ਭਾਜਪਾ ਨੂੰ ਝਟਕਾ – ਬਿਹਾਰ ਸਰਕਾਰ ਵਿਚੋਂ ਬਾਹਰ – ਮੁੱਖ ਮੰਤਰੀ ਵੱਲੋਂ ਬਹੁਮਤ ਦਾ ਦਾਹਵਾ – ਪੜ੍ਹੋ ਤਾਜ਼ਾ ਸਥਿਤੀ
ਨਿਊਜ਼ ਪੰਜਾਬ
ਬਿਹਾਰ ‘ ਚ ਪੰਜ ਸਾਲ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜੇਡੀਯੂ ਤੇ ਭਾਜਪਾ ਵਿਚਾਲੇ ਗਠਜੋੜ ਫਿਰ ਟੁੱਟ ਗਿਆ ਹੈ । ਮੁੱਖ ਮੰਤਰੀ ਨਿਵਾਸ ‘ ਤੇ ਜੇਡੀਯੂ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਬੈਠਕ ‘ ਚ ਇਹ ਐਲਾਨ ਕੀਤਾ ਗਿਆ ਹੈ ।
ਮੁੱਖ ਮੰਤਰੀ ਥੋੜੀ ਦੇਰ ਬਾਅਦ ਸੂਬੇ ਦੇ ਰਾਜਪਾਲ ਨੂੰ ਮਿਲਣ ਜਾ ਰਹੇ ਹਨ, ਉਹਨਾਂ ਦਾਹਵਾ ਕੀਤਾ ਕਿ ਭਾਜਪਾ ਨਾਲ ਗਠਜੋੜ ਤੋੜਣ ਤੋਂ ਬਾਅਦ ਦੂਜੀਆਂ ਪਾਰਟੀਆਂ ਦੀ ਹਮਾਇਤ ਨਾਲ ਉਹਨਾਂ ਕੋਲ ਬਹੁਮਤ ਹੈ, ਬਾਜਪਾ ਤੇ ਦੋਸ਼ ਲਾਇਆ ਜਾ ਰਿਹਾ ਕਿ ਮਹਾਰਾਸ਼ਟਰ ਵਾਂਗ ਬਿਹਾਰ ਵਿੱਚ ਵੀ ਨਵਾਂ ਡਰਾਮਾ ਕਰਨ ਦੀ ਤਿਆਰੀ ਸੀ I