ਸਨਅਤਕਾਰ ਕੁਲਵਿੰਦਰ ਸਿੰਘ ਬੈਨੀਪਾਲ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੁਗਰੀ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ

ਨਿਊਜ਼ ਪੰਜਾਬ

ਲੁਧਿਆਣਾ, 6 ਮਈ – ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ ਇੱਕ, ਦੁਗਰੀ ਦੀਆਂ ਆਮ ਚੋਣਾਂ ਦੌਰਾਨ ਉਘੇ ਉਦਯੋਗਪਤੀ ਸ੍ਰ. ਕੁਲਵਿੰਦਰ ਸਿੰਘ ਬੈਨੀਪਾਲ ਸਰਬ ਸੰਮਤੀ ਨਾਲ ਦੋ ਸਾਲ ਲਈ ਪ੍ਰਧਾਨ ਚੁਣੇ ਗਏ, ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ੍ਰ. ਬਲਜੀਤ ਸਿੰਘ ਸੇਠੀ ਨੇ ਪਿਛਲੇ ਪ੍ਰਧਾਨ ਡਾ. ਪ੍ਰੇਮ ਸਿੰਘ ਚਾਵਲਾ ਵਲੋਂ ਦੋ ਸਾਲ ਪ੍ਰਧਾਨਗੀ ਦੀ ਸੇਵਾ ਨਿਭਾਉਣ ਦੀ ਪ੍ਰਸੰਸਾ ਅਤੇ ਧੰਨਵਾਦ ਕਰਦਿਆਂ ਅਗਲੇ ਦੋ ਸਾਲ ਲਈ ਪ੍ਰਧਾਨ ਲਈ ਸ੍ਰ. ਬੈਨੀਪਾਲ ਦਾ ਨਾਮ ਪੇਸ਼ ਕੀਤਾ ਜਿਸ ਨੂੰ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ, ਮੀਟਿੰਗ ਵਿੱਚ ਸ੍ਰ. ਸਰਬਜੀਤ ਸਿੰਘ ਝੱਗੜ, ਕਰਨਲ ਐਚ ਐਸ ਸੰਘਾ, ਸ੍ਰ. ਰਘਬੀਰ ਸਿੰਘ, ਸ੍ਰ. ਜੇ ਐਸ ਵਧਵਾ, ਸ੍ਰ. ਕਰਤਾਰ ਸਿੰਘ ਬਰਾੜ, ਸ੍ਰ. ਮਲਕੀਤ ਸਿੰਘ, ਸ੍ਰ. ਜਗਮੋਹਨ ਸਿੰਘ ਬਰਨਾਲਾ ਇੰਡ., ਸ੍ਰ. ਪਰਮਿੰਦਰ ਸਿੰਘ, ਸ੍ਰ ਬਲਬੀਰ ਸਿੰਘ ਆਦਿ ਮੋਜ਼ੂਦ ਸਨ,ਪ੍ਰਵਾਨਗੀ ਉਪਰੰਤ ਸਿਰੋਪਾ ਪਾ ਕੇ ਸ੍ਰ. ਕੁਲਵਿੰਦਰ ਸਿੰਘ ਬੈਨੀਪਾਲ ਨੂੰ ਪ੍ਰਧਾਨਗੀ ਦੀ ਸੇਵਾ 2 ਸਾਲ ਲਈ ਸੋਂਪ ਦਿੱਤੀ ਗਈ l ਸ੍ਰ. ਬੈਨੀਪਾਲ ਜੋ ਫੋਕਲ ਪੁਇੰਟ ਵੈਲਫ਼ੇਅਰ ਆਸੋਸੀਏਸ਼ਨ, ਖ਼ਾਲਸਾ ਰੋਡ ਦੇ ਪ੍ਰਧਾਨ ਵੀ ਹਨ ਨੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਸੰਗਤਾਂ ਨੂੰ ਭਰੋਸਾ ਦਿੱਤਾ ਕਿ ਉਹ ਗੁਰੂ ਘਰ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣਗੇ l