Afghanistanਬੰਬ ਧਮਾਕਾ – ਕਾਬੁਲ ‘ਚ ਇਕ ਵਾਰ ਫਿਰ ਗੁਰਦੁਆਰਾ ਕਰਤਾ – ਏ – ਪ੍ਰਵਾਨ ‘ਤੇ ਹਮਲਾ
ਨਿਊਜ਼ ਪੰਜਾਬ
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਇਕ ਵਾਰ ਫਿਰ ਗੁਰਦੁਆਰਾ ਕਰਤਾ – ਏ – ਪ੍ਰਵਾਨ ‘ਤੇ ਹਮਲਾ ਹੋਇਆ ਹੈ। ਗੁਰਦੁਆਰੇ ਦੇ ਮੁੱਖ ਗੇਟ ਨੇੜੇ ਬੰਬ ਧਮਾਕਾ ਹੋਇਆ। ਇਹ ਜਾਣਕਾਰੀ ਭਾਰਤੀ ਵਿਸ਼ਵ ਮੰਚ ਦੇ ਚੇਅਰਮੈਨ ਪੁਨੀਤ ਸਿੰਘ ਚੰਡੋਕ ਨੇ ਮੀਡੀਆ ਨੂੰ ਦਿੱਤੀ। ਹਮਲੇ ਦੌਰਾਨ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।ਇੱਕ ਮਹੀਨਾ ਪਹਿਲਾਂ ਵੀ ਕਰਤਾ – ਏ – ਪ੍ਰਵਾਨ ਗੁਰਦੁਆਰੇ ‘ਤੇ ਇਸਲਾਮਿਕ ਸਟੇਟ ਖੁਰਾਸਾਨ ਸੂਬੇ (ISKP) ਦੇ ਮੈਂਬਰਾਂ ਨੇ ਹਮਲਾ ਕੀਤਾ ਸੀ। ਇਸ ਹਮਲੇ ਵਿਚ ਦਰਜਨਾਂ ਸਿੱਖਾਂ ਅਤੇ ਤਾਲਿਬਾਨ ਮੈਂਬਰਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਸੀ। ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
Puneet Singh Chandhok
@PSCINDIAN
Alarming news from #Kabul A bomb has exploded at a shop of a #Sikh hakim located next to Gurdwara Karte Parwan.Strongly condemn this heinous act in #Afghanistan.Requesting
ji to intervene & seek safety of our brethren living there & issue their e-visas at earliest.