ਅੱਧੇ ਲੁਧਿਆਣਾ ਦੀਆਂ ਸੜਕਾਂ ਤੇ ਜਲ੍ਹ – ਥੱਲ , ਨੀਵੇ ਇਲਾਕਿਆਂ ਵਿੱਚ ਪਾਣੀ ਹੀ ਪਾਣੀ – ਕਈ ਇਲਾਕਿਆਂ ਵਿੱਚ ਸੋਕਾ
ਨਿਊਜ਼ ਪੰਜਾਬ
ਲੁਧਿਆਣਾ , 30 ਜੁਲਾਈ – ਅੱਜ ਇੱਥੇ ਬਾਅਦ ਦੁਪਹਿਰ ਸ਼ਹਿਰ ਦੇ ਕੁੱਝ ਹਿੱਸੇ ਵਿੱਚ ਪਏ ਭਾਰੀ ਮੀਹ ਕਾਰਨ ਨੀਵੇ ਇਲਾਕਿਆਂ ਵਿੱਚ ਪਾਣੀ ਭਰਨ ਨਾਲ ਆਮ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਵੱਡੀਆਂ ਸੜਕਾਂ ਤੋਂ ਪਾਣੀ ਦਾ ਵਹਾਅ ਨੀਵੇ ਇਲਾਕਿਆਂ ਵਿੱਚ ਜਾਣ ਕਾਰਨ ਆਵਾਜਾਈ ਵਿੱਚ ਵਿਘਨ ਪਿਆ। ਫੋਕਲ ਪੁਆਇੰਟ ਅਤੇ ਚੰਡੀਗੜ੍ਹ ਰੋਡ ਦੇ ਨਾਲ ਲਗਦੇ ਇਲਾਕਿਆਂ ਵਿਚ ਮੀਂਹ ਦੇ ਪਾਣੀ ਨਾਲ ਡੁੱਬੇ ਨਜ਼ਰ ਆ ਰਹੇ ਸਨ। ਕਈ ਸੜਕਾਂ ਤੇ ਟਰੈਫਿਕ ਦਾ ਬੁਰਾ ਹਾਲ ਹੈ। ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਮੀਹ ਬਿਲਕੁੱਲ ਨਹੀਂ ਪਿਆ ,