ਭਾਰਤ ਨੇ ਰੂਸ ਤੋਂ ਲਿਆ ਸਸਤੀਆਂ ਦਰਾਂ ਤੇ ਕੱਚਾ ਤੇਲ
ਯੂਕਰੇਨ ‘ਤੇ ਹਮਲੇ ਤੋਂ ਬਾਅਦ ਰੂਸ ਤੇ ਲਗਾਈਆਂ ਗਈਆਂ ਅੰਤਰਰਾਸ਼ਟਰੀ ਪਾਬੰਦੀਆਂ ਦੇ ਬਾਵਜੂਦ, ਰੂਸ ਭਾਰਤ ਨੂੰ ਸਭ ਤੋਂ ਵੱਧ ਤੇਲ ਵੇਚਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸਾਊਦੀ ਨੂੰ ਪਛਾੜ ਕੇ ਦੂਜਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ। ਜਦੋਂ ਕਿ ਇਰਾਕ ਅਜੇ ਵੀ ਪਹਿਲੇ ਸਥਾਨ ‘ਤੇ ਹੈ।
ਬੀ ਬੀ ਸੀ ਅਤੇ ਮੀਡੀਆ ਰਿਪੋਰਟਾਂ ਵਿੱਚ ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਰੂਸ ਤੋਂ ਰਿਆਇਤੀ ਦਰਾਂ ‘ਤੇ ਤੇਲ ਲੈਣ ਵਾਲੀ ਭਾਰਤੀ ਰਿਫਾਇਨਰੀ ਨੇ ਮਈ ਮਹੀਨੇ ‘ਚ ਹੀ 25 ਮਿਲੀਅਨ ਬੈਰਲ ਤੇਲ ਦੀ ਦਰਾਮਦ ਕੀਤੀ, ਜੋ ਕੁੱਲ ਦਰਾਮਦ ਦਾ 16 ਫੀਸਦੀ ਹੈ। ਇਸ ਸਾਲ ਅਪ੍ਰੈਲ ਵਿੱਚ ਸਮੁੰਦਰੀ ਰਸਤੇ ਭਾਰਤ ਵਿੱਚ ਕੁੱਲ ਕੱਚੇ ਤੇਲ ਦੀ ਦਰਾਮਦ ਵਿੱਚ ਰੂਸ ਦਾ ਹਿੱਸਾ ਪੰਜ ਪ੍ਰਤੀਸ਼ਤ ਸੀ, ਜੋ ਪਿਛਲੇ ਸਾਲ ਅਤੇ 2022 ਦੀ ਪਹਿਲੀ ਤਿਮਾਹੀ ਵਿੱਚ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਹੈ। ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਭਾਰਤ – ਮਈ ਦੇ ਮਹੀਨੇ ਭਾਰਤ ਨੂੰ ਤੇਲ ਬਰਾਮਦ ਕਰਨ ਵਾਲੇ ਦੇਸ਼ਾਂ ਵਿਚ ਇਰਾਕ ਪਹਿਲੇ ਨੰਬਰ ‘ਤੇ ਸੀ ਅਤੇ ਹੁਣ ਸਾਊਦੀ ਅਰਬ ਤੀਜੇ ਨੰਬਰ ‘ਤੇ ਪਹੁੰਚ ਗਿਆ ਹੈ। ਅਮਰੀਕਾ ਅਤੇ ਚੀਨ ਤੋਂ ਬਾਅਦ, ਭਾਰਤ ਤੇਲ ਦੀ ਖਪਤ ਦੇ ਮਾਮਲੇ ਵਿੱਚ ਤੀਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਹ ਆਪਣੇ ਤੇਲ ਦਾ 85% ਦੂਜੇ ਦੇਸ਼ਾਂ ਤੋਂ ਦਰਾਮਦ ਕਰਦਾ ਹੈ।
ਯੂਕਰੇਨ ‘ਤੇ ਹਮਲੇ ਤੋਂ ਬਾਅਦ ਰੂਸ ‘ਤੇ ਲਾਈਆਂ ਗਈਆਂ ਪਾਬੰਦੀਆਂ ਦੇ ਵਿਚਕਾਰ ਰੂਸ ਤੋਂ ਸਸਤੀ ਦਰਾਂ ‘ਤੇ ਤੇਲ ਖਰੀਦਣ ਦੇ ਆਪਣੇ ਫੈਸਲੇ ਦਾ ਲਗਾਤਾਰ ਬਚਾਅ ਕਰ ਰਿਹਾ ਹੈ। ਪਿਛਲੇ ਮਹੀਨੇ ਤੇਲ ਮੰਤਰਾਲੇ ਨੇ ਕਿਹਾ ਸੀ ਕਿ ਭਾਰਤ ਦੀ ਕੁੱਲ ਖਪਤ ਦੇ ਮੁਕਾਬਲੇ ਰੂਸ ਤੋਂ ਦਰਾਮਦ ਕੀਤੇ ਜਾਣ ਵਾਲੇ ਤੇਲ ਦੀ ਮਾਤਰਾ ਬਹੁਤ ਘੱਟ ਹੈ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੰਤਰਰਾਸ਼ਟਰੀ ਮੀਡੀਆ ਨੂੰ ਇਹ ਵੀ ਸਪੱਸ਼ਟ ਕੀਤਾ ਸੀ ਕਿ ਭਾਰਤ ਰੂਸ ਤੋਂ ਜਿੰਨਾ ਤੇਲ ਖਰੀਦ ਰਿਹਾ ਹੈ, ਯੂਰਪ ਇੱਕ ਦਿਨ ਤੋਂ ਵੀ ਘੱਟ ਸਮੇਂ ਵਿੱਚ ਖਰੀਦਦਾ ਹੈ। ਭਾਰਤ ਲਗਾਤਾਰ ਕਹਿ ਰਿਹਾ ਹੈ ਕਿ ਰੂਸ ਤੋਂ ਤੇਲ ਖਰੀਦ ਕੇ ਉਹ ਕਿਸੇ ਪਾਬੰਦੀ ਦੀ ਉਲੰਘਣਾ ਨਹੀਂ ਕਰ ਰਿਹਾ ਹੈ।