ਸਾਹਨੇਵਾਲ – ਇਲੈਕਟ੍ਰੋਨਿਕ ਯੰਤਰਾਂ ਦੀ ਮਦਦ ਨਾਲ IELTS ਦੇ ਪੇਪਰ ਹੱਲ ਕਰਨ ਵਾਲੇ ਗ੍ਰੋਹ ਦੇ ਮੈਬਰ ਪੁਲਿਸ ਨੇ ਕੀਤੇ ਗ੍ਰਿਫਤਾਰ
ਨਿਊਜ਼ ਪੰਜਾਬ
ਲੁਧਿਆਣਾ, 26 ਜੁਲਾਈ – ਥਾਣਾ ਸਾਹਨੇਵਾਲ ਪੁਲਿਸ ਵੱਲੋਂ ਇਲੈਕਟ੍ਰੋਨਿਕ ਯੰਤਰਾਂ ਦੀ ਮਦਦ ਨਾਲ IELTS ਦੇ ਟੈਸਟ ਹੱਲ ਕਰਨ ਵਾਲੇ ਸਰਗਣਾ ਗ੍ਰੋਹ ਦੇ ਮੈਬਰ ਗ੍ਰਿਫਤਾਰ ਕੀਤੇ ਹਨ I ਡਾ. ਕੋਸਤੁਭ ਸ਼ਰਮਾ IPS ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ – ਨਿਰਦੇਸ਼ਾ ਤਹਿਤ , ਸ੍ਰੀ ਰਵਚਰਨ ਬਰਾੜ ਜੁਆਇੰਟ ਕਮਿਸ਼ਨਰ ਪੁਲਿਸ ਦਿਹਾਤੀ ਲੁਧਿਆਣਾ , ਸ੍ਰੀ ਸੁਹੇਲ ਕਾਸਮ ਮੀਰ IPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ -2 ਲੁਧਿਆਣਾ , ਅਤੇ ਸ੍ਰੀ ਵੈਭਵ ਸਹਿਗਲ ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਲੁਧਿਆਣਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਮੁੱਖ ਅਫਸਰ ਥਾਣਾ ਸਾਹਨੇਵਾਲ ਦੀ ਪੁਲਿਸ ਪਾਰਟੀ ਵੱਲੋਂ ਮੁਖਬਰ ਖਾਸ ਦੀ ਇਤਲਾਹ ਤੇ ਇੱਕ ਗਰੁੱਪ ਨੂੰ ਕਾਬੂ ਕੀਤਾ ਹੈ I
ਪੁਲਿਸ ਅਧਿਕਾਰੀਆਂ ਅਨੁਸਾਰ ਅਰੋਪੀ ਦਿਲਬਾਗ ਸਿੰਘ , ਹਰਸੰਗੀਤ ਸਿੰਘ , ਜਸਪ੍ਰੀਤ ਸਿੰਘ ਅਤੇ ਇਹਨਾ ਦਾ ਮੁੱਖ ਸਰਗਣਾ ਗੁਰਭੇਜ ਸਿੰਘ ਨਾਲ ਰਲ ਕੇ ਇੱਕ ਗਠਜੋੜ ਚਲਾਉਦੇ ਹਨ ਜੋ ਆਈ.ਡੀ.ਪੀ.ਇੰਟਰਨੈਸ਼ਨਲ ਕੰਪਨੀ ਹੈੱਡ ਆਫਿਸ ਗੁੜਗਾਓਂ ਹਰਿਆਣਾ ਵੱਲੋਂ ਕਰਵਾਏ ਜਾਂਦੇ IELTS ਦੇ ਟੈਸਟ ਵਿੱਚ ਇਲੈਕਟ੍ਰੋਨਿਕ ਯੰਤਰਾ ਛੋਟੇ ਮਾਈਕਰੋਫੋਨ ਅਤੇ ਛੋਟੇ ਈਅਰਫੋਨ ਦੀ ਵਰਤੋਂ ਕਰਕੇ ਅਤੇ ਮੋਬਾਇਲ ਫੋਨ ਰਾਹੀ ਐਗਜਾਮੀਨੇਸ਼ਨ ਹਾਲ ਵਿੱਚ ਬਾਹਰੋ ਪ੍ਰਸ਼ਨ ਪੱਤਰ ਵਿੱਚ ਪੁੱਛੇ ਪ੍ਰਸ਼ਨਾ ਦੇ ਉੱਤਰ ਦੱਸ ਕੇ IELTS ਪੇਪਰ ਹੱਲ ਕਰਵਾਉਂਦੇ ਹਨ ਨੂੰ ਗ੍ਰਿਫਤਾਰ ਕੀਤਾ ਹੈ ।ਅਰੋਪੀਆ ਵੱਲੋਂ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਜਿਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ।
ਥਾਣਾ ਸਾਹਨੇਵਾਲ ਦੇ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਮੁੱਖ ਅਫਸਰ ਥਾਣਾ ਸਾਹਨੇਵਾਲ ਵੱਲੋ ਮੁਕਦਮਾ ਨੰਬਰ 211 ਮਿਤੀ 24-7-22 ਅ / ਧ 420 , 120 – B , IPC 66 , 66 – D IT Act ਅਧੀਨ ਮੁਕਦਮਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਹੈ । ਦੋਰਾਨੇ ਤਫਤੀਸ ਸਾਹਮਣੇ ਆਇਆ ਕਿ ਦਿਲਬਾਗ ਸਿੰਘ , ਹਰਸੰਗੀਤ ਸਿੰਘ , ਜਸਪ੍ਰੀਤ ਸਿੰਘ ਅਤੇ ਇਹਨਾ ਦਾ ਮੁੱਖ ਸਰਗਣਾ ਗੁਰਭੇਜ ਸਿੰਘ ਪੁੱਤਰ ਜਗਮੋਹਣ ਸਿੰਘ ਵਾਸੀ ਪਿੰਡ ਚੱਕਬਧਾਈ ਜਿਲਾ ਮੁਕੱਤਸਰ ਸਾਹਿਬ ਨਾਲ ਰਲ ਕੇ ਇੱਕ ਗਠਜੋੜ ਚਲਾਉਂਦੇ ਹਨ ।
ਜੋ ਗੁਰਭੇਜ ਸਿੰਘ ਦਾ ਆਪਣਾ MASTERS IELTS & IMMIGRATION ਨਾਮ ਦਾ ਸੈਟਰ ਸ੍ਰੀ ਮੁਕੱਤਸਰ ਸਾਹਿਬ ਵਿਖੇ ਹੈ । ਜੋ ਗੁਰਭੇਜ ਸਿੰਘ ਚੱਲਦੇ IELTS ਪੇਪਰ ਦੋਰਾਨ ਪ੍ਰਸ਼ਨਾ ਪੱਤਰ ਦਾ ਆਪਣੇ ਲਿੰਕਾ ਰਾਹੀਂ ਹਾਸਲ ਕਰਕੇ ਅਤੇ ਪ੍ਰਸ਼ਨਾ ਪੱਤਰ ਦੇ ਪ੍ਰਸ਼ਨਾ ਦਾ ਹੱਲ ਕਰਕੇ ਵੱਟਸਐਪ ਰਾਹੀਂ ਦਿਲਬਾਗ ਸਿੰਘ ਉਕਤ ਦੇ ਵੈਟਸਐਪ ਰਾਹੀਂ ਮੋਬਾਇਲ ਪਰ ਭੇਜਦਾ ਸੀ । ਜੋ ਗੁਰਭੇਜ ਸਿੰਘ ਦਾ ਅੱਗੇ ਐਗਜ਼ਾਮੀਨੇਸ਼ਨ ਹਾਲ ਵਿੱਚ ਤਾਇਨਾਤ ਕਿਸੇ ਕਰਮਚਾਰੀ ਰਾਹੀਂ IELTS ਪੇਪਰ ਦੇਣ ਆਏ ਪ੍ਰੀਖਿਆਰਥੀਆ ਨੂੰ Ear Bluetooth ( Makhi ) , Electronic Sim Device ਯੰਤਰ ਦੇ ਦਿੰਦਾ ਸੀ । ਜੋ ਦਿਲਬਾਗ ਸਿੰਘ ਉਕਤ ਦੂਸਰੇ ਯੰਤਰਾ Ear Bluetooth ( Makhi ) , Electronic Sim Device ਦੀ ਮੱਦਦ ਨਾਲ ਪ੍ਰੀਖਿਆਰਥੀਆ ਨੂੰ ਆਪਣੇ ਮੋਬਾਇਲ ਫੋਨ ਦੀ ਮੱਦਦ ਨਾਲ ਪੇਪਰ ਹੱਲ ਕਰਵਾਉਦਾ ਸੀ।ਇਸ ਦੀ ਇਵਜ ਵਿੱਚ ਪ੍ਰੀਖਿਆਰਥੀਆਂ ਦੇ ਨਤੀਜਾ ਆਉਣ ਤੋ ਬਾਅਦ ਉਹਨਾ ਪਾਸੇ ਭਾਰੀ ਰਕਮ ਹਾਸਲ ਕਰਦੇ ਸਨ । ਜੋ ਇੰਨਾ ਵੱਲੋਂ ਪਹਿਲਾ ਖੰਨਾ , ਅਮ੍ਰਿਤਸਰ ਸਾਹਿਬ , ਗੁਰੁਦਾਸਪੁਰ , ਕਪੂਰਥਲਾ ਅਤੇ ਮੋਗਾ ਵਿਖੇ ਉਕਤ ਯੰਤਰਾ ਨਾਲ IELTS ਪੇਪਰ ਕਰਵਾਏ ਹਨ । ਜੋ ਹੋਰ ਵੀ ਸਰਕਾਰੀ ਵਿਭਾਗਾਂ ਦੇ ਵਿੱਚ ਭਰਤੀ ਸਮੇ ਲਏ ਜਾਦੇ ਟੈਸਟਾ ਵਿੱਚ ਨਕਲ ਕਰਵਾਉਦੇ ਹੋ ਸਕਦੇ ਹਨ ? ਜਿਸ ਸਬੰਧੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ