ਘਰੇਲੂ ਕਲੇਸ਼ ਬਣਿਆ ਮੌਤ ਦਾ ਕਾਰਨ – ਢਾਈ ਸਾਲ ਦੀ ਬੱਚੀ ਮਾਂ – ਪਿਓ ਦੇ ਕਲੇਸ਼ ਕਾਰਨ ਮੌਤ ਦੇ ਮੂੰਹ ਵਿੱਚ ਗਈ – ਕੈਮਰਿਆਂ ਖੋਲ੍ਹਿਆ ਭੇਤ
ਨਿਊਜ਼ ਪੰਜਾਬ
ਅੰਮ੍ਰਿਤਸਰ – ਸ਼੍ਰੀ ਦਰਬਾਰ ਸਾਹਿਬ ਦੇ ਬਾਹਰ – ਵਾਰ ਘੰਟਾ ਘਰ ਪਲਾਜ਼ਾ ਨੇੜੇ ਬੀਤੇ ਦਿਨ ਮਿਲੀ ਮ੍ਰਿਤਕ ਛੋਟੀ ਬੱਚੀ ਬਾਰੇ ਸ਼੍ਰੀ ਦਰਬਾਰ ਸਾਹਿਬ ਦੇ ਕੈਮਰਿਆ ਨੇ ਸਚਾਈ ਦਾ ਪ੍ਰਗਟਾਵਾ ਕਰ ਦਿੱਤਾ ਹੈ I
ਢਾਈ ਸਾਲ ਦੀ ਦੀਪਜੋਤ ਦਾ ਕਤਲ ਉਸ ਦੇ ਮਾਂ – ਪਿਓ ਦੇ ਘਰੇਲੂ ਕਲੇਸ਼ ਦੇ ਕਾਰਨ ਹੋਇਆਂ ਹੈ, ਉਸ ਦੀ ਮਾਂ ਮਨਿੰਦਰ ਕੌਰ ਨੇ ਹੀ ਆਪਣੇ ਪਤੀ ਨਾਲ ਹੁੰਦੇ ਝੱਗੜੇ ਤੋਂ ਬਾਅਦ ਕਥਿਤ ਤੋਰ ਤੇ ਇਹ ਕਾਰਾ ਕੀਤਾ ਸੀ । ਉਹ ਯਮਨਾਨਗਰ ਹਰਿਆਣਾ ਤੋਂ ਗੁੱਸੇ ਵਿੱਚ ਅੰਮ੍ਰਿਤਸਰ ਆਈ ਸੀ, ਜਦੋਂ ਘਟਨਾ ਵਾਪਰੀ ਤਾਂ ਉਸ ਤੋਂ ਬਾਅਦ ਕੈਮਰੇ ਚੈੱਕ ਕਰਨ ਤੇ ਸਚਾਈ ਸਾਹਮਣੇ ਆਈ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਬੰਧਿਤ ਤਸਵੀਰਾਂ ਸਾਰੇ ਪਾਸੇ ਵਾਇਰਲ ਕਰ ਦਿਤੀਆਂ I
ਅੰਮ੍ਰਿਤਸਰ ਤੋਂ ਭੱਜ ਕੇ ਮਨਿੰਦਰ ਰਾਜਪੁਰਾ ਪਹੁੰਚ ਗਈ ਤੇ ਧੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਰਾਜਪੁਰਾ ਪੁਲਿਸ ਨੂੰ ਉਸ ‘ ਤੇ ਸ਼ੱਕ ਹੋਇਆ ਤੇ ਮਨਿੰਦਰ ਫੜੀ ਗਈ । ਦੇਰ ਰਾਤ ਮਨਿੰਦਰ ਨੂੰ ਪੁਲਿਸ ਅੰਮ੍ਰਿਤਸਰ ਲੈ ਆਈ ਤੇ ਅੱਜ ਬੱਚੀ ਦਾ ਪੋਸਟਮਾਰਟਮ ਕੀਤਾ ਜਾਵੇਗਾ, ਪੁਲਿਸ ਨੇ ਉਸ ਦੇ ਪਤੀ ਨੂੰ ਵੀ ਬੁਲਾਇਆ ਹੈ I
ਤਸਵੀਰ – ਸ਼ੋਸ਼ਲ ਮੀਡੀਆ