ਤਬਦੀਲੀ – ਲੋਕਾਂ ਵਾਂਗ ਮੌਸਮ ਵੀ ਕਾਹਲਾ ਪੈਣ ਲੱਗਾ – ਲਗਾਤਾਰ ਹਲਕੀ ਬਾਰਸ਼ ਹੋਣ ਦੀ ਥਾਂ ਇੱਕ – ਦੋ ਘੰਟਿਆਂ ਵਿੱਚ ਮੀਂਹ ਦਾ ਕੋਟਾ ਪੂਰਾ ਹੋਣ ਲੱਗਾ – ਪੜ੍ਹੋ ਵਿਗੜੀ ਸਥਿਤੀ ਬਾਰੇ ਕੀ ਕਹਿੰਦੇ ਹਨ ਮੌਸਮ ਵਿਗਿਆਨੀ

ਨਿਊਜ਼ ਪੰਜਾਬ
ਭੱਜ ਦੌੜ ਦੀ ਜੀਵਨ ਸ਼ੈਲੀ ਵਾਂਗ ਇਨਸਾਨਾਂ ਦੇ ਸੁਭਾਅ ਵਿੱਚ ਵੱਧ ਰਿਹਾ ਕਾਹਲਾਪਣ ਹੁਣ ਮੌਸਮ ਵਿੱਚ ਵੀ ਨਜ਼ਰ ਆਉਣ ਲਗਾ ਹੈ ,ਪਹਿਲਾਂ ਮੌਨਸੂਨ ਦੀ ਬਾਰਸ਼ ਸਾਰਾ ਦਿਨ ਜਾਂ ਕਈ ਘੰਟੇ ਲਗਾਤਾਰ ਹੁੰਦੀ ਸੀ। ਹੁਣ ਬਦਲੇ ਹੋਏ ਰੂਪ ‘ਚ ਥੋੜ੍ਹੇ ਸਮੇਂ ‘ਚ ਹੀ ਭਾਰੀ ਮੀਂਹ ਪੈ ਰਿਹਾ ਹੈ। ਇਸ ਤੋਂ ਪਹਿਲਾਂ ਦਿਨ ਭਰ 40 ਤੋਂ 50 ਮਿਲੀਮੀਟਰ ਮੀਂਹ ਪੈਂਦਾ ਸੀ , ਹੁਣ ਇੱਕ ਦੋ ਘੰਟੇ ਵਿੱਚ ਇੰਨੀ ਬਾਰਿਸ਼ ਹੋ ਜਾਂਦੀ ਹੈ। ਮੌਸਮ ਵਿਗਿਆਨੀਆਂ ਅਨੁਸਾਰ ਰੁਕ-ਰੁਕ ਕੇ ਪੈ ਰਿਹਾ ਮੀਂਹ ਖੇਤੀ ਲਈ ਚੰਗਾ ਹੈ , ਨਾਲ ਹੀ ਗਰਮੀ ਵੀ ਨਹੀਂ ਵਧਦੀ।

ਕੁੱਝ ਸਮੇਂ ਦੇ ਮੀਂਹ ਦੇ ਕੁਝ ਘੰਟਿਆਂ ਬਾਅਦ ਤਪਸ਼ ਵੱਧ ਜਾਂਦੀ ਹੈ। ਜੁਲਾਈ ਤੋਂ ਅਗਸਤ ਤੱਕ ਹੁਣ ਤੱਕ ਦੇਸ਼ ਦੇ ਕਈ ਹਿੱਸਿਆਂ ਵਿੱਚ ਇਸ ਤਰ੍ਹਾਂ ਦੀ ਬਾਰਿਸ਼ ਕਈ ਵਾਰ ਹੋ ਚੁੱਕੀ ਹੈ। ਮੌਸਮ ਦੀ ਭਵਿੱਖਬਾਣੀ ਹੁਣ ਤੱਕ ਦੇ 122 ਸਾਲਾਂ ਦੇ ਅੰਕੜਿਆਂ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ਇਸ ਵਾਰ ਭਵਿੱਖਬਾਣੀ ਸਹੀ ਨਹੀਂ ਹੋ ਰਹੀ ।
ਭਾਰਤ ਦੇ ਮੌਸਮ ਵਿਭਾਗ ਦੇ ਅਨੁਸਾਰ, 1970 ਤੋਂ ਬਾਅਦ ਰੋਜ਼ਾਨਾ ਬਾਰਸ਼ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਇਹ ਦਰਸਾਉਂਦਾ ਹੈ ਕਿ ਦੇਸ਼ ਵਿੱਚ ਭਾਰੀ ਬਾਰਸ਼ ਦੇ ਦਿਨ ਵਧੇ ਹਨ, ਜਦੋਂ ਕਿ ਹਲਕੀ ਜਾਂ ਦਰਮਿਆਨੀ ਬਾਰਿਸ਼ ਦੇ ਦਿਨ ਘੱਟ ਗਏ ਹਨ। ਭਾਵ ਜੇਕਰ ਮੀਂਹ ਨਹੀਂ ਪੈ ਰਿਹਾ ਹੈ ਤਾਂ ਬਿਲਕੁਲ ਵੀ ਮੀਂਹ ਨਹੀਂ ਪੈ ਰਿਹਾ। ਜਦੋਂ ਘੱਟ ਦਬਾਅ ਵਾਲਾ ਖੇਤਰ ਬਣਦਾ ਹੈ ਤਾਂ ਮੀਂਹ ਵਧੇਰੇ ਤੇਜ਼ ਹੁੰਦਾ ਹੈ। ਇਹ ਭਾਰਤ ਸਮੇਤ ਗਰਮ ਖੇਤਰ ਵਿੱਚ ਦੇਖੇ ਜਾਣ ਵਾਲੇ ਸਭ ਤੋਂ ਮਹੱਤਵਪੂਰਨ ਰੁਝਾਨਾਂ ਵਿੱਚੋਂ ਇੱਕ ਹੈ। ਅਧਿਐਨਾਂ ਨੇ ਸਾਬਤ ਕੀਤਾ ਹੈ ਕਿ ਇਹ ਤਬਦੀਲੀ ਜਲਵਾਯੂ ਤਬਦੀਲੀ ਦਾ ਨਤੀਜਾ ਹੈ। ਮੌਜ਼ੂਦਾ ਸਥਿਤੀ ਤੋਂ ਜਲਵਾਯੂ ਮਾਹਿਰ ਤਬਦੀਲੀ ਨੂੰ ਲੈ ਕੇ ਚਿੰਤਤ ਹਨ।