ਵਿਧਾਇਕ ਕੁਲਵੰਤ ਸਿੱਧੂ ਨੇ ਰੋਡਵੇਜ ਦੀ ਬੱਸ ਦੀ ਕੀਤੀ ਅਚਨਚੇਤ ਚੈਕਿੰਗ

ਨਿਊਜ਼ ਪੰਜਾਬ 

ਲੁਧਿਆਣਾ, 30 ਮਾਰਚ  : ਜਦੋਂ ਤੋਂ ਸੂਬੇ ‘ਚ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਆਪ ਵਿਧਾਇਕਾਂ ਵੱਲੋਂ ਲੋਕ ਹਿੱਤਾਂ ਲਈ ਕਾਰਜ ਜਾਰੀ ਹਨ, ਇਸੇ ਕੜੀ ਤਹਿਤ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਅਚਨਚੇਤ ਪੰਜਾਬ ਰੋਡਵੇਜ ਦੀ ਬੱਸ ਦੀ ਅਚਨਚੇਤ ਚੈਕਿੰਗ ਕੀਤੀ ਗਈ ਤੇ ਸਵਾਰੀਆਂ ਨਾਲ ਗੱਲਬਾਤ ਵੀ ਕੀਤੀ ਗਈ। ਇਸ ਮੌਕੇ ਵਿਧਾਇਕ ਕੁਲਵੰਤ ਸਿੱਧੂ ਨੇ ਦੱਸਿਆ ਕਿ ਭਲਕੇ ਸਾਨੂੰ ਉਕਤ ਰੋਡਵੇਜ ਬੱਸ ਦੀ ਕਿਰਾਇਆ ਵੱਧ ਵਸੂਲਣ ਦੀ ਸ਼ਿਕਾਇਤ ਮਿਲੀ ਸੀ, ਜਿਸ ਤੋੰ ਬਾਅਦ ਅੱਜ ਇਥੇ ਰੋਡਵੇਜ ਬੱਸ ਦੀ ਚੈਕਿੰਗ ਕੀਤੀ ਗਈ, ਸਵਾਰੀਆਂ ਨਾਲ ਗੱਲਬਾਤ ਕੀਤੀ ਗਈ ਤੇ ਬੱਸ ਮੁਲਾਜਮਾਂ ਖਿਲਾਫ ਕੀਤੀ ਸ਼ਿਕਾਇਤ ਬੇਬੁਨਿਆ ਪਾਈ ਗਈ ਹੈ ਪਰ ਸਵਾਰੀਆਂ ਵੱਲੋਂ ਰੂਟ ਤੇ ਬੱਸ ਨੂੰ ਲੈ ਕੇ ਆਪਣੀ ਮੰਗ ਰੱਖੀ ਗਈ, ਜਿਸ ਬਾਰੇ ਜਲਦੀ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਤੋਂ ਇਲਾਵਾ ਵਿਧਾਇਕ ਕੁਲਵੰਤ ਸਿੱਧੂ ਨੇ ਬੱਸ ਮੁਲਾਜਮਾਂ ਦੀ ਇਮਾਨਦਾਰੀ ਤੇ ਲਗਨ ਸਦਕਾ ਡਿਊਟੀ ਕਰਨ ‘ਤੇ ਇਨਾਮ ਵਜੋਂ ਨਗਦ ਰਾਸ਼ੀ ਦਿੱਤੀ ਤਾਂ ਜੋ ਜਿੱਥੇ ਇਹਨਾਂ ਮੁਲਾਜਮਾਂ ਦਾ ਹੋਂਸਲਾ ਵਧੇ ਉੱਥੇ ਬਾਕੀ ਵੀ ਪ੍ਰੇਰਣਾ ਲੈ ਕੇ ਇਮਾਨਦਾਰੀ ਨਾਲ ਕੰਮ ਕਰਨ। ਕੁਲਵੰਤ ਸਿੱਧੂ ਨੇ ਅੰਤ ਵਿਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਤਲਬ ਹੀ ਆਮ ਲੋਕਾਂ ਦੀ ਸਰਕਾਰ ਹੈ, ਆਮ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ ਏਹੀ ਸਾਡੀ ਪਾਰਟੀ ਤੇ ਸਰਕਾਰ ਦਾ ਮੁੱਖ ਮਕਸਦ ਹੈ।