋਸ਼ਲ ਮੀਡੀਆ ‘ ਤੇ ਮੰਦਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਹੈ ।
ਉਨ੍ਹਾਂ ਆਪਣੇ ਟਵੀਟਰ ਅਕਾਊਂਟ ਤੇ ਲਿਖਿਆ ਕਿ ਜਨਮ ਅਸ਼ਟਮੀ ਦਾ ਤਿਉਹਾਰ ਹਿੰਦੂ ਤਿਉਹਾਰਾਂ ਵਿੱਚ ਬਹੁਤ ਮਸ਼ਹੂਰ ਹੈ । ਇਸ ਦਿਨ ਹਿੰਦੂ ਸਮਾਜ ਭਗਵਾਨ ਕ੍ਰਿਸ਼ਨ ਦਾ ਜਨਮ ਦਿਨ ਬੜੀ ਧੂਮ – ਧਾਮ ਨਾਲ ਮਨਾਉਂਦਾ ਹੈ । ਹਿੰਦੂ ਪਰਿਵਾਰ ਸ਼ਰਧਾ ਨਾਲ ਮੰਦਰਾਂ ਵਿੱਚ ਪਹੁੰਚਦੇ ਹਨ । ਪੂਜਾ ਅਰਚਨਾ ਕਰ ਸ੍ਰੀ ਕ੍ਰਿਸ਼ਨ ਦਾ ਜਨਮਉਤਸਵ ਜਾ ਜਸ਼ਨ ਮਨਾਉਂਦੇ ਹਨ ।
ਰਿਸ਼ੀ ਸੁਨਕ ਦੀ ਪਤਨੀ ਅਕਸ਼ਾ ਮੂਰਤੀ ਪ੍ਰਸਿੱਧ ਉਦਯੋਗਪਤੀ ਐਨਆਰ ਨਰਾਇਣ ਮੂਰਤੀ ਦੀ ਧੀ ਹੈ , ਜੋ ਭਾਰਤ ਦੀ ਸਾਫਟਵੇਅਰ ਕੰਪਨੀ ਇਨਫੋਸਿਸ ਟੈਕਨਾਲੋਜੀ ਦੇ ਸੰਸਥਾਪਕ ਹੈ । ਰਿਸ਼ੀ ਸੁਨਕ ਅਤੇ ਅਕਸ਼ਤਾ ਮੂਰਤੀ ਦੀ ਮੁਲਾਕਾਤ ਸਟੈਨਫੋਰਡ ਯੂਨੀਵਰਸਿਟੀ ਵਿੱਚ ਹੋਈ । ਉਸ ਦੌਰਾਨ ਦੋਵੇਂ ਐਮਬੀਏ ਦੀ ਪੜ੍ਹਾਈ ਕਰ ਰਹੇ ਸਨ । ਇਸ ਤੋਂ ਬਾਅਦ ਸਾਲ 2006 ‘ ਚ ਰਿਸ਼ੀ ਸੁਨਕ ਅਤੇ ਅਕਸ਼ਾ ਮੂਰਤੀ ਦਾ ਵਿਆਹ ਹੋਇਆ । ਬੈਂਗਲੁਰੂ ‘ ਚ ਦੋ ਦਿਨ ਤੱਕ ਵਿਆਹ ਦੀ ਰਸਮ ਰੱਖੀ ਗਈ ਸੀ । ਰਿਸ਼ੀ ਸੁਨਕ ਦਾ ਜਨਮ ਸਾਊਥੈਂਪਟਨ ਸ਼ਹਿਰ ਵਿੱਚ ਇੱਕ ਭਾਰਤੀ ਮੂਲ ਦੇ ਪਰਿਵਾਰ ਵਿੱਚ ਹੋਇਆ ਸੀ । ਹਾਲ ਹੀ ਵਿਚ ਉਨ੍ਹਾਂ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣ ਵਿਚ ਵੱਡਾ ਝਟਕਾ ਲੱਗਾ ਹੈ । ਉਹ ਚੋਣ ਦੌੜ ਵਿੱਚ ਲਿਜ਼ ਟਰਸ ਤੋਂ ਕਾਫੀ ਪਿੱਛੇ ਹੈ । ਰਿਸ਼ੀ ਸੁਨਕ ਰੋਜ਼ਾਨਾ ਮੰਦਰ ਪਹੁੰਚਦੇ ਹਨ ਅਤੇ ਪ੍ਰਾਰਥਨਾ ਕਰਦੇ ਹਨ ।
ਨਤੀਜੇ 5 ਸਤੰਬਰ ਨੂੰ ਐਲਾਨੇ ਜਾਣਗੇ ਬ੍ਰਿਟਿਸ਼ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਿਜ਼ ਟਰਸ ਅਤੇ ਰਿਸ਼ੀ ਸੁਨਕ ਗਰਮੀਆਂ ਦੇ ਲੰਬੇ ਮੁਕਾਬਲੇ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਮਾਨਚੈਸਟਰ ਵਿੱਚ ਦਰਜਨਾਂ ਸਥਾਨਾਂ ‘ ਤੇ ਚੋਣ ਜਨ ਸੰਪਰਕ ਕਰਨਗੇ । ਦੋਵੇਂ ਵੱਧ ਤੋਂ ਵੱਧ ਵੋਟਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਇਸੇ ਉਮੀਦ ਨਾਲ ਦੋਵੇਂ 5 ਸਤੰਬਰ ਨੂੰ ਐਲਾਨੇ ਜਾਣ ਵਾਲੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ ।