ਸ਼੍ਰੋਮਣੀ ਕਮੇਟੀ ਨਾਲ ਸਬੰਧਿਤ ਸਰਾਵਾਂ ‘ਤੇ ਜੀ ਐਸ ਟੀ ਲਾਗੂ ਹੀ ਨਹੀਂ ਕੀਤਾ ਗਿਆ – ਪੜ੍ਹੋ ਕੇਂਦਰ ਸਰਕਾਰ ਨੇ ਇਸ ਬਾਰੇ ਕੀ ਕਿਹਾ 

ਨਿਊਜ਼ ਪੰਜਾਬ

ਨਵੀਂ ਦਿੱਲੀ- 1ਅਗਸਤ ਤੋਂ ਜੀ ਐਸ ਟੀ ਟੈਕਸ ਦੀਆਂ ਨਵੀਆਂ ਲਾਗੂ ਹੋਈਆਂ ਦਰਾਂ ਬਾਰੇ ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸ ਅਤੇ ਕਸਟਮਸ ( ਸੀ.ਬੀ.ਆਈ.ਐੱਸ . ) ਨੇ ਸਪਸ਼ਟ ਕਰਦਿਆਂ ਕਿਹਾ ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ( ਐੱਸ.ਜੀ.ਪੀ ਸੀ )  ਦੇ ਪ੍ਰਬੰਧ ਹੇਠਲੀਆਂ ਸਰਾਵਾਂ ‘ ਤੇ ਜੀ.ਐੱਸ.ਟੀ. ਨਹੀਂ ਲਗਾਇਆ ਗਿਆ ਹੈ ਅਤੇ ਨਾ ਹੀ ਇਸ ਨੂੰ ਭਰਨ ਲਈ ਵੀ ਕੋਈ ਨੋਟਿਸ ਨਹੀਂ ਭੇਜਿਆ ਗਿਆ । ਇਹ ਸੰਭਵ ਹੈ ਕਿ ਉਨ੍ਹਾਂ ਨੇਖ਼ੁਦ ਹੀ ਜੀ.ਐੱਸ.ਟੀ. ਜਮ੍ਹਾ ਕਰਵਾ ਦਿੱਤਾ ਹੋਵੇ । ਸੀ.ਬੀ.ਆਈ.ਸੀ. ਨੇ ਕਿਹਾ ਕਿ ਜੀ.ਐੱਸ.ਟੀ. ਕੌਂਸਲ ਦੀ 47 ਵੀਂ ਬੈਠਕ ਦੀਆਂ ਸਿਫ਼ਾਰਿਸ਼ਾਂ ਅਨੁਸਾਰ 1000 ਰੁਪਏ ਪ੍ਰਤੀਦਿਨ ਦੇ ਕਿਰਾਏ ਵਾਲੇ ਹੋਟਲ ਕਮਰਿਆਂ ਤੋਂ ਜੀ.ਐੱਸ.ਟੀ. ਛੋਟ ਵਾਪਸ ਲੈ ਲਈ ਗਈ । ਉਨ੍ਹਾਂ ‘ ਤੇ 12 ਫੀਸਦੀ ਜੀ.ਐੱਸ.ਟੀ. ਲਗਾਇਆ ਗਿਆ ਹੈ । ਹਾਲਾਂਕਿ ਇਸ ‘ ਚ ਇਕ ਹੋਰ ਛੋਟ ਹੈ , ਜੋ ਕਿਸੇ ਵੀ ਚੈਰੀਟੇਬਲ ਜਾਂ ਧਾਰਮਿਕ ਟਰੱਸਟ ਵਲੋ ਕਮਰੇ ਕਿਰਾਏ ‘ ਤੇ ਦੇਣ ਨੂੰ ਜੀ.ਐੱਸ.ਟੀ. ਤੋਂ ਛੋਟ ਦਿੰਦੀ ਹੈ । ਜਿੱਥੇ ਕਮਰੇ ਲਈ ਚਾਰਜ ਰਕਮ 1000 ਤੋਂ ਘੱਟ ਹੈ । ਇਹ ਛੋਟ ਬਿਨਾਂ ਕਿਸੇ ਤਬਦੀਲੀ ਦੇ ਲਾਗੂ ਹੈ ।