ਵਿਸ਼ਵ – ਯੂਕਰੇਨ ਅਤੇ ਰੂਸ ਵਿਚਕਾਰ ਟਕਰਾਅ ਵੱਧਿਆ – ਰੂਸੀ ਫੋਜ਼ਾਂ ਯੂਕਰੇਨ ਦੀ ਸਰਹੱਦ ਵੱਲ ਹੋਈਆਂ – ਅਮਰੀਕਾ ,ਬ੍ਰਿਟੇਨ, ਕੈਨੇਡਾ ਅਤੇ ਕਈ ਦੇਸ਼ਾਂ ਨੇ ਰੂਸ ਤੇ ਲਾਈਆਂ ਪਾਬੰਦੀਆਂ – ਭਾਰਤ ਨੇ ਕਿਹਾ ਹੋਵੇ ਗਲਬਾਤ
ਤੁਰੰਤ ਕੂਟਨੀਤਕ ਗੱਲਬਾਤ ਹੋਵੇ, ਫੌਜੀ ਕਾਰਵਾਈ ਸਹੀ ਨਹੀਂ : ਭਾਰਤ
ਰੂਸ ਅਤੇ ਯੂਕਰੇਨ ਦੇ ਵਿਚਕਾਰ ਡੂੰਘੇ ਜੰਗ ਦੇ ਸੰਕਟ ਦੇ ਵਿਚਕਾਰ, ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਵਿੱਚ ਸਾਰੇ ਪੱਖਾਂ ਵਿਚਕਾਰ ਕੂਟਨੀਤਕ ਗੱਲਬਾਤ ਦੀ ਮੰਗ ਕੀਤੀ ਹੈ। ਭਾਰਤ ਨੇ ਕਿਹਾ ਹੈ ਕਿ ਫੌਜੀ ਵਾਧਾ ਸਾਡੇ ਲਈ ਚੰਗਾ ਨਹੀਂ ਹੈ। ਸੰਕਟ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਭਾਰਤ ਨੇ ਕਿਹਾ ਕਿ ਸਾਰੇ ਦੇਸ਼ਾਂ ਦੇ ਸੁਰੱਖਿਆ ਹਿੱਤਾਂ ਨੂੰ ਧਿਆਨ ‘ਚ ਰੱਖਦੇ ਹੋਏ ਤਣਾਅ ਨੂੰ ਘੱਟ ਕਰਨਾ ਫੌਰੀ ਤਰਜੀਹ ਹੈ।
ਲੋਕ ਯੂਕਰੇਨ ਨੂੰ ਰੂਸ ਨਾਲ ਨਹੀਂ ਮਿਲਾਉਣਾ ਚਹੁੰਦੇ ਉਹ ਯੂਰਪ ਵਾਂਗ ਲੋਕਤੰਤਰ ਦੀ ਮੰਗ ਕਰ ਰਹੇ ਹਨ। ਤਸਵੀਰ – ਟਵੀਟਰ
ਨਿਊਜ਼ ਪੰਜਾਬ
ਯੂਕਰੇਨ ਅਤੇ ਰੂਸ ਵਿਚਕਾਰ ਟਕਰਾਅ ਵੱਧਦਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਰੂਸ ਨੇ ਯੂਕਰੇਨ ਦੀ ਸਰਹੱਦ ਪਾਰ ਕਰਨ ਲਈ ਅਤੇ ਦੋ ਸ਼ਹਿਰਾਂ ਡੋਂਟਸਕ ਅਤੇ ਲੁਹਾਨਸਕ ‘ਤੇ ਕਬਜ਼ਾ ਕਰਨ ਲਈ ਰੂਸੀ ਸੈਨਿਕਾਂ ਨੂੰ ਭੇਜਿਆ ਹੈ। 100 ਤੋਂ ਵੱਧ ਫੌਜੀ ਟਰੱਕਾਂ ਨੂੰ ਯੂਕਰੇਨ ਦੀ ਸਰਹੱਦ ਵੱਲ ਵਧਦੇ ਦੇਖਿਆ ਗਿਆ ਹੈ। ਦੂਜੇ ਪਾਸੇ ਅਮਰੀਕਾ ਨੇ ਵੀ ਬਾਲਟਿਕ ਦੇਸ਼ਾਂ ਵਿੱਚ ਆਪਣੇ ਸੈਨਿਕ ਅਤੇ ਹਥਿਆਰ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਬ੍ਰਿਟੇਨ, ਕੈਨੇਡਾ ਤੋਂ ਇਲਾਵਾ ਕਈ ਦੇਸ਼ਾਂ ਨੇ ਰੂਸ ‘ਤੇ ਸਖਤ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿਤੀਆਂ ਹਨ।
ਹਾਲਾਤ ਵਿਗੜਦੇ ਦੇਖ ਕੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਮਾਸਕੋ ਨਾਲ ਕੂਟਨੀਤਕ ਸਬੰਧ ਤੋੜ ਸਕਦਾ ਹੈ। ਦੂਜੇ ਪਾਸੇ, ਜੰਗ ਦੇ ਵਧਦੇ ਡਰ ਅਤੇ ਗਲੋਬਲ ਪੱਧਰ ਤੇ ਸ਼ੇਅਰ ਮਾਰਕੀਟ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਤੇਲ ਦੀਆਂ ਕੀਮਤਾਂ ਮੰਗਲਵਾਰ ਨੂੰ ਸੱਤ ਸਾਲਾਂ ਦੇ ਉੱਚ ਪੱਧਰ ‘ਤੇ ਪਹੁੰਚ ਗਈਆਂ ਹਨ
ਯੂਕਰੇਨ ਨੇ ਸਵੀਕਾਰ ਕੀਤਾ ਹੈ ਕਿ ਦੋਨਸਕ ਅਤੇ ਲੋਹਾਂਸਕ ਸੂਬਿਆਂ ਨੂੰ ਵੱਖਰੇ ਤੌਰ ‘ਤੇ ਮਾਨਤਾ ਦਿੱਤੇ ਜਾਣ ਤੋਂ ਬਾਅਦ ਪਿਛਲੇ 24 ਘੰਟਿਆਂ ਵਿੱਚ ਸਰਹੱਦੀ ਖੇਤਰ ਵਿੱਚ ਭਾਰੀ ਗੋਲਾਬਾਰੀ ਹੋਈ ਹੈ। ਇਸ ‘ਚ ਉਨ੍ਹਾਂ ਦੇ ਦੋ ਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ ਤਣਾਅ ਵਧ ਗਿਆ ਹੈ।
ਸੰਸਾਰ ਦੋ ਧੜਿਆਂ ਵਿੱਚ ਵੰਡਿਆ ਜਾਵੇਗਾ
ਯੂਕਰੇਨ ਸੰਕਟ ਨੂੰ ਲੈ ਕੇ ਦੁਨੀਆ ਦੋ ਧੜਿਆਂ ਵਿੱਚ ਵੰਡੀ ਜਾਂਦੀ ਜਾਪਦੀ ਹੈ। ਚੀਨ ਨੇ ਕਿਹਾ ਕਿ ਉਹ ਚਿੰਤਤ ਹੈ ਅਤੇ ਸਾਰੇ ਪੱਖਾਂ ਨੂੰ ਸੰਜਮ ਵਰਤਣ ਦੀ ਅਪੀਲ ਕਰਦਾ ਹੈ, ਜਦੋਂ ਕਿ ਜਾਪਾਨ ਨੇ ਕਿਹਾ ਕਿ ਉਹ ਪੂਰੇ ਪੈਮਾਨੇ ‘ਤੇ ਹਮਲੇ ਦੀ ਸਥਿਤੀ ਵਿੱਚ ਮਾਸਕੋ ‘ਤੇ ਅੰਤਰਰਾਸ਼ਟਰੀ ਪਾਬੰਦੀਆਂ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ। ਤੁਰਕੀ ਨੇ ਕਿਹਾ ਕਿ ਦੋਵਾਂ ਖੇਤਰਾਂ ਦੀ ਰੂਸੀ ਮਾਨਤਾ ਅਸਵੀਕਾਰਨਯੋਗ ਹੈ। ਸੀਰੀਆ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਦੋ ਵੱਖ-ਵੱਖ ਖੇਤਰਾਂ ਨੂੰ ਮਾਨਤਾ ਦੇਣ ਦੇ ਮਾਸਕੋ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸੀਰੀਆ ਪੁਤਿਨ ਦੇ ਪੱਖ ‘ਚ ਖੜ੍ਹਾ ਹੈ ਕਿਉਂਕਿ ਉਨ੍ਹਾਂ ਦੀ ਫੌਜ ਨੇ ਘਰੇਲੂ ਯੁੱਧ ਨੂੰ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਪੱਖ ‘ਚ ਕਰਨ ‘ਚ ਮਦਦ ਕੀਤੀ ਸੀ।