ਆਸਟ੍ਰੇਲੀਆ ਦੇ ਮਹਾਨ ਕ੍ਰਿਕਟਰ ਸ਼ੇਨ ਵਾਰਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਨਿਊਜ਼ ਪੰਜਾਬ

4 ਮਾਰਚ

ਆਸਟਰੇਲੀਆ ਦੇ ਮਹਾਨ ਲੈੱਗ ਸਪਿੰਨਰ ਸ਼ੇਨ ਵਾਰਨ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। 52 ਸਾਲਾ ਵਾਰਨ ਟੈਸਟ ਕ੍ਰਿਕਟ ਵਿਚ ਆਸਟਰੇਲੀਆ ਵਲੋਂ ਸਭ ਤੋਂ ਵਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ। ਉਨ੍ਹਾਂ 145 ਟੈਸਟ ਮੈਚਾਂ ਵਿਚ 708 ਵਿਕਟਾਂ ਹਾਸਲ ਕੀਤੀਆਂ ਜਦਕਿ ਇਕ ਦਿਨਾ ਕ੍ਰਿਕਟ ਮੈਚਾਂ ਵਿਚ 293 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਭਾਰਤ ਖਿਲਾਫ਼ 1992 ਵਿਚ ਆਪਣੇ ਕੌਮਾਂਤਰੀ ਕ੍ਰਿਕਟ ਸਫਰ ਦੀ ਸ਼ੁਰੂਆਤ ਕੀਤੀ ਸੀ ਤੇ ਆਪਣਾ ਆਖਰੀ ਟੈਸਟ ਮੈਚ ਜਨਵਰੀ 2007 ਵਿਚ ਇੰਗਲੈਂਡ ਖ਼ਿਲਾਫ ਖੇਡਿਆ ਸੀ।