ਗੰਨਾ ਕਿਸਾਨਾਂ ਦਾ ਧਰਨਾ – ਫਗਵਾੜਾ ਹਾਈਵੇ ਜਾਮ ਕਰਨ ਕਾਰਨ ਟਰੈਫਿਕ ਰੂਟ ਬਦਲੇ – ਵੇਖੋ ਪੁਲਿਸ ਨੇ ਆਵਾਜਾਈ ਲਈ ਕੀ ਕਿਹਾ

ਨਿਊਜ਼ ਪੰਜਾਬ

ਫਗਵਾੜਾ –  ਫਗਵਾੜਾ ਦੀ ਖੰਡ ਮਿੱਲ ਵੱਲ ਕਿਸਾਨਾਂ ਦੀ 72 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਨਾ ਮਿਲਣ ਦੇ ਰੋਸ ਵਜੋਂ ਅੱਜ ਦਿੱਲੀ – ਜਲੰਧਰ ਨੈਸ਼ਨਲ ਹਾਈਵੇਅ ਨੂੰ ਫਗਵਾੜਾ ਦੇ ਸ਼ੂਗਰ ਮਿੱਲ ਚੌਕ ਤੋਂ ਬੰਦ ਕਰਕੇ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ ।ਗੰਨਾ ਕਿਸਾਨਾਂ ਵੱਲੋਂ ਆਪਣੀਆਂ ਮੰਗਾ ਮਣਵਾਉਣ ਲਈ ਅੱਜ ਹਾਈਵੇ ਜਾਮ ਕਰਨ ਦੇ ਐਲਾਨ ਮਗਰੋਂ ਫਗਵਾੜਾ ਪੁਲਸ ਨੇ ਟਰੈਫਿਕ ਨੂੰ ਡਾਇਵਰਟ ਕਰ ਕੇ ਪਬਲਿਕ ਦੀ ਸਹੂਲਤ ਲਈ ਰੂਟ ਪਲਾਨ ਜਾਰੀ ਕਰ ਦਿੱਤਾ ਹੈ । ਪਲਾਨ ਅਨੁਸਾਰ

ਲੁਧਿਆਣਾ ਤੋਂ ਅੰਮ੍ਰਿਤਸਰ ਜਾਣ ਵਾਲੇ ਹੈਵੀ ਵ੍ਹੀਕਲਜ਼ ਫਿਲੌਰ ਤੋਂ ਜੰਡਿਆਲਾ – ਨਕੋਦਰ – ਜਲੰਧਰ ਅਤੇ ਲਾਈਟ ਵ੍ਹੀਕਲਜ਼ ਮੌਲੀ ਤੋਂ ਪੰਡਵਾ – ਹਦੀਆਬਾਦ – ਐੱਲ . ਪੀ . ਯੂ . – ਚਹੇੜੂ ਹੋ ਕੇ ਨਿਕਲਣਗੇ । ਨਕੋਦਰ ਤੋਂ ਫਗਵਾੜਾ ਅਤੇ ਹੁਸ਼ਿਆਰਪੁਰ ਜਾਣ ਵਾਲਿਆਂ ਨੂੰ ਹਦੀਆਬਾਦ – ਐੱਲ . ਪੀ . ਯੂ . – ਚਹੇੜੂ ਮਾਰਗ ‘ ਤੇ ਡਾਇਵਰਟ ਕੀਤਾ ਗਿਆ ਹੈ ਜਦੋਂ ਕਿ ਅਮ੍ਰਿਤਸਰ ਤੋਂ ਲੁਧਿਆਣਾ – ਦਿੱਲੀ ਜਾਣ ਵਾਲੇ ਹੈਵੀ ਵ੍ਹੀਕਲਜ਼ ਨੂੰ ਮੇਹਟਾਂ ਬਾਈਪਾਸ ਚੌਕ ਤੋਂ ਮੇਹਲੀ ਬਾਈਪਾਸ ਡਾਇਵਰਟ ਕੀਤਾ ਗਿਆ , ਉਥੇ ਹੀ ਲੁਧਿਆਣਾ – ਦਿੱਲੀ ਵੱਲ ਜਾਣ ਵਾਲੇ ਲਾਈਟ ਵਾਹਨਾਂ ਨੂੰ ਮੇਹਟਾਂ ਬਾਈਪਾਸ ਚੌਕ ਤੋਂ ਮੇਹਲੀ ਬਾਈਪਾਸ ਅਤੇ ਬਸਰਾ ਪੈਲੇਸ ਤੋਂ ਖੋਥੜਾਂ ਰੋਡ ਟੂ ਅਰਬਨ ਅਸਟੇਟ ਵੱਲ ਡਾਇਵਰਟ ਕੀਤਾ ਗਿਆ ਹੈ