ਦਾਨੀ ਸੱਜਣ ਕੋਈ ਵੀ ਸੇਵਾ ਕਰਨ ਤੋਂ ਪਹਿਲਾਂ ਢੁੱਕਵੀਂ ਪ੍ਰਵਾਨਗੀ ਲੈਣੀ ਲਾਜ਼ਮੀ ਬਣਾਉਣ-ਡਿਪਟੀ ਕਮਿਸ਼ਨਰ

ਸਹਾਇਤਾ ਰਾਸ਼ੀ ਦੇਣ ਲਈ ਸੰਪਰਕ ਨੰਬਰ ਅਤੇ ਈਮੇਲ ਪਤੇ ਜਾਰੀ

ਲੁਧਿਆਣਾ, 27 ਮਾਰਚ ( ਗੁਰਪ੍ਰੀਤ ਸਿੰਘ -ਨਿਊਜ਼ ਪੰਜਾਬ )-ਜ਼ਿਲ•ਾ ਲੁਧਿਆਣਾ ਵਿੱਚ ਕੀਤੇ ਗਏ ਲੌਕਡਾਊਨ ਦੇ ਚੱਲਦਿਆਂ ਕਾਫੀ ਤਾਦਾਦ ਵਿੱਚ ਗੈਰ ਸਰਕਾਰੀ ਸੰਗਠਨਾਂ ਅਤੇ ਸਨਅਤਕਾਰਾਂ ਵੱਲੋਂ ਫਾਈਨੈਂਸ਼ਲੀ, ਵਲੰਟੀਅਰਲੀ ਘਰੇਲੂ ਲੋੜ ਅਨੁਸਾਰ ਰਾਸ਼ਨ ਅਤੇ ਮਟੀਰੀਅਲ ਦੀ ਸਹਾਇਤਾ ਦੇਣ ਲਈ ਸੰਪਰਕ ਕੀਤਾ ਜਾ ਰਿਹਾ ਹੈ। ਇਸ ਲਈ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਜੇਕਰ ਕਿਸੇ ਵੀ ਦਾਨੀ ਸੱਜਣ ਨੇ ਉਕਤ ਸਹਾਇਤਾ ਕਰਨੀ ਹੋਵੇ ਤਾਂ ਉਹ ਇਨ•ਾਂ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜੇਕਰ ਕਿਸੇ ਆਰਥਿਕ ਸਹਾਇਤਾ ਦੇਣੀ ਹੈ ਤਾਂ ਉਹ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਨਾਲ ਉਨ•ਾਂ ਦੇ ਸੰਪਰਕ ਨੰਬਰ 9417376655 ਜਾਂ ਈਮੇਲ redcrossldh@yahoo.com ‘ਤੇ ਸੰਪਰਕ ਕਰ ਸਕਦੇ ਹਨ। ਇਸੇ ਤਰ•ਾਂ ਨਗਰ ਨਿਗਮ ਲੁਧਿਆਣਾ ਦੀ ਹੱਦ ਅੰਦਰ ਵਲੰਟੀਅਰਲੀ ਮਟੀਰੀਅਲ ਸਰਵਿਸ ਮੁਹੱਈਆ ਕਰਾਉਣ ਲਈ 9873173781 ਅਤੇ 9872290882 ਜਾਂ ਈਮੇਲ adcpcrimeldh@gmail.com, additionalcomm.mcl@gmail.com ‘ਤੇ ਸੰਪਰਕ ਕਰ ਸਕਦੇ ਹਨ।
ਉਨ•ਾਂ ਦੱਸਿਆ ਕਿ ਨਗਰ ਨਿਗਮ ਦੀ ਹੱਦ ਤੋਂ ਬਾਹਰ ਵਲੰਟੀਅਰਲੀ ਮਟੀਰੀਅਲ ਸਰਵਿਸ ਮੁਹੱਈਆ ਕਰਾਉਣ ਲਈ ਐੱਸ. ਡੀ. ਐੱਮ. ਲੁਧਿਆਣਾ (ਪੂਰਬੀ) ਨਾਲ 8968271703 ਜਾਂ ਈਮੇਲ east.ludhiana@gmail.com, ਐੱਸ. ਡੀ. ਐੱਮ. ਲੁਧਿਆਣਾ ਪੱਛਮੀ ਨਾਲ 9779746223 ਜਾਂ ਈਮੇਲ sdmsir@yahoo.com, ਐੱਸ. ਡੀ. ਐੱਮ. ਰਾਏਕੋਟ ਨਾਲ 8728078970 ਜਾਂ ਈਮੇਲ raikotsdmd@gmail.com, ਐੱਸ. ਡੀ. ਐÎੱਮ. ਪਾਇਲ ਨਾਲ 8238860399 ਜਾਂ ਈਮੇਲ sdmpayal@gmail.com, ਐੱਸ. ਡੀ. ਐੱਮ. ਖੰਨਾ ਨਾਲ 9988808884 ਜਾਂ ਈਮੇਲ sdm_khn2010@yahoo.com, ਐੱਸ. ਡੀ. ਐੱਮ. ਸਮਰਾਲਾ ਨਾਲ 8283900045 ਜਾਂ ਈਮੇਲ sdm1.samrala@gmail.com, ਐੱਸ. ਡੀ. ਐੱਮ. ਜਗਰਾਂਉ ਨਾਲ 8146100702 ਜਾਂ ਈਮੇਲ sdmjgn1@gmail.com ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਸ੍ਰੀ ਅਗਰਵਾਲ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੇ ਉਕਤ ਸੇਵਾ ਕਰਨੀ ਹੈ ਤਾਂ ਉਹ ਪਹਿਲਾਂ ਇਨ•ਾਂ ਨੰਬਰਾਂ ਜਾਂ ਈਮੇਲ ਪਤਿਆਂ ‘ਤੇ ਆਪਣੀ ਇੱਛਾ ਸੰਬੰਧੀ ਜਾਣਕਾਰੀ ਦੇ ਦੇਣ। ਤਾਂ ਜੋ ਪ੍ਰਸਾਸ਼ਨ ਦੀ ਭਾਈਵਾਲੀ ਨਾਲ ਇਹ ਕੰਮ ਸੁਚੱਜੇ ਤਰੀਕੇ ਨਾਲ ਨੇਪਰੇ ਚਾੜਿਆ ਜਾ ਸਕੇ।