ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੀ ਤਨਖਾਹ – ਕਮਿਸ਼ਨਰ ਨੇ ਵਫ਼ਦ ਨੂੰ ਦਿੱਤਾ ਭਰੋਸਾ – ਸਹੋਤਾ
ਨਿਊਜ਼ ਪੰਜਾਬ
ਲੁਧਿਆਣਾ, ਮਿਉਂਸੀਪਲ ਇੰਪਲਾਈਜ ਸੰਘਰਸ਼ ਕਮੇਟੀ ਦੇ ਚੇਅਰਮੈਨ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ਵਫ਼ਦ ਨੇ ਨਗਰ ਨਿਗਮ ਲੁਧਿਆਣਾ ਦੀ ਕਮਿਸ਼ਨਰ ਸ੍ਰੀਮਤੀ ਸੇਨਾ ਅਗਰਵਾਲ ਨੂੰ ਜ਼ੋਨ ਡੀ ਵਿਚ ਨਿਗਮ ਕਰਮਚਾਰੀਆਂ ਦੀ ਤਨਖਾਹ ਸਬੰਧੀ ਇਕ ਮੰਗ ਪੱਤਰ ਦਿੱਤਾ, ਪ੍ਰਧਾਨ ਸਹੋਤਾ ਨੇ ਦੱਸਿਆ ਕਿ ਨਿਗਮ ਮੁਲਾਜ਼ਮਾਂ ਦੀ ਤਨਖਾਹ ਅੱਜ ਮਿਤੀ 17/6/2022 ਤੱਕ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਨਹੀਂ ਆਈ,
ਇਸ ਮੌਕੇ ਤੇ ਕਮਿਸ਼ਨਰ ਸ੍ਰੀਮਤੀ ਸੇਨਾ ਅਗਰਵਾਲ ਨੇ ਤਰੂੰਤ DCFA ਨਗਰ ਨਿਗਮ ਲੁਧਿਆਣਾ ਅਤੇ ਚੰਡੀਗੜ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਤਨਖਾਹ ਦੀ ਰਕਮ ਜਾਰੀ ਕਰਨ ਲਈ ਕਿਹਾ ਅਤੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਅੱਜ ਸ਼ਾਮ ਤੱਕ ਦਰਜਾ – 4 ਦੀ ਤਨਖ਼ਾਹ ਉਹਨਾਂ ਦੇ ਬੈੰਕ ਅਕਾਊਂਟ ਵਿੱਚ ਪੈ ਜਾਵੇਗੀ l
ਵਫਦ ਵਿੱਚ ਵਾਈਸ ਚੇਅਰਮੈਨ ਰਿਟਾਇਰਡ ਸੁਨੀਲ ਸ਼ਰਮਾ , ਚੀਫ਼ ਐਡਵਾਈਜ਼ਰ ਰਿਟਾਇਰਡ ਜੋਨਲ ਕਮਿਸ਼ਨਰ ਸੁਨੀਲ ਸ਼ਰਮਾ, ਸਕੱਤਰ ਜਰਨਲ ਹਰਪਾਲ ਸਿੰਘ ਨਿਮਾਨਾ , ਰਾਜੀਵ ਭਾਰਦਵਾਜ, ਵਿਜੈ ਦਾਨਵ, ਵਰਿੰਦਰ ਕਾਲਾ ਸਵਾਮੀ, ਮੈਨਪਾਲ ਡੁਲਗਚ, ਬਿੱਟੂ ਡੁਲਗਚ , ਅਜੈ ਸਭਰਵਾਲ, ਰਵਿੰਦਰ ਡੁਲਗਚ , ਵਿੱਕੀ ਚੌਹਾਨ, ਮਨੀ ਮੂੰਗ, ਬਿੱਟੂ ਪਾਰਚਾ, ਸੰਜੇ ਅਸ਼ੂਰ, ਸੋਨੂੰ ਪਰਚਾ ਦੀਪਕ ਡੁਲਗਚ , ਰਾਜੂ ਸ਼ੇਰਪੁਰੀਆ, ਸੁਸ਼ੀਲ ਪਾਰਚਾ , ਕਵਰਪਾਲ, ਸੁਨੀਲ ਕਾਲੜਾ ਵਿੱਕੀ E.W.S ਕਲੋਨੀ , ਆਨੂਜ ਚੌਹਾਨ, ਅਜੈ ਸਹੋਤਾ ,ਗੁਲਸ਼ਨ ਸੁੰਨੀ ਸਹੋਤਾ , ਗੌਰਵ ਗਾਗਟ, ਸੰਦੀਪ ਗੌਤਮ, ਟਿੰਕੂ ਨਾਹਰ ਆਦਿ ਸ਼ਾਮਿਲ ਸਨ