ਅੰਮ੍ਰਿਤਸਰ ਬੀਐਸਐਫ ਹੈੱਡ ਕੁਆਰਟਰ ਚ ਜਵਾਨ ਨੇ ਅੰਨੇਵਾਹ ਚਲਾਈਆਂ ਗੋਲੀਆਂ – ਪੰਜ ਜਵਾਨ ਮਾਰੇ ਗਏ

ਨਿਊਜ਼ ਪੰਜਾਬ
ਅੰਮ੍ਰਿਤਸਰ ‘ਚ ਬੀਐਸਐਫ ( ਸੀਮਾ ਸੁਰੱਖਿਆ ਬਲ ) ਦੇ ਖਾਸਾ ਹੈੱਡਕੁਆਰਟਰ ‘ਤੇ ਐਤਵਾਰ ਸਵੇਰੇ ਗੁੱਸੇ ‘ਚ ਆਏ ਜਵਾਨ ਵਲੋਂ ਆਪਣੇ ਹੀ ਸਾਥੀਆਂ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਖੁਦ ਨੂੰ ਵੀ ਗੋਲੀ ਮਾਰ ਲਈ। ਗੋਲੀਬਾਰੀ ‘ਚ ਹਮਲਾਵਰ ਜਵਾਨ ਸਮੇਤ 5 ਜਵਾਨਾਂ ਦੀ ਮੌਤ ਹੋ ਗਈ ਹੈ।

ਮੀਡੀਆ ਰਿਪੋਰਟਾਂ ਕਾਂਸਟੇਬਲ ਸਤੱਪਾ ਅਨੁਸਾਰ ਬੀਐਸਐਫ ਦੀ 144 ਬਟਾਲੀਅਨ ਜੋ ਅੰਮ੍ਰਿਤਸਰ ਤੋਂ ਕਰੀਬ 13 ਕਿਲੋਮੀਟਰ ਦੂਰ ਸਥਿਤ ਬੀਐਸਐਫ ਖਾਸਾ ਹੈੱਡਕੁਆਰਟਰ ਵਿਖੇ ਤਾਇਨਾਤ ਹੈ , ਸਰਹੱਦ ‘ਤੇ ਡਿਊਟੀ ਨੂੰ ਲੈ ਕੇ ਆਪਣੇ ਅਧਿਕਾਰੀਆਂ ਨਾਲ ਨਰਾਜ਼ ਸੀ। ਘਟਨਾ ਵਿੱਚ ਅੱਧੀ ਦਰਜਨ ਜਵਾਨ ਜ਼ਖਮੀ ਹੋ ਗਏ ਹਨ , ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।