ਸੈਕਰਡ ਹਾਰਟ ਕਾਨਵੈਂਟ ਸਕੂਲ, ਸਰਾਭਾ ਨਗਰ ਦੀਆਂ ਦੋ ਵਿਦਿਆਰਥਣਾਂ ਨੇ ਐਸ.ਓ.ਐਫ. ਸੰਸਥਾ ਵੱਲੋਂ ਕਰਵਾਏ ਗਏ ਇੰਟਰਨੈਸ਼ਨਲ ਇੰਗਲਿਸ਼ ਓਲੰਪੀਆਡ ਵਿੱਚ ਸ਼ਾਨਦਾਰ ਪ੍ਰਦਰਸ਼ਨStudents bring laurels to the school
ਵਿਦਿਆਰਥੀਆਂ ਵੱਲੋਂ ਸਕੂਲ ਦਾ ਨਾਂ ਰੌਸ਼ਨ
ਨਿਊਜ਼ ਪੰਜਾਬ
ਲੁਧਿਆਣਾ – ਸੈਕਰਡ ਹਾਰਟ ਕਾਨਵੈਂਟ ਸਕੂਲ, ਸਰਾਭਾ ਨਗਰ ਦੀਆਂ ਦੋ ਵਿਦਿਆਰਥਣਾਂ ਨੇ ਐਸ.ਓ.ਐਫ. ਸੰਸਥਾ ਵੱਲੋਂ ਕਰਵਾਏ ਗਏ ਇੰਟਰਨੈਸ਼ਨਲ ਇੰਗਲਿਸ਼ ਓਲੰਪੀਆਡ (ਆਈ.ਈ.ਓ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਓਲੰਪੀਆਡ ਵਿੱਚ ਦੁਨੀਆ ਭਰ ਤੋਂ ਹਜ਼ਾਰਾਂ ਵਿਦਿਆਰਥੀਆਂ ਨੇ ਭਾਗ ਲਿਆ ਸੀ।
9ਵੀਂ ਜਮਾਤ ਦੀ ਵਿਦਿਆਰਥਣ ਪ੍ਰਤਿਭਾ ਸ਼ਰਮਾ ਨੇ ਪ੍ਰਸਿੱਧ ਓਲੰਪੀਆਡ ਵਿੱਚ ਅੰਤਰਰਾਸ਼ਟਰੀ ਰੈਂਕ 3 ਹਾਸਿਲ ਕੀਤਾ ਹੈ ਜਿਸ ਲਈ ਉਸਨੂੰ ਇੱਕ ਮੁਦਰਾ ਇਨਾਮ, ਇੱਕ ਅੰਤਰਰਾਸ਼ਟਰੀ ਕਾਂਸੀ ਦਾ ਤਗਮਾ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਮਾਣ ਪੱਤਰ ਦਿੱਤਾ ਜਾਵੇਗਾ।
11ਵੀਂ ਜਮਾਤ ਦੀ ਹਿਊਮੈਨਟੀਜ਼ ਦੀ ਵਿਦਿਆਰਥਣ ਮਾਧਵੀ ਸ਼ਰਮਾ ਨੂੰ ਲਿਖਣ ਦਾ ਵੱਡਾ ਸ਼ੌਂਕ ਹੈ। ਉਸਨੂੰ ਇਹ ਦ੍ਰਿੜ ਵਿਸ਼ਵਾਸ ਹੈ ਕਿ ਸਿੱਖਿਆ ਅਤੇ ਲੇਖਣੀ ਸੰਸਾਰ ਵਿੱਚ ਸਕਾਰਾਤਮਕ ਤਬਦੀਲੀ ਲਿਆ ਸਕਦੀ ਹੈ, ਉਹ ਨਿਯਮਤ ਤੌਰ ‘ਤੇ ਰਾਸ਼ਟਰੀ ਅਖਬਾਰਾਂ ਦੇ ਸੰਪਾਦਕਾਂ ਨੂੰ ਪੱਤਰ ਲਿਖ ਕੇ ਅਤੇ ਵੱਖ-ਵੱਖ ਰਸਾਲਿਆਂ ਲਈ ਲੇਖ ਲਿਖ ਕੇ ਮਹੱਤਵਪੂਰਨ ਮੁੱਦਿਆਂ ‘ਤੇ ਗੱਲ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ, ਲਿਖਣ ਦੇ ਜਨੂੰਨ ਸਦਕਾ ਉਸਨੂੰ ਯੂਨੈਸਕੋ ਦੇ ਲੇਖ ਮੁਕਾਬਲੇ ਅਤੇ ਮਹਾਰਾਣੀ ਦੇ ਰਾਸ਼ਟਰਮੰਡਲ ਲੇਖ ਮੁਕਾਬਲੇ ਸਮੇਤ ਬਹੁਤ ਸਾਰੇ ਪੁਰਸਕਾਰ ਅਤੇ ਸਕਾਲਰਸ਼ਿਪ ਜਿੱਤਣ ਵਿੱਚ ਸਹਿਯੋਗ ਮਿਲਿਆ ਹੈ।
ਹਾਲ ਹੀ ਵਿੱਚ, ਉਸ ਦੀਆਂ ਕਵਿਤਾਵਾਂ ਅਤੇ ਬਲੌਗਾਂ ਨੂੰ ਯੂਨੀਸੈਫ ਅਤੇ ਸੰਯੁਕਤ ਰਾਸ਼ਟਰ ਦੁਆਰਾ ‘ਵੋਇਸ ਆਫ਼ ਯੂਥ’ ਦੇ ਨਾਮੀ ਬਲੌਗ ਵਿੱਚ ਪ੍ਰਕਾਸ਼ਿਤ ਕਰਨ ਲਈ ਚੁਣਿਆ ਗਿਆ ਸੀ। ਇਸ ਤੋਂ ਇਲਾਵਾ, ਉਸ ਦੀਆਂ ਰਚਨਾਵਾਂ ਦੇਸ਼ ਦੀ ਸਭ ਤੋਂ ਵੱਡੀ ਕਿਸ਼ੋਰ ਮੈਗਜ਼ੀਨ ‘ਦ ਟੀਨੇਜਰ ਟੂਡੇ’ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਹ ਵਿਦਿਆਰਥਣਾਂ ਦੂਜੇ ਵਿਦਿਆਰਥੀਆਂ ਲਈ ਵੀ ਚਾਨਣ ਮੁਨਾਰਾ ਸਿੱਧ ਹੋ ਰਹੀਆਂ ਹਨ।
NEWS PUNJAB
Ludhiana – Two students have brought laurels to Sacred Heart Convent School, Sarabha Nagar by exhibiting a spectacular performance in the International English Olympiad, (IEO) conducted by SOF organisation. This Olympiad had thousands of students participating in it from across the globe. Pratibha Sharma, a student of class 9th, has achieved an international rank 3 in the prestigious Olympiad for which she would be rewarded with a monetary prize, an international bronze medal and a certificate of outstanding performance. Madhvi Sharma, a student of class 11 Humanities has
a flair for writing. With a strong belief that education and writing can bring a positive change in the world, she keeps voicing important concerns by regularly writing letters to the editors of National Dailies and writing articles for various magazines. Besides, her passion for writing helped her to win numerous awards and scholarships including UNESCO’s essay competition and the Queen’s Commonwealth Essay Competition . Recently , her poetry and blogs were selected to be published in the prestigious blog of ‘Voices of Youth’ by UNICEF and The United Nations. In addition,her works have been published in ‘The Teenager Today’ Magazine, the largest teenager magazine in the country.. They are worth emulating