ਚੋਰੀ – ਸਟੇਟ ਬੈਂਕ ਆਫ ਇੰਡੀਆ ’ਚੋਂ 35 ਲੱਖ ਰੁਪਏ ਨਾਲ ਭਰਿਆ ਬੈਗ ਲੈ ਗਿਆ 10 ਸਾਲ ਦਾ ਨਿਆਣਾ

State Bank of India logo and symbol, meaning, history, PNG

ਨਿਊਜ਼ ਪੰਜਾਬ
ਪਟਿਆਲਾ , 3 ਅਗਸਤ – ਅੱਜ ਪਟਿਆਲਾ ਦੇ ਮਸ਼ਹੂਰ ਸ਼ੇਰਾਂ ਵਾਲੇ ਗੇਟ ਕੋਲ ਸਥਿਤ ਸਟੇਟ ਬੈਂਕ ਆਫ ਇੰਡੀਆ ’ਚੋਂ 10-12 ਸਾਲਾਂ ਬੱਚੇ ਨੇ 35 ਲੱਖ ਰੁਪਏ ਚੋਰੀ ਕਰ ਲਏ। ਰਾਸ਼ੀ ਬੈਂਕ ਮੁਲਾਜ਼ਮਾਂ ਨੇ ਏਟੀਐੱਮ ਵਿਚ ਪਾਉਣ ਲਈ ਪ੍ਰਾਪਤ ਕੀਤੀ ਸੀ। ਰੁਪਇਆਂ ਵਾਲਾ ਬੈਗ ਬੈਂਕ ਦੇ ਇਕ ਕਾਊਟਰ ’ਚ ਪਿਆ ਸੀ। ਜਿਵੇ ਹੀ ਕਾਊਂਟਰ ਤੋਂ ਮੁਲਾਜ਼ਮ ਗਿਆ ਲੜਕਾ ਬੈਂਕ ’ਚੋਂ ਨੋਟਾਂ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਿਆ। ਘਟਨਾ ਦੀ ਇਤਲਾਹ ਮਿਲਣ ਤੋਂ ਬਾਅਦ ਪੁਲੀਸ ਨੇ ਸ਼ਹਿਰ ਵਿਚ ਚੌਕਸੀ ਵਧਾ ਦਿੱਤੀ। ਪੁਲੀਸ ਅਧਿਕਾਰੀਆਂ ਸਮੇਤ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਵੀ ਆਪਣੀ ਪੁਲੀਸ ਟੀਮ ਸਮੇਤ ਮੌਕੇ ’ਤੇ ਪੁੱਜੇ ਗਏ ਹਨ । ਬੈਗ ਚੁੱਕਣ ਤੇ ਚੁੱਕ ਕੇ ਭੱਜਣ ਵਾਲੇ ਇਸ ਲੜਕੇ ਦੀ ਸੀਸੀਟੀਵੀ ਕੈਮਰਿਆਂ ਵਿਚ ਵੀ ਰਿਕਾਰਡਿੰਗ ਹੋ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਇਲਾਕੇ ’ਤੇ ਪੁਲੀਸ ਦਾ ਜਾਲ ਵਿਛਿਆ ਹੋਇਆ ਹੈ ਤੇ ਬੈਂਕ ਦੇ ਸਾਹਮਣੇ ਟਰੈਫਿਕ ਪੁਲੀਸ ਦਾ ਦਫ਼ਤਰ ਵੀ ਹੈ।

ਤਸਵੀਰ – ਸ਼ੋਸ਼ਲ ਮੀਡੀਆ