‘ਵੰਡ ਯਾਦਗਾਰੀ ਦਿਵਸ’ – 1947 ’ਚ ਦੇਸ਼ ਦੀ ਵੰਡ ਦੌਰਾਨ ਜਾਨਾਂ ਗੁਆਉਣ ਵਾਲੇ ਅਤੇ ਘਰੋਂ ਬੇਘਰ ਹੋਏ ਲੱਖਾਂ ਲੋਕ ਹਨ ਅਸਲ ਆਜ਼ਾਦੀ ਘੁਲਾਟੀਏ – ਵੇਖੋ ਵੰਡ ਦੀਆਂ ਅਨੇਕਾਂ ਦਰਦਨਾਕ ਤਸਵੀਰਾਂ – ਪ੍ਰਧਾਨ ਮੰਤਰੀ ਨੇ ਕੀਤੀ ਸ਼ਰਧਾਂਜ਼ਲੀ ਭੇਟ
14 ਅਗਸਤ ਦੀ ਤਾਰੀਖ ਦੇਸ਼ ਦੇ ਇਤਿਹਾਸ ਵਿੱਚ ਹੰਝੂਆਂ ਨਾਲ ਲਿਖੀ ਹੋਈ ਹੈ। ਇਹ ਉਹ ਦਿਨ ਸੀ, ਜਦੋਂ ਦੇਸ਼ ਦੀ ਵੰਡ ਹੋਈ ਅਤੇ 14 ਅਗਸਤ 1947 ਨੂੰ ਪਾਕਿਸਤਾਨ ਨੂੰ ਵੱਖਰਾ ਦੇਸ਼ ਅਤੇ 15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦ ਐਲਾਨਿਆ ਗਿਆ ਸੀ।
ਨਿਊਜ਼ ਪੰਜਾਬ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1947 ’ਚ ਦੇਸ਼ ਦੀ ਵੰਡ ਦੌਰਾਨ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਅਤੇ ਇਤਿਹਾਸ ਦੇ ਉਸ ਦੁਖਦਾਈ ਦੌਰ ਦੇ ਪੀੜਤਾਂ ਦੇ ਸਬਰ ਅਤੇ ਸਹਿਣਸ਼ੀਲਤਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਲੋਕਾਂ ਦੇ ਸੰਘਰਸ਼ ਅਤੇ ਕੁਰਬਾਨੀ ਦੀ ਯਾਦ ਵਿੱਚ 14 ਅਗਸਤ ਨੂੰ ‘ਵੰਡ ਯਾਦਗਾਰੀ ਦਿਵਸ’ ਵਜੋਂ ਮਨਾਇਆ ਜਾਵੇਗਾ।
ਤੁਸੀਂ ਵੀ ਵੇਖੋ ਸੋਸ਼ਲ ਮੀਡੀਆ ਤੋਂ ਪ੍ਰਾਪਤ ਕੀਤੀਆਂ ਦੇਸ਼ ਵੰਡ ਦੀਆਂ ਦਰਦਨਾਕ ਤਸਵੀਰਾਂ – ਅਸਲ ਆਜ਼ਾਦੀ ਘੁਲਾਟੀਏ