Patiala-based Gynecologist moots a novel protocol to improve chances of having a baby through IVF at ESHRE’s Annual Meet in Italy-ਪਟਿਆਲਾ-ਅਧਾਰਤ ਗਾਇਨੀਕੋਲੋਜਿਸਟ
– Gynecologist Dr. Monica Varma presented her IVF work consecutively for fourth time at European Society of Human Reproduction and Embryology Annual Meet
News Punjab
Patiala, July 10: Representing the Indian IVF specialists, a Patiala-based Gynaecologist Dr Monica Varma has presented her clinical data, regarding a new and simple protocol for embryo transfer in IVF leading to increased chances of having a baby, lesser complications and better pregnancy outcomes at the 38th Annual Meet of the European Society of Human Reproduction and Embryology (ESHRE) held at Milan, Italy from July 3 to 6, 2022.
This protocol specifically helps patients undergoing a frozen embryo transfer and those undergoing IVF with donor oocytes
In vitro fertilisation is a process of fertilisation where an egg is combined with a sperm outside the body, commonly called test tube baby. It involves monitoring and stimulating a woman’s ovulatory process, removing the ova from her ovaries and fertilising them with the sperms outside in a culture medium in the laboratory.
Pertinently, Dr Varma has the rare distinction of presenting her IVF work in four consecutive ESHRE Annual Meets, which is one of the largest international IVF Society dedicated to research in human reproduction.
ਪਟਿਆਲਾ-ਅਧਾਰਤ ਗਾਇਨੀਕੋਲੋਜਿਸਟ ਨੇ ਇਟਲੀ ਵਿੱਚ ਈਐਸਐਚਆਰਈਜ਼ ਦੀ ਸਾਲਾਨਾ ਮੀਟਿੰਗ ਵਿੱਚ ਆਈ.ਵੀ.ਐਫ. ਦੁਆਰਾ ਬੱਚੇ ਪੈਦਾ ਕਰਨ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਉਣ ਲਈ ਇੱਕ ਨਵਾਂ ਪ੍ਰੋਟੋਕੋਲ ਕੀਤਾ ਤਿਆਰ
ਗਾਇਨੀਕੋਲੋਜਿਸਟ ਡਾ. ਮੋਨਿਕਾ ਵਰਮਾ ਨੇ ਯੂਰਪੀਅਨ ਸੋਸਾਇਟੀ ਆਫ਼ ਹਿਊਮਨ ਰੀਪ੍ਰੋਡਕਸ਼ਨ ਐਂਡ ਐਂਬ੍ਰਾਇਓਲੋਜੀ ਦੀ ਸਾਲਾਨਾ ਮੀਟਿੰਗ ਵਿੱਚ ਲਗਾਤਾਰ ਚੌਥੀ ਵਾਰ ਆਈ.ਵੀ.ਐਫ. ਸਬੰਧੀ ਆਪਣੀ ਕਾਰਗੁਜ਼ਾਰੀ ਪੇਸ਼ ਕੀਤੀ
ਨਿਊਜ਼ ਪੰਜਾਬ
ਪਟਿਆਲਾ, 10 ਜੁਲਾਈ: ਭਾਰਤੀ ਆਈ.ਵੀ.ਐਫ. ਮਾਹਿਰਾਂ ਦੀ ਨੁਮਾਇੰਦਗੀ ਕਰਦਿਆਂ ਪਟਿਆਲਾ-ਅਧਾਰਤ ਗਾਇਨੀਕੋਲੋਜਿਸਟ ਡਾ. ਮੋਨਿਕਾ ਵਰਮਾ ਨੇ ਯੂਰਪੀਅਨ ਸੋਸਾਇਟੀ ਆਫ ਹਿਊਮਨ ਰੀਪ੍ਰੋਡਕਸ਼ਨ ਐਂਡ ਐਂਬ੍ਰਾਇਓਲੋਜੀ (ਈਐਸਐਚਆਰਈਜ਼) ਦੀ 3 ਤੋਂ 6 ਜੁਲਾਈ, 2022 ਤੱਕ ਮਿਲਾਨ, ਇਟਲੀ ਵਿਖੇ ਹੋਈ 38ਵੀਂ ਸਲਾਨਾ ਮੀਟਿੰਗ ਵਿੱਚ ਆਪਣਾ ਕਲੀਨਿਕਲ ਡੇਟਾ ਪੇਸ਼ ਕੀਤਾ, ਜਿਸ ਵਿੱਚ ਆਈ.ਵੀ.ਐਫ. ਜ਼ਰੀਏ ਭਰੂਣ ਟ੍ਰਾਂਸਫਰ ਲਈ ਇੱਕ ਨਵੇਂ ਅਤੇ ਸਰਲ ਪ੍ਰੋਟੋਕੋਲ ਦਾ ਜ਼ਿਕਰ ਹੈ, ਜਿਸ ਨਾਲ ਬੱਚਾ ਹੋਣ ਦੀ ਸੰਭਾਵਨਾ ਵਧਣ ਦੇ ਨਾਲ ਨਾਲ, ਘੱਟ ਪੇਚੀਦਗੀਆਂ ਅਤੇ ਗਰਭ ਅਵਸਥਾ ਸਬੰਧੀ ਬਿਹਤਰ ਨਤੀਜੇ ਮਿਲਣ ਦੀ ਉਮੀਦ ਹੈ।
ਇਹ ਪ੍ਰੋਟੋਕੋਲ ਖਾਸ ਤੌਰ ‘ਤੇ ਫਰੋਜ਼ਨ ਐਂਬ੍ਰਾਇਓ ਟ੍ਰਾਂਸਫਰ ‘ਚੋਂ ਗੁਜ਼ਰ ਰਹੇ ਮਰੀਜ਼ਾਂ ਅਤੇ ਡੋਨਰ ਓਸਾਈਟਸ ਨਾਲ ਆਈ.ਵੀ.ਐਫ. ‘ਚੋਂ ਗੁਜ਼ਰ ਰਹੇ ਮਰੀਜ਼ਾਂ ਦੀ ਮਦਦ ਕਰਦਾ ਹੈ।
ਇਨ ਵਿਟਰੋ ਫਰਟੀਲਾਈਜ਼ੇਸ਼ਨ ਗਰਭਧਾਰਣ ਦੀ ਇੱਕ ਪ੍ਰਕਿਰਿਆ ਹੈ ਜਿੱਥੇ ਇੱਕ ਅੰਡੇ ਨੂੰ ਸਰੀਰ ਦੇ ਬਾਹਰ ਇੱਕ ਸ਼ੁਕਰਾਣੂ ਨਾਲ ਜੋੜਿਆ ਜਾਂਦਾ ਹੈ, ਜਿਸਨੂੰ ਆਮ ਤੌਰ ‘ਤੇ ਟੈਸਟ ਟਿਊਬ ਬੇਬੀ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਔਰਤ ਦੀ ਅੰਡਕੋਸ਼ ਪ੍ਰਕਿਰਿਆ ਦੀ ਨਿਗਰਾਨੀ ਅਤੇ ਉਤੇਜਨਾ, ਉਸ ਦੇ ਅੰਡਾਸ਼ਯ ‘ਚੋਂ ਅੰਡੇ ਨੂੰ ਹਟਾਉਣਾ ਅਤੇ ਪ੍ਰਯੋਗਸ਼ਾਲਾ ਵਿੱਚ ਇੱਕ ਸੰਸਕ੍ਰਿਤੀ ਮਾਧਿਅਮ ਵਿੱਚ ਬਾਹਰਲੇ ਸ਼ੁਕਰਾਣੂਆਂ ਨਾਲ ਫਰਟੀਲਾਈਜ਼ ਕਰਨਾ ਸ਼ਾਮਲ ਹੈ।
ਦੱਸਣਯੋਗ ਹੈ ਕਿ ਡਾ ਵਰਮਾ ਨੂੰ ਲਗਾਤਾਰ ਚਾਰ ਈਐਸਐਚਆਰਈ ਸਲਾਨਾ ਮੀਟਿੰਗਾਂ ਵਿੱਚ ਆਈਵੀਐਫ ਸਬੰਧੀ ਆਪਣੀ ਕਾਰਗੁਜ਼ਾਹੀ ਪੇਸ਼ ਕਰਨ ਦਾ ਦੁਰਲੱਭ ਮਾਣ ਪ੍ਰਾਪਤ ਹੈ, ਜੋ ਕਿ ਮਨੁੱਖੀ ਪ੍ਰਜਨਨ ਵਿੱਚ ਖੋਜ ਲਈ ਸਮਰਪਿਤ ਸਭ ਤੋਂ ਵੱਡੀ ਅੰਤਰਰਾਸ਼ਟਰੀ ਆਈਵੀਐਫ ਸੁਸਾਇਟੀ ਵਿੱਚੋਂ ਇੱਕ ਹੈ।