ਕੈਨੇਡਾ ਦੇ ਸਿੱਖ ਪਰਵਾਰ ਨੇ ਦਾਨ ਕੀਤੇ 61 ਕਰੋੜ ਰੁਪਏ – ਪੜ੍ਹੋ ਕਿਹਨੂੰ ਮਿਲਣਗੇ ਇਹ ਕਰੋੜਾਂ ਰੁਪਏ

 

ਨਿਊਜ਼ ਪੰਜਾਬ
ਬਰੈਂਪਟਨ – ਕੈਨੇਡਾ ਦੀ ਇਕ ਵੱਡੀ ਟ੍ਰਕਿੰਗ ਕੰਪਨੀ ਦੇ ਮਾਲਕ ਸਿੱਖ ਪਰਵਾਰ ਵੱਲੋਂ ਸਿਹਤ ਸਹੂਲਤਾਂ ਦੀ ਬਿਹਤਰੀ ਵਾਸਤੇ ਇਕ ਕਰੋੜ ਡਾਲਰ ਦੀ ਰਕਮ ਦਾਨ ਵਜੋਂ ਦਿਤੀ ਗਈ ਹੈ।
ਬਰੈਂਪਟਨ ਸ਼ਹਿਰ ਨਾਲ ਸਬੰਧਤ ਬੀ.ਵੀ.ਡੀ. ਗਰੁੱਪ ਦੇ ਮਾਲਕ ਬਿਕਰਮ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੇ ਚਾਰ ਬੱਚੇ ਅਤੇ 9 ਪੋਤੇ-ਪੋਤੀਆਂ ਦਾ ਜਨਮ ਬਰੈਂਪਟਨ ਅਤੇ ਇਟੋਬੀਕੋਕ ਦੇ ਹਸਪਤਾਲਾਂ ਵਿਚ ਹੋਇਆ ਹੈ।ਇਸ ਕਮਿਊਨਿਟੀ ਨੇ ਉਨ੍ਹਾਂ ਨੂੰ ਬਹੁਤ ਕੁਝ ਦਿਤਾ ਅਤੇ ਹੁਣ ਅਹਿਸਾਨ ਚੁਕਾਉਣ ਦਾ ਵੇਲਾ ਆ ਗਿਆ।

ਗਰੁੱਪ ਦੇ ਸੀ ਈ ਓ ਸ੍ਰ.ਬਿਕਰਮ ਸਿੰਘ ਢਿੱਲੋਂ ਅਤੇ ਉਹਨਾਂ ਦੇ ਪਰਿਵਾਰ ਨੇ ਸਿਹਤ ਸੇਵਾਵਾਂ ਦੇਣ ਵਾਲੀ ‘ਵਿਲੀਅਮ ਓਸਲਰ ਫਾਊਂਡੇਸ਼ਨ ‘ ਲਈ  ਇਹ ਰਕਮ ਸੋਂਪੀ ਹੈ , ਉਹ ਪਿਛਲੇ ਲੰਬੇ ਸਮੇ ਤੋਂ ਸੰਸਥਾ ਨਾਲ ਮਿਲ ਕੇ ਕੰਮ ਕਰਦੇ ਆ ਰਹੇ ਹਨ। ਇਸ ਤੋਂ ਪਹਿਲਾਂ ਮਾਰਚ 2020 ਵਿੱਚ ਵੀ ਇਸ ਸਿੱਖ ਪਰਿਵਾਰ ਨੇ ਹੈਲਥ ਕੇਅਰ ਹੀਰੋਜ਼ ਮੁਹਿੰਮ ਲਈ $100,000 ਦਾਨ ਕੀਤਾ ਸੀ ,
ਬੀਤੇ ਦਿਨ ਹੋਏ ਇਸ ਸਮਾਗਮ ਵਿੱਚ ਢਿੱਲੋਂ ਪਰਿਵਾਰ, ਓਨਟਾਰੀਓ ਦੇ ਪ੍ਰੀਮੀਅਰ ਅਤੇ ਐਮਪੀਪੀ ਮਾਨਯੋਗ ਡੱਗ ਫੋਰਡ, ਅਤੇ ਈਟੋਬੀਕੋਕ ( ਉੱਤਰੀ ) ਮਾਨਯੋਗ ਸਿਲਵੀਆ ਜੋਨਸ, ਡਿਪਟੀ ਪ੍ਰੀਮੀਅਰ, ਸਿਹਤ ਮੰਤਰੀ ਅਤੇ ਐਮਪੀਪੀ, ਡਫਰਿਨ-ਕੈਲਡਨ; ਕੇਨ ਮੇਹਿਊ, ਪ੍ਰਧਾਨ ਅਤੇ ਸੀਈਓ, ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸ਼ਨ; ਡਾ. ਫਰੈਂਕ ਮਾਰਟੀਨੋ, ਅੰਤਰਿਮ ਪ੍ਰਧਾਨ ਅਤੇ ਸੀਈਓ, ਵਿਲੀਅਮ ਓਸਲਰ ਹੈਲਥ ਸਿਸਟਮ; ਮਾਨਯੋਗ ਪ੍ਰਭਮੀਤ ਸਰਕਾਰੀਆ,ਮੁੱਖੀ Treasury Board ਅਤੇ MPP, ਬਰੈਂਪਟਨ ਸਾਊਥ;
ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ, ਚਾਰਮੇਨ ਵਿਲੀਅਮਜ਼, ਔਰਤਾਂ ਦੇ ਸਮਾਜਿਕ ਅਤੇ ਆਰਥਿਕ ਮੌਕਿਆਂ ਦੀ ਐਸੋਸੀਏਟ ਮੰਤਰੀ ਸਮੇਤ ਕਈ ਪ੍ਰਮੁੱਖ ਸਖਸ਼ੀਅਤਾਂ ਮੌਜ਼ੂਦ ਸਨ।

ਨਿਊਜ਼ ਪੰਜਾਬ

BVD Group Logo  ਦੇ ਸੀਈਓ ਸ੍ਰ.ਬਿਕਰਮ ਸਿੰਘ ਢਿੱਲੋਂ ਨੇ ਕਿਹਾ ਜਿਵੇਂ ਕਿ ਸੰਸਥਾ ਕੈਨੇਡਾ ਵਿੱਚ ਸਭ ਤੋਂ ਤੇਜ਼ੀ ਨਾਲ ਅਤੇ ਸਿਹਤ ਸੇਵਾਵਾਂ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਪੁਲਾਘਾਂ ਪੱਟ ਰਹੀ ਹੈ, ਇਹ ਫੰਡ ਹਸਪਤਾਲਾਂ ਦੀਆਂ ਮਹੱਤਵਪੂਰਨ ਲੋੜਾਂ ਨੂੰ ਅਤੇ ਆਉਣ ਵਾਲੇ ਸਾਲਾਂ ਲਈ ਬਰੈਂਪਟਨ ਅਤੇ ਈਟੋਬੀਕੋਕ ਵਿੱਚ ਸਿਹਤ ਸੰਭਾਲ ਨੂੰ ਹੋਰ ਮਜ਼ਬੂਤ ​​ਕਰਨਗੇ। ਸਾਨੂੰ ਸਿਰਫ਼ BVD ਗਰੁੱਪ ਅਤੇ ਓਸਲਰ ਫਾਊਂਡੇਸ਼ਨ ਲਈ ਹੀ ਨਹੀਂ, ਸਗੋਂ ਪੀਲ ਖੇਤਰ ਦੇ ਲੋਕਾਂ ਲਈ ਅਜਿਹੇ ਇਤਿਹਾਸਕ ਸਮਾਗਮ ਦਾ ਹਿੱਸਾ ਬਣਨ ‘ਤੇ ਮਾਣ ਹੈ, ਜਿਨ੍ਹਾਂ ਦੀ ਹੁਣ ਹੋਰ ਵੀ ਬਿਹਤਰ ਸਿਹਤ ਸੰਭਾਲ ਅਤੇ ਉਹਨਾਂ ਨੂੰ ਲੋੜੀਂਦੀ ਸਹਾਇਤਾ ਤੱਕ ਪਹੁੰਚ ਹੋਵੇਗੀ।