ਸੇਵਾ – ਪਿੰਡ ਨੱਥੋਵਾਲ ਦੇ ਅਗਾਂਹਵਧੂ ਲੋਕ ਸਮਾਜ ਲਈ ਮਿਸਾਲ ਬਣੇ – ਡਿਪਟੀ ਕਮਿਸ਼ਨਰ – DC lauds NRIs of village Nathowal for contributing in construction of primary school building

NEWS PUNJAB

ਪ੍ਰਵਾਸੀ ਭਾਰਤੀ ਪਰਿਵਾਰਾਂ ਅਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਬਣ ਕੇ ਤਿਆਰ – ਪੰਜ ਪਿਆਰਿਆਂ ਨੇ ਕੀਤਾ ਉਦਘਾਟਨ – ਇਸ ਸਮੇਂ ਡਿਪਟੀ ਕਮਿਸ਼ਨਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ

ਨਿਊਜ਼ ਪੰਜਾਬ

ਰਾਏਕੋਟ/ਲੁਧਿਆਣਾ, 11 ਅਪ੍ਰੈਲ  – ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸ਼ਰਮਾ ਨੇ ਪਿੰਡ ਨੱਥੋਵਾਲ ਦੇ ਅਗਾਂਹਵਧੂ ਲੋਕਾਂ ਨੂੰ ਸਮਾਜ ਲਈ ਰਾਹ ਦਸੇਰਾ ਕਹਿੰਦਿਆਂ ਹੋਰ ਪਿੰਡਾਂ ਦੇ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਪ੍ਰਵਾਸੀ ਭਾਰਤੀ ਪਰਿਵਾਰਾਂ ਦੇ ਸਹਿਯੋਗ ਨਾਲ ਆਪਣੇ ਪਿੰਡਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ। ਉਹ ਅੱਜ ਪਿੰਡ ਨੱਥੋਵਾਲ ਵਿਖੇ ਪ੍ਰਵਾਸੀ ਭਾਰਤੀ ਪਰਿਵਾਰਾਂ ਦੇ ਸਹਿਯੋਗ ਨਾਲ ਬਣਾਏ ਸਰਕਾਰੀ ਪ੍ਰਾਇਮਰੀ ਸਕੂਲ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਸਮਾਗਮ ਵਿੱਚ ਰਾਏਕੋਟ ਦੇ ਐੱਸ ਡੀ ਐੱਮ ਸ੍ਰ ਗੁਰਬੀਰ ਸਿੰਘ ਕੋਹਲੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।
ਉਹਨਾਂ ਕੈਨੇਡਾ ਵਾਸੀ ਸ੍ਰ ਗੁਰਦੀਪ ਸਿੰਘ ਬੁੱਟਰ (ਇਕੱਲੇ ਪਰਿਵਾਰ ਨੇ 25 ਲੱਖ ਰੁਪਏ ਤੋਂ ਵਧੇਰੇ ਰਾਸ਼ੀ ਦਾ ਯੋਗਦਾਨ ਪਾਇਆ) ਅਤੇ ਹੋਰ ਦਾਨੀ ਸੱਜਣਾਂ ਵੱਲੋਂ ਇਸ ਇਮਾਰਤ ਨੂੰ ਤਿਆਰ ਕਰਨ ਵਿਚ ਪਾਏ ਯੋਗਦਾਨ ਦੀ ਉਚੇਚੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡ ਨੱਥੋਵਾਲ ਨੇ ਸਮਾਜ ਵਿੱਚ ਵਿਕਾਸ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਸਿੱਖਿਆ ਦਾ ਪੱਧਰ ਉੱਪਰ ਚੁੱਕਣ ਲਈ ਸਥਾਨਕ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੁੰਦਾ ਹੈ। ਉਹਨਾਂ ਭਰੋਸਾ ਦਿੱਤਾ ਕਿ ਪਿੰਡ ਨੱਥੋਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾਂ ਦੀ ਕਮੀ ਦੂਰ ਕਰਨ ਦੇ ਨਾਲ-ਨਾਲ ਹੋਰ ਬੁਨਿਆਦੀ ਲੋੜਾਂ ਨੂੰ ਵੀ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਪਿੰਡ ਨੂੰ ਸੂਬੇ ਦਾ ਬਿਹਤਰ ਪਿੰਡ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਪਿੰਡ ਦੀ ਵੈੱਲਫੇਅਰ ਸੁਸਾਇਟੀ ਦੇ ਆਗੂ ਸ੍ਰ. ਜਗਦੇਵ ਸਿੰਘ ਨੇ ਦੱਸਿਆ ਕਿ ਇਸ ਇਮਾਰਤ ਲਈ ਸ੍ਰ. ਗੁਰਦੀਪ ਸਿੰਘ ਬੁੱਟਰ ਕੈਨੇਡਾ, ਡਾ. ਭਜਨ ਸਿੰਘ, ਸਾਬਕਾ ਸਰਪੰਚ ਬਚਨ ਸਿੰਘ ਪਰਿਵਾਰ ਵੱਲੋਂ ਸ੍ਰੀਮਤੀ ਜਸਵਿੰਦਰ ਕੌਰ, ਸ੍ਰ ਸਾਧੂ ਸਿੰਘ ਬੁੱਟਰ, ਸ੍ਰ ਭਾਗ ਸਿੰਘ ਅਮਰੀਕਾ ਦੇ ਪਰਿਵਾਰ, ਮਾਸਟਰ ਨਛੱਤਰ ਸਿੰਘ, ਸ੍ਰ. ਕਰਮਜੀਤ ਸਿੰਘ, ਸ੍ਰ. ਜਗਸੀਰ ਸਿੰਘ ਕੈਨੇਡਾ, ਸ੍ਰ. ਸਰਬਜੀਤ ਸਿੰਘ, ਸ੍ਰ. ਰਾਜਿੰਦਰ ਸਿੰਘ, ਸ੍ਰ. ਸੁਖਦੇਵ ਸਿੰਘ ਕਾਨੂੰਨਗੋ, ਸੂਬੇਦਾਰ ਜਸਵਿੰਦਰ ਸਿੰਘ, ਸ੍ਰ. ਬਲੌਰ ਸਿੰਘ ਸਰਪੰਚ, ਸ੍ਰ. ਪ੍ਰੀਤਮ ਸਿੰਘ ਰਟੌਲ ਅਤੇ ਹੋਰ ਦਾਨੀ ਸੱਜਣਾਂ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ। ਇਸ ਇਮਾਰਤ ‘ਤੇ ਹੁਣ ਤੱਕ 57 ਲੱਖ ਰੁਪਏ ਦੇ ਕਰੀਬ ਲਾਗਤ ਆ ਚੁੱਕੀ ਹੈ ਜਦਕਿ ਹਲੇ ਹੋਰ ਖਰਚਾ ਹੋਣ ਦੀ ਸੰਭਾਵਨਾ ਹੈ। ਇਸ ਇਮਾਰਤ ਦੇ ਬਣਨ ਨਾਲ ਸਕੂਲ ਵਿਚ ਪਿਛਲੇ ਸਾਲ ਦੇ 62 ਬੱਚਿਆਂ ਦੇ ਮੁਕਾਬਲੇ ਇਸ ਸਾਲ 120 ਤੋਂ ਵਧੇਰੇ ਬੱਚੇ ਦਾਖਲ ਹੋ ਚੁੱਕੇ ਹਨ।
ਸ੍ਰ ਗੁਰਦੀਪ ਸਿੰਘ ਕੈਨੇਡਾ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦਾ ਸੁਪਨਾ ਸੀ ਕਿ ਜਿਸ ਧਰਤ ਉਤੇ ਉਹ ਜੰਮੇ ਅਤੇ ਵੱਡੇ ਹੋਏ ਹਨ ਉਸ ਲਈ ਕੁਝ ਕੀਤਾ ਜਾਵੇ। ਇਸੇ ਸੋਚ ਨਾਲ ਹੀ ਉਹਨਾਂ ਨੇ ਇਸ ਸਕੂਲ ਦੀ ਕਾਇਆ ਕਲਪ ਕਰਨ ਦਾ ਫੈਸਲਾ ਕੀਤਾ ਸੀ। ਉਹਨਾਂ ਕਿਹਾ ਕਿ ਹੋਰ ਦਾਨੀ ਸੱਜਣਾਂ ਨੇ ਵੀ ਭਰਪੂਰ ਸਹਿਯੋਗ ਦਿੱਤਾ। ਉਹਨਾਂ ਕਿਹਾ ਕਿ ਪਿੰਡ ਦੇ ਵਿਕਾਸ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਹਰ ਸੰਭਵ ਯੋਗਦਾਨ ਪਾਇਆ ਜਾਂਦਾ ਰਹੇਗਾ।
ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਲੁਧਿਆਣਾ ਸ੍ਰੀਮਤੀ ਜਸਵਿੰਦਰ ਕੌਰ,
ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਸ੍ਰੀਮਤੀ ਰਾਜਿੰਦਰ ਕੌਰ, ਸ੍ਰ ਪਰਮਿੰਦਰ ਸਿੰਘ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਸਕੂਲ ਦੇ ਵਿਹੜੇ ਵਿੱਚ ਰੱਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ।
ਇਸ ਮੌਕੇ ਡਾਕਟਰ ਸ਼੍ਰੀ ਦਵਿੰਦਰ ਕੁਮਾਰ ਐੱਸ ਐਮ ਓ ਸੁਧਾਰ, ਡਾਕਟਰ ਸ਼੍ਰੀਮਤੀ ਜਗਤਦੀਪ ਕੌਰ ਪੀ ਐੱਚ ਸੀ ਬੱਸੀਆਂ, ਸਰਪੰਚ ਸ਼੍ਰੀਮਤੀ ਜਸਵੀਰ ਕੌਰ, ਸ੍ਰ. ਜਗਪ੍ਰੀਤ ਸਿੰਘ ਬੁੱਟਰ, ਸ੍ਰ. ਮਨਪ੍ਰੀਤ ਸਿੰਘ ਬੁੱਟਰ, ਸ੍ਰ. ਕੁਲਵੰਤ ਸਿੰਘ, ਸ੍ਰ. ਅਮਰਜੀਤ ਸਿੰਘ, ਸ੍ਰ. ਹਰਪ੍ਰੀਤ ਸਿੰਘ ਵਿੱਕੀ, ਸ਼੍ਰੀਮਤੀ ਮੰਜੂ ਭਾਰਦਵਾਜ, ਸ੍ਰ ਗੁਰਜੀਤ ਸਿੰਘ, ਸ੍ਰ ਬਲਬੀਰ ਸਿੰਘ ਕਰੜਾ, ਚੇਅਰਮੈਨ ਸ੍ਰ ਕਿਰਪਾਲ ਸਿੰਘ, ਸਾਬਕਾ ਸਰਪੰਚ ਸ਼੍ਰੀਮਤੀ ਮਹਿੰਦਰ ਕੌਰ, ਸਾਬਕਾ ਸਰਪੰਚ ਸ੍ਰ ਸੁਰਜੀਤ ਸਿੰਘ, ਡਾ ਜਗਰਾਜ ਸਿੰਘ ਕਰੜਾ, ਮਾਸਟਰ ਸੁਖਪਾਲ ਸਿੰਘ, ਸ੍ਰ ਕੇਵਲ ਸਿੰਘ ਬਿਜਲੀ ਵਾਲੇ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ।-

Varinder Kumar Sharma along with ‘Panj Payare’ inaugurate new building

NEWS PUNJAB

Raikot (Ludhiana), April 11:
Deputy Commissioner Varinder Kumar Sharma along with ‘Panj Payare’, the five beloved ones, on Monday inaugurated a newly constructed building of a government primary school in Nathowal village. Raikot SDM Gurbir Singh Kohli was also present on the occasion.

Appreciating Canada based NRI Gurdeep Singh Buttar for funding Rs 25 lakh and other donors for their role in the construction of this building in his address during the event, Deputy Commissioner Varinder Kumar Sharma said that Nathowal village has set a new example of development in the society and the government needs fulsome support of their people to raise the standard of education in the state by developing best infrastructure of schools.
He assured the villagers that apart from the vacant posts of teachers in the government primary school at village Nathowal, other basic requirements would also be fulfilled as soon as possible.
Deputy Commissioner also said that the district administration would extend all possible support to make this village a better model village in the Punjab.
Village’s Welfare Society head Jagdev Singh said that Dr. Gurdeep Singh Butter, Nachhatar Singh, Karamjit Singh Jagsir Singh from Canada, Dr Bhajan Singh, former Sarpanch Bachan Singh, Jaswinder Kaur, Sadhu Singh Butter, Bhag Singh from USA, Sarabjit Singh, Rajinder Singh, Sukhdev Singh Kanunango, Subedar Jaswinder Singh, Balour Singh Sarpanch, Pritam Singh Rataul and other philanthropists have made special contributions.
He said that the cost of building has crossed Rs 57 lakh and it is expected to be further increased. He said that with the construction of this building, more than 120 children have been enrolled in the school during this year as compared to 62 in last year.
Gurdeep Singh from Canada said his family had a dream to do something for the land on which they were born so he decided to transform this school. He said that his family would continue to make every possible contribution in the development of the village.
Earlier DPRO Moga Prabhdeep Singh, DEO (E) Jaswinder Kaur, Retired DEO (E) Rajinder Kaur, Parminder Singh and others also addressed the gathering.
Earlier, the Path of Sri Sukhmani Sahib Path was also held during a simple but impressive function.
Prominent among present on the occasion SMO Davinder Kumar, Dr Jagatdeep Kaur, Sarpanch Jasvir Kaur, Jagpreet Singh Buttar, Manpreet Singh Buttar, Kulwant Singh, Amarjeet Singh, Harpreet Singh Vicky, Manju Bhardwaj, Gurjeet Singh, Balbir Singh, Chairman Kirpal Singh and others.