Amarnath Yatra ਬੱਦਲ ਫਟਣ ਕਾਰਨ ਅਮਰਨਾਥ ਗੁਫਾ ਦੇ ਨੇੜੇ ਹੜ੍ਹ – 13 ਯਾਤਰੂਆਂ ਦੀ ਮੌਤ ਦੀ ਖਬਰ – ਬਚਾਅ ਕਾਰਜ ਜਾਰੀ

Image

ਬਾਅਦ ਦੀ ਸੂਚਨਾ ਅਨੁਸਾਰ 13 ਯਾਤਰੀਆਂ ਦੀ ਮੌਤ ਦੀ ਰਾਜ ਸਰਕਾਰ ਵਲੋਂ ਪੁਛਟੀ ਕੀਤੀ ਗਈ ਹੈ ਜਦੋ ਕਿ 40 ਦੇ ਕਰੀਬ ਯਾਤਰੀ ਲਾਪਤਾ ਦੱਸੇ ਜਾ ਰਹੇ ਹਨ , ਮ੍ਰਿਤਕਾਂ ਵਿੱਚ 3 ਔਰਤਾਂ ਵੀ ਸ਼ਾਮਲ ਹਨ

ਨਿਊਜ਼ ਪੰਜਾਬ
ਪਹਾੜੀ ਖੇਤਰ ਵਿਚ ਬੱਦਲ ਫਟਣ ਕਾਰਨ ਅਮਰਨਾਥ ਗੁਫਾ ਦੇ ਨੇੜੇ ਹੜ੍ਹ ਆ ਗਿਆ ਅਤੇ ਤੇਜ਼ੀ ਨਾਲ ਆਏ ਪਾਣੀ ਨੇ ਲੰਗਰ ਅਤੇਸ਼ਰਧਾਲੂਆਂ ਦੇ 25 ਟੈਂਟ ਵੀ ਆਪਣੇ ਨਾਲ ਰੋੜ ਕੇ ਲੈ ਗਿਆ । ਇਸ ਵਿੱਚ ਕਈ ਯਾਤਰੀ ਵੀ ਦੱਸੇ ਜਾ ਰਹੇ ਹਨ । ਦੇਰ ਸ਼ਾਮ ਤੱਕ 13 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਜ਼ਖਮੀਆਂ ਨੂੰ ਏਅਰਲਿਫਟ ਕੀਤਾ ਜਾ ਰਿਹਾ ਹੈ। NDRF, SDRF ਸਮੇਤ ਆਫ਼ਤ ਪ੍ਰਬੰਧਨ ਨਾਲ ਜੁੜੀਆਂ ਸਾਰੀਆਂ ਏਜੰਸੀਆਂ ਬਚਾਅ ਕਾਰਜ ‘ਚ ਸ਼ਾਮਲ ਹੋ ਗਈਆਂ ਹਨ। ਐਨਡੀਆਰਐਫ ਦੇ ਡਾਇਰੈਕਟਰ ਜਨਰਲ ਅਤੁਲ ਕਰਵਲ ਨੇ ਮੀਡੀਆ ਨੂੰ ਦੱਸਿਆ ਕਿ ਦਸ ਲੋਕਾਂ ਦੀ ਮੌਤ ਹੋ ਗਈ ਹੈ। ਕੁਝ ਲੋਕਾਂ ਨੂੰ ਬਚਾ ਲਿਆ ਗਿਆ ਹੈ। ਵੱਡੇ ਪੱਧਰ ‘ਤੇ ਰਾਹਤ ਅਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਚਾਅ ਕਾਰਜਾਂ ਨੂੰਲੈ ਕੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨਾਲ ਗੱਲ ਕੀਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਅਮਰਨਾਥ ਗੁਫਾ ਨੇੜੇ ਬੱਦਲ ਫਟਣ ਦੀ ਘਟਨਾ ਨਾਲ ਮੈਂ ਦੁਖੀ ਹਾਂ। ਦੁਖੀ ਪਰਿਵਾਰਾਂ ਨਾਲ ਹਮਦਰਦੀ। ਉਨ੍ਹਾਂ ਜੰਮੂ-ਕਸ਼ਮੀਰ ਦੇ ਐੱਲਜੀ ਮਨੋਜ ਸਿਨਹਾ ਨਾਲ ਗੱਲਬਾਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਬਚਾਅ ਅਤੇ ਰਾਹਤ ਕਾਰਜ ਜਾਰੀ ਹੈ। ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।

ਬੱਦਲ ਫਟਣ ਦੀ ਘਟਨਾ  5.30 ਵਜੇ ਦੇ ਕਰੀਬ ਵਾਪਰੀ
ਗੁਫਾ ਦੇ ਬਿਲਕੁਲ ਸਾਹਮਣੇ ਲਗਾਏ ਗਏ ਤੰਬੂਆਂ ਤੋਂ ਲੋਕਾਂ ਨੂੰ ਤੁਰੰਤ ਪਹਾੜ ਦੀਆਂ ਢਲਾਣਾਂ ‘ਤੇ ਸੁਰੱਖਿਅਤ ਪਹੁੰਚਾਇਆ ਗਿਆ।ਦੱਸਿਆ ਜਾ ਰਿਹਾ ਹੈ ਕਿ ਸ਼ਾਮ 5.30 ਵਜੇ ਦੇ ਕਰੀਬ ਬੱਦਲ ਫਟਣ ਕਾਰਨ ਅਚਾਨਕ ਉੱਪਰ ਖੱਬੇ ਪਾਸੇ ਤੋਂ ਤੇਜੀ ਨਾਲ ਪਾਣੀ ਪਵਿੱਤਰ ਅਮਰਨਾਥ ਗੁਫਾ ਵੱਲ ਆ ਗਿਆ। ਹਜ਼ਾਰਾਂ ਯਾਤਰੀ ਮੀਂਹ ਦੇ ਵਿਚਕਾਰ ਗੁਫਾ ਦੇ ਬਿਲਕੁਲ ਸਾਹਮਣੇ ਆਪਣੇ ਤੰਬੂਆਂ ਵਿੱਚ ਸਨ।

ਹੈਲਪਲਾਈਨ ਨੰਬਰ

  • NDRF : 011-23438252, 23438253

  • Kashmir Divisional Helpline :0194-2496240

  • Shrine Board Helpline : 0194-2313149

  • Joint Police Control Room Pahalgam:9596779039, 9797796217, 01936243233,01936243018

  • Police control room Anantnag: 9596777669, 9419051940, 01932225870, 01932222870

Image

ਤਸਵੀਰਾਂ – ਸ਼ੋਸ਼ਲ ਮੀਡੀਆ / ਟਵੀਟਰ