ਅਫਗਾਨਿਸਤਾਨ ਵਿੱਚ ਗੁਰਦਵਾਰਾ ਸਾਹਿਬ ਤੇ ਹਮਲੇ ਦੀ ਸਾਹਮਣੇ ਆਈ ਵੀਡੀਓ – ਲਗਾਤਾਰ ਚੱਲ ਰਹੀਆਂ ਗੋਲੀਆਂ – ਵੇਖੋ ਵੀਡੀਓ
ਨਿਊਜ਼ ਪੰਜਾਬ
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਹਥਿਆਰਬੰਦ ਬੰਦੂਕਧਾਰੀਆਂ ਵਲੋਂ ਗੁਰਦੁਆਰਾ ਕਰਤੇ ਪਰਵਾਨ ‘ਤੇ ਹਮਲੇ ਦੀਆਂ ਵੀਡੀਓ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈਆਂ ਹਨ , ਜਿਸ ਵਿਚ ਧਮਾਕੇ ਅਤੇ ਗੋਲੀਆਂ ਦੀ ਆਵਾਜ਼ ਸੁਣੀ ਜਾ ਸਕਦੀ ਹੈ
ਨਿਊਜ਼ ਪੰਜਾਬ
ਦਿੱਲੀ ਵਿੱਚ ਰਹਿ ਰਹੇ ਅਫਗਾਨਿਸਤਾਨ ਮੂਲ ਦੇ ਸਿੱਖਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਦੁਆਰਾ ਕਰਤੇ ਪਰਵਾਨ ਦੇ ਪ੍ਰਧਾਨ ਗੁਰਨਾਮ ਸਿੰਘ ਦਾ ਫੋਨ ਆਇਆ ਹੈ, ਜਿਸ ਵਿੱਚ ਉਨ੍ਹਾਂ ਨੂੰ ਹਮਲੇ ਦੀ ਜਾਣਕਾਰੀ ਦਿੱਤੀ ਗਈ ਹੈ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸ਼ਨੀਵਾਰ ਨੂੰ ਇੱਕ ਸਿੱਖ ਗੁਰਦੁਆਰੇ ਦੇ ਨੇੜੇ ਇੱਕ ਵਿਅਸਤ ਸੜਕ ‘ਤੇ ਘੱਟੋ ਘੱਟ ਦੋ ਧਮਾਕੇ ਹੋਏ। ਅਣਪਛਾਤੇ ਬੰਦੂਕਧਾਰੀਆਂ ਨੇ ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ‘ਤੇ ਹਮਲਾ ਕਰ ਦਿੱਤਾ।
ਅਫਗਾਨਿਸਤਾਨ ਦੀ ਟੋਲੋ ਨਿਊਜ਼ ਵਲੋਂ ਅਤੇ ਦਾ ਇੰਡੀਅਨ ਸਿੱਖ ਦੇ ਪੂਨੀਤ ਸਿੰਘ ਚੰਢੋਕ ਵਲੋਂ ਟਵੀਟ ਕੀਤੀਆਂ ਵੀਡੀਓ ਦੇ ਲਿੰਕ ਧੰਨਵਾਦ ਸਹਿਤ ਤੁਹਾਡੀ ਜਾਣਕਾਰੀ ਲਈ ਦੇ ਰਹੇ ਹਾਂ
ਧਮਾਕਾ ਕਾਬੁਲ ਦੇ ਕਰਤਾ ਪਰਵਾਨ ਖੇਤਰ ਵਿੱਚ ਹੋਇਆ, ਟੋਲੋ ਨਿਊਜ਼ ਨੇ ਧਮਾਕੇ ਦੀ ਵੀਡੀਓ ਦੇ ਨਾਲ ਟਵੀਟ ਕੀਤਾ। ਕਰਤੇ ਪਰਵਾਨ ਗੁਰਦੁਆਰਾ ਇਸ ਖੇਤਰ ਵਿੱਚ ਸਥਿਤ ਹੈ। ਧਮਾਕੇ ਵਿਚ ਮਾਰੇ ਗਏ ਲੋਕਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਦਿ ਟ੍ਰਿਬਿਊਨ ਮੁਤਾਬਕ ਹਮਲਾ ਆਈਐਸਆਈਐਸ ਖੁਰਾਸਾਨ ਵੱਲੋਂ ਕੀਤਾ ਗਿਆ ਹੋਣ ਦਾ ਸ਼ੱਕ ਹੈ।
ਭਾਰਤੀ ਵਿਸ਼ਵ ਸਿੱਖ ਮੰਚ ਦੇ ਪ੍ਰਧਾਨ ਪੁਨੀਤ ਸਿੰਘ ਚੰਢੋਕ ਨੇ ਦੱਸਿਆ ਕਿ ਗੁਰਨਾਮ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਅੱਤਵਾਦੀਆਂ ਨੇ ਵੱਡਾ ਹਮਲਾ ਕੀਤਾ ਹੈ। ਉਸਨੇ ਅਫਗਾਨਿਸਤਾਨ ਤੋਂ ਘੱਟ ਗਿਣਤੀਆਂ ਦੀ ਤੁਰੰਤ ਵਾਪਸੀ ਦੀ ਮੰਗ ਕੀਤੀ