ਬਾਲ ਮਜ਼ਦੂਰੀ – ਲੁਧਿਆਣਾ ਵਿੱਚ ਕਈ ਥਾਂ ਛਾਪੇ – ਜ਼ਿਲ੍ਹਾ ਟਾਸਕ ਫੋਰਸ ਟੀਮ ਨੇ ਬਾਲ ਮਜ਼ਦੂਰੀ ਰੋਕਣ ਲਈ ਲੋਕਾਂ ਨੂੰ ਕੀਤਾ ਜਾਗਰੂਕ
ਨਿਊਜ਼ ਪੰਜਾਬ
ਜ਼ਿਲ੍ਹਾ ਟਾਸਕ ਫੋਰਸ ਵੱਲੋਂ ਬਾਲ ਮਜ਼ਦੂਰੀ ਵਿਰੁੱਧ ਵਿਸ਼ਵ ਦਿਵਸ ਮਨਾਇਆ ਗਿਆ – ਜ਼ਿਲ੍ਹਾ ਟਾਸਕ ਫੋਰਸ ਵੱਲੋਂ ਵੱਖ-ਵੱਖ ਫੈਕਟਰੀਆਂ, ਢਾਬਿਆਂ ‘ਤੇ ਕੀਤੀ ਅਚਨਚੇਤ ਚੈਕਿੰਗ
– ਜ਼ਿਲ੍ਹਾ ਟਾਸਕ ਫੋਰਸ ਟੀਮ ਨੇ ਬਾਲ ਮਜ਼ਦੂਰੀ ਰੋਕਣ ਲਈ ਲੋਕਾਂ ਨੂੰ ਕੀਤਾ ਜਾਗਰੂਕ
ਨਿਊਜ਼ ਪੰਜਾਬ
ਲੁਧਿਆਣਾ, 13 ਜੂਨ – ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਪੰਜਾਬ, ਚੰਡੀਗੜ੍ਹ ਅਤੇ ਡਿਪਟੀ ਕਮਿਸ਼ਨਰ ਲੁਧਿਆਣ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਬਾਲ ਮਜ਼ਦੂਰੀ ਨੂੰ ਰੋਕਣ ਲਈ ਬੀਤੇ ਕੱਲ੍ਹ ਬਾਲ ਮਜ਼ਦੂਰੀ ਵਿਰੁੱਧ ਵਿਸ਼ਵ ਦਿਵਸ ਮਨਾਇਆ ਗਿਆ।
ਜ਼ਿਲ੍ਹਾ ਟਾਸਕ ਫੋਰਸ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਅਤੇ ਸਹਾਇਕ ਕਮਿਸ਼ਨਰ (ਜਨਰਲ) ਸ੍ਰੀਮਤੀ ਜਸਲੀਨ ਕੌਰ ਭੁੱਲਰ ਪੀ.ਸੀ.ਐਸ. ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਲੁਧਿਆਣਾ ‘ਚ ਵੱਖ-ਵੱਜ ਥਾਵਾਂ, ਫੈਕਟਰੀਆਂ, ਢਾਬਿਆਂ ਆਦਿ ‘ਤੇ ਰੇਡ ਕੀਤੀ ਗਈ ਅਤੇ ਭਵਿੱਖ ਵਿੱਚ ਬਾਲ ਮਜ਼ਦੂਰੀ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ।
ਰੇਡ ਦੌਰਾਨ ਸੁੰਦਰ ਨਗਰ ਦੀ ਇੱਕ ਫੈਕਟਰੀ ਵਿੱਚੋਂ ਇੱਕ ਬੱਚਾ ਬਾਲ ਮਜ਼ਦੂਰੀ ਕਰਦਾ ਰੈਸਕਿਊ ਕਰਵਾਇਆ ਗਿਆ ਅਤੇ ਬੱਚੇ ਨੂੰ ਬਾਲ ਭਲਾਈ ਕਮੇਟੀ, ਲੁਧਿਆਣਾ ਦੇ ਸਾਹਮਣੇ ਪੇਸ਼ ਕੀਤਾ ਗਿਆ, ਉਪਰੰਤ ਉਸ ਬੱਚੇ ਨੂੰ ਬਾਲ ਭਲਾਈ ਕਮੇਟੀਦੇ ਹੁਕਮਾਂ ਨਾਲ ਚਿਲਡਰਨ ਹੋਮ, ਜਮਾਲਪੁਰ ਵਿਖੇ ਸਿਫ਼ਟ ਕਰ ਦਿੱਤਾ ਗਿਆ।ਇਸ ਮੌਕੇ ਟੀਮ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਸ਼ਮੀ , ਬਾਲ ਸੁਰੱਖਿਆ ਅਫ਼ਸਰ ਆਈ.ਸੀ. ਸ੍ਰੀ ਮੁਬੀਨ ਕੁਰੈਸ਼ੀ ਸ੍ਰੀ ਮੁਬੀਨ ਕੁਰੈਸ਼ੀ, ਲੀਗਲ-ਕਮ-ਪ੍ਰੋਬੇਸ਼ਨ ਅਫ਼ਸਰ ਸ੍ਰੀ ਦੀਪਕ ਕੁਮਾਰ, ਮੈਡੀਕਲ ਅਫ਼ਸਰ ਡਾ. ਗੁਰਪ੍ਰੀਤ ਸਿੰਘ, ਕੋਆਰਡੀਨੇਟਰ, ਚਾਈਲਡ ਲਾਈਨ ਮਮਤਾ, ਲੇਬਰ ਇੰਸਪੈਕਟਰ ਸ੍ਰੀ ਨਿਤਿਸ਼ ਅਗਰਵਾਲ, ਲੇਬਰ ਅਫ਼ਸਰ ਸ੍ਰ. ਹਰਪਾਲ ਸਿੰਘ ਨਿਮਾਣਾ, ਸ੍ਰ. ਬਲਵੀਰ ਸਿੰਘ (ਏ.ਐਚ.ਟੀ.ਯੂ.) ਅਤੇ ਹੋਰ ਪੁਲਿਸ ਵਿਭਾਗ ਦੇ ਮੈਂਬਰ ਵੀ ਸ਼ਾਮਲ ਸਨ।