ਮਜੀਠੀਆ ਅਤੇ ਸਿੱਧੂ ਨੇ ਇੱਕ ਦੂਜੇ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
ਅੰਮ੍ਰਿਤਸਰ, 20 ਫਰਵਰੀ
ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਦੋ ਸਿਆਸੀ ਵਿਰੋਧੀਆਂ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਮਜੀਠੀਆ ਅੱਜ ਵੇਰਕਾ ਦੇ ਬੂਥ ‘ਤੇ ਮਿਲੇ ਅਤੇ ਇਕ ਦੂਜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਕ-ਦੂਜੇ ਦੇ ਕੱਟੜ ਵਿਰੋਧੀ ਇਨ੍ਹਾਂ ਨੇਤਾਵਾਂ ਦਾ ਆਪਸ ਵਿੱਚ ਮਿਲਣਾ ਤੇ ਇਕ ਦੂਜੇ ਨੂੰ ਸ਼ੁਭਕਾਮਨਾਵਾਂ ਦੇਣਾ ਲੋਕਾਂ ਵਿੱਚ ਚਰਚਾ ਹੈ। ਇਨ੍ਹਾਂ ਪਿੱਛੇ ਲੱਗ ਆਪਸ ਵਿੱਚ ਵੈਰ ਪਾਉਣ ਵਾਲੇ ਲੋਕ ਇਹ ਵੇਖਕੇ ਹੈਰਾਨ ਹਨ। ਬੀਤੀ ਰਾਤ ਵੇਰਕਾ ਵਿਚ ਇਨ੍ਹਾਂ ਦੋਹਾਂ ਆਗੂਆਂ ਦੇ ਧੜਿਆਂ ਵਿੱਚ ਲੜਾਈ ਵੀ ਹੋਈ ਹੈ ਅਤੇ ਕੇਸ ਦਰਜ ਹੋਏ ਹਨ। ਦੋਹਾਂ ਆਗੂਆਂ ਨੇ ਬੂਥ ਦੇ ਗੇਟ ’ਤੇ ਕੁਝ ਸੈਕਿੰਡ ਮੁਲਾਕਾਤ ਕੀਤੀ। ਨਵਜੋਤ ਸਿੰਘ ਸਿੱਧੂ ਬੂਥ ਦੇ ਅੰਦਰ ਜਾ ਰਹੇ ਸਨ, ਜਦਕਿ ਮਜੀਠੀਆ ਬਾਹਰ ਆ ਰਹੇ ਸਨ।