ਰਿਜ਼ਰਵ ਬੈਂਕ ਨੇ ਰੈਪੋ ਰੇਟਾਂ ‘ ਚ 0.50 ਫ਼ੀਸਦੀ ਵਾਧਾ ਕੀਤਾ
ਨਿਊਜ਼ ਪੰਜਾਬ
ਮੁੰਬਈ , 8 ਜੂਨ – ਭਾਰਤੀ ਰਿਜ਼ਰਵ ਬੈਂਕ ਨੇ ਅੱਜ ਬੁੱਧਵਾਰ ਨੂੰ ਫਿਰ ਤੋਂ ਨੀਤੀਗਤ ਦਰਾਂ ( ਆਰ.ਬੀ.ਆਈ. ਰੈਪੋ ਰੇਟ ) ‘ ਚ ਵਾਧਾ ਕਰ ਦਿੱਤਾ ਹੈ । ਗਵਰਨਰ ਸ਼ਕਤੀਕਾਂਤ ਦਾਸ ਪਹਿਲਾਂ ਹੀ ਇਸ ਦੇ ਸੰਕੇਤ ਦੇ ਚੁੱਕੇ ਸਨ । ਪਿਛਲੇ ਹੀ ਮਹੀਨੇ ਰਿਜ਼ਰਵ ਬੈਂਕ ਨੇ 0.40 ਫ਼ੀਸਦੀ ਵਾਧਾ ਕੀਤਾ ਸੀ ਅਤੇ ਹੁਣ ਇਸ ਮਹੀਨੇ ਫ਼ਿਰ ਤੋਂ 0.50 ਫ਼ੀਸਦੀ ਤੱਕ ਵਾਧਾ ਕੀਤਾ ਗਿਆ ਹੈ । ਹੁਣ ਰੈਪੋ ਰੇਟ ਦੀ ਨਵੀਂ ਦਰ 4.90 ਫ਼ੀਸਦੀ ਹੋ ਗਈ ਹੈ ।