ਸ਼ਤਾਬਦੀ ਵਿੱਚ ਸਫ਼ਰ ਹੋਏਗਾ ਹੁਣ ਸੰਗੀਤ ਦੇ ਨਾਲ – ਰੇਲਵੇ ਨੂੰ ਹੋਵੇਗੀ 43 ਲੱਖ ਦੀ ਕਮਾਈ
ਨਿਊਜ਼ ਪੰਜਾਬ
ਭਾਰਤੀ ਰੇਲਵੇ ਯਾਤਰੀਆਂ ਲਈ ਇੱਕ ਵਿਸ਼ੇਸ਼ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ ਇਸ ਵਿੱਚ ਯਾਤਰੀ ਹੁਣ ਸਫ਼ਰ ਦੌਰਾਨ ਸੰਗੀਤ ਦਾ ਆਨੰਦ ਲੈ ਸਕਣਗੇ।
ਉੱਤਰੀ ਰੇਲਵੇ ਨੇ ਆਪਣੇ ਰੇਲ ਯਾਤਰੀਆਂ ਲਈ ਟਰੇਨਾਂ ਵਿੱਚ ਨਿਊ ਇੰਡੀਆ ਦੇ ਨਵੇਂ ਵਿਚਾਰ ਨਾਲ ਇੱਕ ਵੱਡਾ ਮਨੋਰੰਜਨ ਪਲੇਟਫਾਰਮ ਸ਼ੁਰੂ ਕੀਤਾ ਹੈ। ਹੁਣ ਜਦੋਂ ਯਾਤਰੀ ਦਿੱਲੀ, ਅੰਮ੍ਰਿਤਸਰ, ਲਖਨਊ, ਭੋਪਾਲ, ਚੰਡੀਗੜ੍ਹ, ਅਜਮੇਰ, ਦੇਹਰਾਦੂਨ, ਕਾਨਪੁਰ, ਵਾਰਾਣਸੀ, ਕਟੜਾ ਅਤੇ ਕਾਠਗੋਦਾਮ ਦੀ ਯਾਤਰਾ ਕਰਨਗੇ ਤਾਂ ਸ਼ਤਾਬਦੀ/ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀਆਂ ਵਿੱਚ ਉਨ੍ਹਾਂ ਦਾ ਸੁਆਗਤ ਸੰਗੀਤ ਨਾਲ ਕੀਤਾ ਜਾਵੇਗਾ। ਦਿੱਲੀ ਡਿਵੀਜ਼ਨ ਦੀਆਂ ਸਾਰੀਆਂ ਸ਼ਤਾਬਦੀ ਅਤੇ ਵੰਦੇ ਭਾਰਤ ਟਰੇਨਾਂ ਵਿੱਚ ਰੇਡੀਓ ਸੇਵਾ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਰੇਲਵੇ ਦਾ ਕਹਿਣਾ ਹੈ ਕਿ ਸਫ਼ਰ ਦੌਰਾਨ ਸੰਗੀਤ ਸਭ ਤੋਂ ਵਧੀਆ ਸਾਥੀ ਹੈ, ਜਿਸ ਨਾਲ ਸਫ਼ਰ ‘ਚ ਚੰਗੇ ਮੂਡ ਦੀ ਸੰਭਾਵਨਾ ਵਧ ਜਾਂਦੀ ਹੈ।
ਇਸ ਵਿਚਾਰ ਦੇ ਤਹਿਤ ਰੇਲਵੇ 10 ਸ਼ਤਾਬਦੀ ਅਤੇ ਦੋ ਵੰਦੇ ਭਾਰਤ ਐਕਸਪ੍ਰੈੱਸ ਟਰੇਨਾਂ ‘ਚ ਰੇਡੀਓ ਰਾਹੀਂ ਇਸ਼ਤਿਹਾਰ ਦੇਵੇਗਾ। ਸਫ਼ਰ ਦੌਰਾਨ ਮਨੋਰੰਜਨ/ਰੇਲਵੇ ਦੀ ਜਾਣਕਾਰੀ ਅਤੇ ਵਪਾਰਕ ਇਸ਼ਤਿਹਾਰਾਂ ਦਾ ਅਨੁਪਾਤ ਘੰਟੇ ਦੇ ਆਧਾਰ ‘ਤੇ ਹੋਵੇਗਾ। ਇਸ ਕੋਸ਼ਿਸ਼ ਨਾਲ ਰੇਲਵੇ ਨੂੰ 43.20 ਲੱਖ ਰੁਪਏ ਦਾ ਸਾਲਾਨਾ ਮਾਲੀਆ ਮਿਲੇਗਾ।