ਪੰਜਾਬ ਚੋਣਾਂ ਦੇੇ ਰੁਝਾਨ: ਆਪ 91, ਕਾਂਗਰਸ 17, ਭਾਜਪਾ 2 ਤੇ ਅਕਾਲੀ ਦਲ 6 ਸੀਟਾਂ ’ਤੇ ਅੱਗੇ – ਕੇਜਰੀਵਾਲ ਨੇ ਪੰਜਾਬੀਆਂ ਨੂੰ ਦਿੱਤੀ ਵਧਾਈ

ਨਿਊਜ਼ ਪੰਜਾਬ

ਪੰਜਾਬ ਦੀਆਂ ਚੋਣਾਂ ਵਿੱਚ ਆਪ ਪਾਰਟੀ 91 ਸੀਟਾਂ ਤੇ ਜਿੱਤ ਦੇ ਰੁਝਾਨ ਤੋਂ ਬਾਅਦ ਸਰਕਾਰ ਬਣਾਉਣ ਦੀ ਤਿਆਰੀ ਵਿਚ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਨਾਲ ਆਪਣੀ ਜੇਤੂ ਨਿਸ਼ਾਨ ਵਾਲੀ ਤਸਵੀਰ ਟਵੀਟ ਕਰਦਿਆਂ ਕਿਹਾ ‘ ਇਸ ਇਨਕਲਾਬ ਲਈ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਵਧਾਈ ‘
ਰੁਝਾਨ ਤੋਂ ਬਾਅਦ ਅੰਤਿਮ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ,
ਪਹਿਲਾ ਨਤੀਜਾ ਕਪੂਰਥਲਾ ਦਾ ਆਇਆ ਹੈ। ਇੱਥੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਜੇਤੂ ਰਹੇ ਹਨ।
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਜਿੱਤ ਗਏ ਹਨ।
ਪਟਿਆਲਾ ਸ਼ਹਿਰੀ ਤੋਂ ਆਪ ਦੇ ਅਜੀਤ ਪਾਲ ਸਿੰਘ ਕੋਹਲੀ ਜਿੱਤ ਗਏ ਹਨ , ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ 13000 ਤੋਂ ਵੱਧ ਵੋਟਾਂ ਨਾਲ ਹਰਾਇਆ ਹੈ।

 

Arvind Kejriwal
@ArvindKejriwal

इस इंक़लाब के लिए पंजाब के लोगों को बहुत-बहुत बधाई।