PSPCL ਮੁਫ਼ਤ ਬਿਜਲੀ ਦੇਣ ਸਬੰਧੀ ਵਿਭਾਗ ਵਲੋਂ ਵੇਰਵੇ ਜਾਰੀ – ਪੜ੍ਹੋ ਕੌਣ ਲੈ ਸਕਦਾ ਮੁਫ਼ਤ ਬਿਜਲੀ ਅਤੇ ਕੌਣ ਰਹਿਣਗੇ ਵਾਂਝੇ

ਨਿਊਜ਼ ਪੰਜਾਬ

ਪਟਿਆਲਾ, 23 ਜੁਲਾਈ – ਪੰਜਾਬ ਰਾਜ ਪਾਵਰ ਨਿਗਮ ਵਲੋਂ ਮੁਫ਼ਤ ਬਿਜਲੀ ਦੇਣ ਸਬੰਧੀ ਵੇਰਵੇ ਜਾਰੀ ਕੀਤੇ ਹਨ ਜਿਸ ਵਿੱਚ ਕਿਹੜੇ ਖਪਤਕਾਰ ਮੁਫ਼ਤ ਬਿਜਲੀ ਲੈ ਸਕਦੇ ਹਨ ਤੇ ਕਿਹੜੇ ਨਹੀਂ ਬਾਰੇ ਸਪਸ਼ਟ ਕਰ ਦਿੱਤਾ ਗਿਆ ਹੈ, ਪੜ੍ਹੋ ਹਦਾਇਤਾਂ –

ਸਾਰੇ ਘਰੇਲੂ ( ਡੀ.ਐਸ. ) ਸ਼੍ਰੇਣੀ ਦੇ ਖਪਤਕਾਰਾਂ ਨੂੰ 600 ਯੂਨਿਟ ਦੋ ਮਹੀਨੇ ਲਈ / 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਪ੍ਰਦਾਨ ਕਰਨ ਸਬੰਧੀ । ਊਰਜਾ ਵਿਭਾਗ , ਪੰਜਾਬ ਸਰਕਾਰ ਦੇ ਦਫਤਰੀ ਮੀਮੋ ਨੰ . 2 / 22 / 2016 – ਉਸ਼ 2 / 469 ਮਿਤੀ 13.07.2022 ਅਨੁਸਾਰ ਮੰਤਰੀ ਪ੍ਰੀਸ਼ਦ , ਪੰਜਾਬ ਸਰਕਾਰ ਦੀ ਮਿਤੀ 06.07.2022 ਨੂੰ ਹੋਈ ਮੀਟਿੰਗ ਵਿੱਚ ਸਾਰੇ ਘਰੇਲੂ ਖਪਤਕਾਰਾਂ ਨੂੰ , ਜਿਹੜੇ ਸਿਰਫ ਰਿਹਾਇਸ਼ੀ ਉਦੇਸ਼ ਲਈ ਬਿਜਲੀ ਦੀ ਵਰਤੋਂ ਕਰਦੇ ਹਨ ( ਘਰੇਲੂ ਸਪਲਾਈ ਦੇ ਸ਼ਡਿਊਲ ਆਫ ਟੈਰਿਫ ਅਧੀਨ ਆਉਂਦੇ ਬਾਕੀ ਹੋਰ ਸਾਰੇ ਖਪਤਕਾਰਾਂ ਜਿਵੇਂ ਕਿ ਸਰਕਾਰੀ ਹਸਪਤਾਲ / ਸਰਕਾਰੀ ਡਿਸਪੈਂਸਰੀਆਂ , ਸਾਰੇ ਪੂਜਾ ਸਥਾਨ , ਸਰਕਾਰੀ ਖੇਡ ਸੰਸਥਾਵਾਂ , ਸੈਨਿਕ ਰੈਸਟ ਹਾਊਸ , ਸਰਕਾਰੀ / ਸਰਕਾਰੀ ਸਹਾਇਤਾ ਪ੍ਰਾਪਤ ਵਿਦਿਅਕ ਸੰਸਥਾਵਾਂ ਅਤੇ ਅਟੈਚਡ ਹੋਸਟਲਾਂ ਨੂੰ ਛੱਡ ਕੇ ) ਨੂੰ 60 ) ਯੂਨਿਟ ਦੇ ਮਹੀਨੇ ਲਈ / 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੇਣ ਦਾ ਫੈਸਲਾ ਕੀਤਾ ਗਿਆ ਹੈ । ਇਹ ਰਿਆਇਤ ਮਿਤੀ 01.07.2022 ਤੋਂ ਬਾਅਦ ਬਿਜਲੀ ਦੀ ਹੋਣ ਵਾਲੀ ਖਪਤ ਉਪਰ ਹੇਠ ਲਿਖੇ ਅਨੁਸਾਰ ਲਾਗੂ ਹੋਵੇਗੀ : 1 . ਬਿਜਲੀ ਖਪਤ 600 ਯੂਨਿਟ ਤੱਕ ਦੋ ਮਹੀਨੇ ਲਈ / 300 ਯੂਨਿਟ ਤੱਕ ਪ੍ਰਤੀ ਮਹੀਨਾ ਸਾਰੇ ਘਰੇਲੂ ਖਪਤਕਾਰ ਜਿਹੜੇ ਸਿਰਫ ਰਿਹਾਇਸ਼ੀ ਉਦੇਸ਼ ਲਈ ਬਿਜਲੀ ਦੀ ਵਰਤੋਂ ਕਰਦੇ ਹਨ ਅਤੇ ਜਿਹਨ੍ਹਾਂ ਦੀ ਖਪਤ 600 ਯੂਨਿਟ ਦੋ ਮਹੀਨੇ ਲਈ / 300 ਯੂਨਿਟ ਪ੍ਰਤੀ ਮਹੀਨਾ ਤੱਕ ਹੈ , ਉਹਨਾਂ ਖਪਤਕਾਰਾਂ ਲਈ ਭੁਗਤਾਨ ਬਿਲ ਜੀਰੋ ਹੋਵੇਗਾ । ਇਹਨਾਂ ਖਪਤਕਾਰਾਂ ਤੋਂ ਕੋਈ ਵੀ ਊਰਜਾ ਚਾਰਜਿਜ , ਫਿਕਸਡ ਚਾਰਜਿਜ , ਮੀਟਰ ਕਿਰਾਇਆ ਅਤੇ ਸਰਕਾਰੀ ਲੈਵੀਜ / ਟੈਕਸ ਨਹੀਂ ਵਸੂਲੇ ਜਾਣਗੇ । 2 . ਦੋ ਮਹੀਨੇ ਵਿੱਚ 600 ਯੂਨਿਟ ਤੋਂ ਵੱਧ ਖਪਤ / 300 ਯੂਨਿਟ ਪ੍ਰਤੀ ਮਹੀਨਾ ਤੋਂ ਵੱਧ ਖਪਤ : ਜੇਕਰ ਬਿਜਲੀ ਦੀ ਖਪਤ ਦੋ ਮਹੀਨੇ ਵਿੱਚ 600 ਯੂਨਿਟ ਤੋਂ ਵੱਧ / 300 ਯੂਨਿਟ ਪ੍ਰਤੀ ਮਹੀਨਾ ਤੋਂ ਵੱਧ ਜਾਂਦੀ ਹੈ ਤਾਂ ਇਹ ਸਕੀਮ ਹੇਠ ਲਿਖੇ ਅਨੁਸਾਰ ਲਾਗੂ ਹੋਵੇਗੀ

6 ) ਐਸ.ਸੀ. , ਬੀ.ਸੀ. , ਨੋਨ ਐਸ.ਸੀ / ਬੀ.ਸੀ . ਬੀਪੀਐਲ ਅਤੇ ਪੰਜਾਬ ਦੇ ਸੁਤੰਤਰਤਾ ਸੈਨਾਨੀਆਂ ਸਮੇਤ ਉਨ੍ਹਾਂ ਦੇ ਵਾਰਿਸਾਂ ( upto grandchildren ) ਜੋ ਨਾਲ ਨੱਥੀ ਸਵੈ – ਘੋਸ਼ਣਾ ( ਅਨੈਕਚਰ – ਏ ) ਵਿੱਚ ਮੌਜੂਦ ਸ਼ਰਤਾਂ ਪੂਰੀਆਂ ਕਰਦੇ ਹਨ : ਇਹ ਖਪਤਕਾਰ 600 ਯੂਨਿਟ ਦੋ ਮਹੀਨੇ ਵਿੱਚ / 300 ਯੂਨਿਟ ਪ੍ਰਤੀ ਮਹੀਨਾ , ਤੋਂ ਵੱਧ ਖਪਤ ਹੋਣ ਵਾਲੀਆਂ ਯੂਨਿਟਾਂ ਲਈ ਹੀ ਊਰਜਾ ਚਾਰਜਿਜ ਸਮੇਤ ਫਿਕਸਡ ਚਾਰਜਿਜ , ਮੀਟਰ ਕਿਰਾਇਆ ਅਤੇ ਸਰਕਾਰੀ ਲੈਵੀਜ / ਟੈਕਸ ਦਾ ਭੁਗਤਾਨ ਕਰਨਗੇ । ਕਿਉਂਕਿ ਮੁਫਤ 600 ਯੂਨਿਟ ਦੋ ਮਹੀਨੇ ਲਈ / 300 ਯੂਨਿਟ ਪ੍ਰਤੀ ਮਹੀਨਾ ਟੈਰਿਫ ਦੇ ਸ਼ੁਰੂਆਤੀ ਸਲੈਬਾਂ ਨਾਲ ਸਬੰਧਤ ਹਨ , ਇਸ ਲਈ 600 ਯੂਨਿਟ ਦੋ ਮਹੀਨੇ ਵਿੱਚ / 300 ਯੂਨਿਟ ਪ੍ਰਤੀ ਮਹੀਨਾ , ਤੋਂ ਵੱਧ ਬਿਜਲੀ ਦੀ ਖਪਤ ਦਾ ਬਿਲ , 300 ਯੂਨਿਟ ਪ੍ਰਤੀ ਮਹੀਨਾ ਤੋਂ ਉਪਰ ਦੇ ਟੈਰਿਫ ਸਲੈਬ ਦੀਆਂ ਲਾਗੂ ਦਰਾਂ ਅਨੁਸਾਰ ਹੋਵੇਗਾ । ਇਸ ਸਕੀਮ ਦਾ ਲਾਭ ਉਹਨਾਂ ਖਪਤਕਾਰਾਂ ਨੂੰ ਦਿੱਤਾ ਜਾਵੇਗਾ ਜ਼ੋ ਨੱਥੀ ਅਨੈਚਰ – ਏ ਅਨੁਸਾਰ ਤਾਜਾ ਸਵੈ – ਘੋਸ਼ਣਾ ਪੱਤਰ ਦੇਣਗੇ । ਉਦਾਹਰਣ : ਜੇਕਰ ਦੋ ਮਹੀਨੇ ਵਿੱਚ ਖਪਤ 750 ਯੂਨਿਟ ਹੈ , ਤਾਂ 750-600 = 150 ਯੂਨਿਟਾਂ ਦਾ ਖਪਤਕਾਰ ਦੁਆਰਾ ਉਪਰੋਕਤ ਦੱਸੇ ਅਨੁਸਾਰ ਲਾਗੂ ਟੈਰਿਫ ਮੁਤਾਬਿਕ ਭੁਗਤਾਨ ਕੀਤਾ ਜਾਵੇਗਾ ।ਹੋਰ ਸਾਰੇ ਘਰੇਲੂ ਖਪਤਕਾਰ ( ਉਪਰੋਕਤ ਪੁਆਇੰਟ 2 ( ੳ ) ਵਿੱਚ ਦਰਸਾਏ ਖਪਤਕਾਰਾਂ ਤੋਂ ਇਲਾਵਾ ) : ਇਹਨਾਂ ਖਪਤਕਾਰਾਂ ਦੀ ਖਪਤ , ਜੇਕਰ 600 ਯੂਨਿਟ ਦੋ ਮਹੀਨੇ ਵਿੱਚ / 300 ਯੂਨਿਟ ਪ੍ਰਤੀ ਮਹੀਨਾ , ਤੋਂ ਵੱਧ ਜਾਂਦੀ ਹੈ ਤਾਂ ਉਹ ਸਾਰੀ ਬਿਜਲੀ ਖਪਤ ਲਈ ਸਮੇਂ – ਸਮੇਂ ਸਿਰ ਮਾਨਯੋਗ ਪੀ.ਐਸ.ਈ.ਆਰ.ਸੀ. ਵੱਲੋਂ ਲਾਗੂ ਟੈਰਿਫ ਅਨੁਸਾਰ ਊਰਜਾ ਚਾਰਜਿਜ ਸਮੇਤ ਫਿਕਸਡ ਚਾਰਜਿਜ , ਮੀਟਰ ਕਿਰਾਇਆ ਅਤੇ ਸਰਕਾਰੀ ਲੈਵੀਜ / ਟੈਕਸ ਦਾ ਭੁਗਤਾਨ ਕਰਨਗੇ । ਉਦਾਹਰਣ : ਜੇਕਰ ਦੋ ਮਹੀਨੇ ਵਿੱਚ ਖਪਤ 750 ਯੂਨਿਟ ਹੈ ਤਾਂ ਖਪਤਕਾਰ ਲਾਗੂ ਟੈਰਿਫ ਅਨੁਸਾਰ 750 ਯੂਨਿਟਾਂ ਦਾ ਉਪਰੋਕਤ ਦਰਸਾਏ ਅਨੁਸਾਰ ਭੁਗਤਾਨ ਕਰਨਗੇ । ਅ ) 3 . ੳ ) ਪ੍ਰਤੀ ਮਹੀਨਾ ਆਯਾਤ ਖਪਤ 300 ਯੂਨਿਟਾਂ ਤੱਕ : ਅਜਿਹੇ ਖਪਤਕਾਰਾਂ ਦਾ ਪ੍ਰਤੀ ਮਹੀਨਾ ਬਿਲ ਉਪਰੋਕਤ ਪੁਆਇੰਟ ਨੰਬਰ 1 ਅਨੁਸਾਰ ਜੀਰੋ ਹੋਵੇਗਾ । ਪ੍ਰਤੀ ਮਹੀਨਾ ਆਯਾਤ ਖਪਤ 300 ਯੂਨਿਟਾਂ ਤੋਂ ਵੱਧ : ਅਜਿਹੇ ਖਪਤਕਾਰ / ਪਰਚੂਮਰਜ ਵਣਜ ਗਸ਼ਤੀ ਪੱਤਰ ਨੰ . 22/2015 ਮਿਤੀ 08.06.2015 ਅਤੇ ਵਣਜ ਗਸ਼ਤੀ ਪੱਤਰ ਨੰ . 36/2021 ਮਿਤੀ 05.10.2021 ਦੀਆਂ ਮੌਜੂਦਾ ਹਦਾਇਤਾਂ ਅਨੁਸਾਰ ਪ੍ਰਤੀ ਮਹੀਨਾ ਬਿਲ ਦਾ ਭੁਗਤਾਨ ਕਰਨਗੇ । ਰੂਫਟਾਪ ਸੋਲਰ ਘਰੇਲੂ ਖਪਤਕਾਰ ( ਪਰਚੂਮਰਜ ) : ( ਦੱਸਣਯੋਗ ਹੈ ਕਿ ਸੋਲਰ ਖਪਤਕਾਰਾਂ ਦਾ ਬਿਲ ਪ੍ਰਤੀ ਮਹੀਨਾ ਬਣਦਾ ਹੈ ) ਅ ) ਨੋਟ : ਸਾਰੇ ਰੂਫਟਾਪ ਸੋਲਰ ਘਰੇਲੂ ਖਪਤਕਾਰ / ਪਰਜ਼ੂਮਰਜ ਸੈਟਲਮੈਂਟ ਪੀਰਿਅਡ ਦੇ ਅਖੀਰ ਵਿੱਚ , ਪ੍ਰਤੀ ਮਹੀਨਾ ਬਿਲ , ਪੁਆਇੰਟ 3 ( ੳ ) ਜਾਂ 3 ( ਅ ) ਜਿਵੇਂ ਵੀ ਲਾਗੂ ਹੋਵੇ ਤੋਂ ਇਲਾਵਾ , ਵਣਜ ਗਸ਼ਤੀ ਪੱਤਰ ਨੰ 22/2015 ਮਿਤੀ 08.06.2015 ਅਤੇ ਵਣਜ ਗਸ਼ਤੀ ਪੱਤਰ ਨੰ . 36/2021 ਮਿਤੀ 05.10.2021 ਦੀਆਂ ਮੌਜੂਦਾ ਹਦਾਇਤਾਂ ਮੁਤਾਬਿਕ ਬਿਲ ਦਾ ਭੁਗਤਾਨ ਕਰਨਗੇ

4 . B ) ਪੀ.ਐਸ.ਪੀ.ਸੀ.ਐਲ. ਕਰਮਚਾਰੀ ਜੋ ਬਿਜਲੀ ਰਿਆਇਤ ਲਈ ਯੋਗ ਹਨ : ਬਿਜਲੀ ਖਪਤ 600 ਯੂਨਿਟ ਤੱਕ ਦੋ ਮਹੀਨੇ ਲਈ / 300 ਯੂਨਿਟ ਤੱਕ ਪ੍ਰਤੀ ਮਹੀਨਾ ਅਜਿਹੇ ਖਪਤਕਾਰਾਂ ਦਾ ਬਿਲ ਉਪਰੋਕਤ ਪੁਆਇੰਟ ਨੰਬਰ 1 ਅਨੁਸਾਰ ਜ਼ੀਰੋ ਹੋਵੇਗਾ । ਅ ) ਦੋ ਮਹੀਨੇ ਵਿੱਚ 600 ਯੂਨਿਟਾਂ ਤੋਂ ਵੱਧ ਖਪਤ / 300 ਯੂਨਿਟਾਂ ਪ੍ਰਤੀ ਮਹੀਨਾ ਤੋਂ ਵੱਧ ਖਪਤ : ਪੀ.ਐਸ.ਪੀ.ਸੀ.ਐਲ. ਕਰਮਚਾਰੀ , ਉਪਰੋਕਤ ਪੁਆਇੰਟ 2 ( ੳ ) ਵਿੱਚ ਦਰਸਾਏ ਗਏ ਖਪਤਕਾਰਾਂ ਤੋਂ ਇਲਾਵਾ , ਵਿੱਤ ਸਰਕੂਲਰ ਨੰ . 19/2011 ਮਿਤੀ 07.01.2011 ਮੁਤਾਬਿਕ ਮੌਜੂਦਾ ਹਦਾਇਤਾਂ ਅਨੁਸਾਰ ਬਿਲ ਦਾ ਭੁਗਤਾਨ ਕਰਨਗੇ । 5. 7 ਕਿਲੋਵਾਟ ਤੱਕ ਸਬਸਿਡੀ @ 3 ਰੁਪਏ ਪ੍ਰਤੀ ਯੂਨਿਟ ( ਸਮੇਤ ਸਰਕਾਰੀ ਖਰਚੇ / ਲੇਵੀਜ ) : ਘਰੇਲੂ ਖਪਤਕਾਰ ਜਿਹੜੇ ਸਿਰਫ ਰਿਹਾਇਸ਼ੀ ਉਦੇਸ਼ ਲਈ ਬਿਜਲੀ ਦੀ ਵਰਤੋਂ ਕਰਦੇ ਹਨ ਅਤੇ ਜਿਹਨ੍ਹਾਂ ਦਾ ਮੰਨਜੂਰਸ਼ੁਦਾ ਲੋੜ 7 ਕਿਲੋਵਾਟ ਤੱਕ ਹੈ , ਨੂੰ ਵਣਜ ਗਸ਼ਤੀ ਪੱਤਰ ਨੰ . 41/2021 ਮਿਤੀ 23.11.202 ) ਦੀਆਂ ਹਦਾਇਤਾਂ ਅਨੁਸਾਰ ਬਿਜਲੀ ਟੈਰਿਫ ਦੀਆਂ ਵੱਖ – ਵੱਖ ਸਲੈਬਾਂ ਤੇ 3 ਰੁਪਏ ਪ੍ਰਤੀ ਯੂਨਿਟ ਦੀ ਸਬਸਿਡੀ ( ਸਮੇਤ ਸਰਕਾਰੀ ਖਰਚੇ / ਲੇਵੀਜ ) ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ । ਉਪਰੋਕਤ ਦਿੱਤੀ ਗਈ ਮੁਫਤ ਬਿਜਲੀ ਦੀ ਰਿਆਇਤ ਅਤੇ ਟੈਰਿਫ ਦੀਆਂ ਘਟਾਈਆਂ ਗਈਆਂ ਦਰਾਂ ਦੀ ਪ੍ਰਤੀਪੂਰਤੀ ਪੰਜਾਬ ਸਰਕਾਰ ਵੱਲੋਂ ਪੀ.ਐਸ.ਪੀ.ਸੀ.ਐਲ. ਨੂੰ ਸਬਸਿਡੀ ਦੇ ਰੂਪ ਵਿੱਚ ਕੀਤੀ ਜਾਵੇਗੀ । ਉਪਰੋਕਤ ਰਿਆਇਤੀ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਅਤੇ ਪੰਜਾਬ ਸਰਕਾਰ ਤੋਂ ਅਜਿਹੀ ਸਬਸਿਡੀ ਦੇ ਦਾਅਵੇ ਲਈ ਰੂਪ – ਰੇਖਾ ਪ੍ਰਮੁੱਖ ਇੰਜੀਨੀਅਰ / ਆਈ.ਟੀ . , ਮੁੱਖ ਲੇਖਾ ਅਫਸਰ / ਰੈਵੀਨਿਊ ਅਤੇ ਵਿੱਤ ਸਲਾਹਕਾਰ , ਪੀ.ਐਸ.ਪੀ.ਸੀ.ਐਲ. ਦੇ ਦਫਤਰ ਵੱਲੋਂ ਬਣਾਈ ਜਾਵੇਗੀ ਅਤੇ ਇਸ ਸਬੰਧੀ ਲੋੜੀਂਦੀ ਕਾਰਵਾਈ ਵੀ ਉਹਨਾਂ ਦੇ ਦਫਤਰਾਂ ਦੁਆਰਾ ਹੀ ਕੀਤੀ ਜਾਵੇਗੀ । ਇਨ੍ਹਾਂ ਹਦਾਇਤਾਂ ਦੀ ਇੰਨ – ਬਿੰਨ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ । ਇਹ ਸਰਕੂਲਰ ਪੀ.ਐਸ.ਪੀ.ਸੀ.ਐਲ. ਦੀ ਵੈਬਸਾਈਟ ( www.pspcl.in ) ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ।