ਲੁਧਿਆਣਾ ਦੀਆਂ ਸੜਕਾਂ ਹੋਈਆਂ ਜਲ੍ਹਥੱਲ – ਸ਼ਹਿਰ ਦੀਆਂ ਸੜਕਾਂ ਤੇ ਟਰੈਫਿਕ ਜਾਮ

ਨਿਊਜ ਪੰਜਾਬ

ਲੁਧਿਆਣਾ , 9 ਜੁਲਾਈ – ਅੱਜ ਦੁਪਹਿਰੇ ਆਰੰਭ ਹੋਏ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ , ਸਭ ਤੋਂ ਮਾੜ੍ਹਾ ਹਾਲ ਫ਼ੋਕਲ ਪੁਆਇੰਟ ਦੀਆਂ ਸੜਕਾਂ ਦਾ ਹੋਇਆ ਜਿਥੇ ਟੁਟੀਆਂ ਸੜਕਾਂ ਵਿੱਚ ਪਾਣੀ ਭਰਨ ਨਾਲ ਰਾਹਗੀਰਾਂ ਨੂੰ ਸੜਕ ਵਿਚਲੇ ਟੋਇਆਂ ਦਾ ਪਤਾ ਨਹੀਂ ਲੱਗ ਰਿਹਾ ਸੀ , ਸ਼ਹਿਰ ਦੇ ਨੀਵੇ ਇਲਾਕੇ ਪਾਣੀ ਨਾਲ ਭਰ ਗਏ। ਪੈਦਲ ਚੱਲਣ ਵਾਲੇ ਲੋਕਾਂ ਨੂੰ ਵੱਡੀ ਮੁਸ਼ਕਲ ਹੋਈ।

ਤਸਵੀਰਾਂ – ਨਿਊਜ਼ ਪੰਜਾਬ