ਰਾਜਿਸਥਾਨ ਪੁਲਿਸ ਨੇ ਪੰਜਾਬ ਦੇ ਇੱਕ ਵਪਾਰੀ ਨੂੰ ਲੁੱਟਿਆ – 2ਲੱਖ ਰੁਪਏ ਅਤੇ 4ਲੱਖ ਦੇ ਗਹਿਣੇ ਖੋਹੇ – ਇੱਕ ਥਾਣੇਦਾਰ ਤੇ ਦੋ ਕਾਂਸਟੇਬਲ ਗ੍ਰਿਫ਼ਤਾਰ – ਤਿੰਨ ਫਰਾਰ
ਜਾਡਣ ਟੋਲ ਨਾਕੇ ਕੋਲ ਇੱਕ ਪ੍ਰਾਈਵੇਟ ਕਾਰ ਵਿੱਚ ਆਏ ਪੁਲਿਸ ਮੁਲਾਜ਼ਮਾਂ ਨੇ ਸੁਰਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੂੰ ਪੁਲਿਸ ਮੁਲਾਜ਼ਮਾਂ ਨੇ ਜ਼ਬਰਦਸਤੀ ਆਪਣੀ ਕਾਰ ਵਿੱਚ ਬਿਠਾ ਲਿਆ ਅਤੇ ਇੱਕ ਸੁੰਨਸਾਨ ਜਗ੍ਹਾ ‘ਤੇ ਲੈ ਗਏ। ਦੋਵਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਭੁੱਕੀ ਦੀ ਤਸਕਰੀ ਦੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ ਕੇ ਲੱਖਾਂ ਰੁਪਏ ਦੀ ਮੰਗ ਕੀਤੀ। ਡਰਦੇ ਮਾਰੇ ਸੁਰਿੰਦਰ ਸਿੰਘ ਨੇ ਆਪਣੇ ਜਾਣ-ਪਛਾਣ ਵਾਲਿਆਂ ਤੋਂ ਪੈਸੇ ਆਪਣੇ ਖਾਤੇ ਵਿੱਚ ਟਰਾਂਸਫਰ ਕਰਵਾ ਲਏ। ਬਾਅਦ ਵਿੱਚ ਸੁਰਿੰਦਰ ਸਿੰਘ ਨੇ ਇਸ ਨੂੰ ਸ਼ਿਵਪੁਰਾ ਥਾਣਾ ਇੰਚਾਰਜ ਅਨਿਲ ਸਰਨ ਵੱਲੋਂ ਦਿੱਤੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤਾ। ਪੁਲਿਸ ਵਾਲਿਆਂ ਨੇ ਵਪਾਰੀ ਦੇ ਗਹਿਣੇ ਖੋਹ ਲਏ।
ਨਿਊਜ਼ ਪੰਜਾਬ
ਰਾਜਿਸਥਾਨ ਦੇ ਇਲਾਕਾ ਪਾਲੀ ਵਿੱਚ ਕਾਨੂੰਨ ਦੇ ਰਖਵਾਲੇ ਪੁਲਿਸ ਵਾਲੇ ਹੀ ਲੁਟੇਰੇ ਬਣ ਗਏ।ਸ਼ਿਵਪੁਰਾ ਥਾਣਾ ਦੀ ਪੁਲਿਸ ਦੇ ਇੱਕ ਥਾਣੇਦਾਰ ਦੀ ਅਗਵਾਈ ਹੇਠ ਪੁਲਿਸ ਦੇ ਇਹਨਾਂ ਲੁਟੇਰਿਆਂ ਨੇ ਇੱਕ ਮੁਖਬਰ ਦੀ ਮਿਲੀਭੁਗਤ ਨਾਲ ਪੰਜਾਬ ਦੇ ਇੱਕ ਵਪਾਰੀ ਨੂੰ ਲੁੱਟ ਲਿਆ ਅਤੇ ਮਾਰਕੁਟਾਈ ਕਰਕੇ ਭਜਾ ਦਿੱਤਾ। ਜਾਂਚ ਤੋਂ ਬਾਅਦ ਪੁਲਿਸ ਦੇ ਇਹਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।
ਪਾਲੀ ਦੇ ਸ਼ਿਵਪੁਰਾ ਦੇ ਐਸਐਚਓ (ਸਬ ਇੰਸਪੈਕਟਰ) ਅਨਿਲ ਕੁਮਾਰ ਸਰਾਂ ਸਮੇਤ ਪੰਜ ਪੁਲੀਸ ਮੁਲਾਜ਼ਮਾਂ ਨੇ ਦੋਵਾਂ ਨੂੰ ਬੰਧਕ ਬਣਾ ਕੇ 6 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਡੋਡਾ – ਭੁੱਕੀ ਤਸਕਰੀ ਦੇ ਮਾਮਲੇ ‘ਚ ਫਸਾਉਣ ਦਾ ਡਰਾਵਾ ਦੇ ਕੇ 5 ਪੁਲਸ ਮੁਲਾਜ਼ਮਾਂ ਨੇ ਵਪਾਰੀ ਤੋਂ 2 ਲੱਖ ਰੁਪਏ ਬੈਂਕ ਖਾਤਿਆਂ ‘ਚ ਟਰਾਂਸਫਰ ਕਰਵਾ ਕੇ 4 ਲੱਖ ਰੁਪਏ ਦੇ ਗਹਿਣੇ ਲੁੱਟ ਲਏ। ਪਾਲੀ ਦੇ ਐਸਪੀ ਰਾਜਨ ਦੁਸ਼ਯੰਤ ਨੇ ਇਸ ਮਾਮਲੇ ਦਾ ਖੁਲਾਸਾ ਕੀਤਾ ਹੈ।
ਜਿਲ੍ਹਾ ਪਾਲੀ ਦੇ ਐਸਪੀ ਰਾਜਨ ਦੁਸ਼ਯੰਤ ਵਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਅਨੁਸਾਰ ਪੰਜਾਬ ਦੇ ਅਮ੍ਰਿਤਸਰ ਵਿੱਚ ਰਹਿਣ ਵਾਲੇ ਸੁਰਿੰਦਰ ਸਿੰਘ (32) ਪੁੱਤਰ ਸਰਦਾਰ ਗੋਵਿੰਦ ਸਿੰਘ ਜੋ ਆਰਟੀਫਿਸ਼ੀਅਲ ਜਵੇਲਰੀ ਦਾ ਲੰਬੇ ਸਮੇਂ ਤੋਂ ਕੰਮ ਕਰਦੇ ਹਨ ਅਤੇ ਇੱਥੇ ਆ ਕੇ ਗਹਿਣੇ ਵੇਚਦੇ ਸਨ ਅਤੇ 15 ਫਰਵਰੀ ਨੂੰ ਆਪਣੇ ਦੋਸਤ ਲਵਿਸ (19) ਦੇ ਨਾਲ ਪਾਲੀ ਆਏ ਸਨ। ਇਹਨਾਂ ਦਾ ਇੱਕ ਮਿੱਤਰ ਜੋਧਪੁਰ ਦੇ ਰਹਿਣ ਵਾਲਾ ਅੰਮ੍ਰਿਤ ਸੋਨੀ ਇਹਨਾਂ ਨੂੰ ਇਲਾਕਾ ਪਾਲੀ ਵਿਖੇ ਨਵੇਂ ਗਾਹਕ ਲਵਾਉਣ ਲਈ ਇਸ ਇਲਾਕੇ ਵਿਚ ਲੈ ਕੇ ਆਇਆ ਸੀ।
ਜਾਡਨ ਟੋਲ ਨਾਕੇ ਦੇ ਕੋਲ ਪਹੁੰਚ ਕੇ ਦੋ ਗੱਡੀਆਂ ਵਿੱਚ ਸਵਾਰ ਪੁਲਿਸ ਨੇ ਵਪਾਰੀ ਅਤੇ ਉਸਦੇ ਦੋਸਤ ਨੂੰ ਆਪਣੀ ਗੱਡੀ ਵਿੱਚ ਬੈਠਾਇਆ ਅਤੇ ਜੰਗਲ ਵੱਲ ਲੈ ਗਏ। ਰਾਹ ਵਿੱਚ ਝੂਠੇ ਕੇਸਾਂ ਵਿੱਚ ਫਸਾਉਣ ਦਾ ਡਰਾਵਾ ਦੇਣ ਅਤੇ ਕੁੱਟਮਾਰ ਕਰ ਕੇ ਦੋ ਲੱਖ ਰੁਪਏ ਅਤੇ 4ਲੱਖ ਰੁਪਏ ਗਹਿਣੇ ਲੁੱਟ ਲਏ । ਵਪਾਰੀ ਅਤੇ ਉਸਦੇ ਦੋ ਸਾਥੀਆਂ ਦੀ ਕੁੱਟਮਾਰ ਕਰਨ ਤੋਂ ਬਾਅਦ ਦੋ ਜਾਣਕਾਰਾਂ ਦੇ ਖਾਤਿਆਂ ਵਿੱਚੋਂ ਇੱਕ ਇੱਕ ਲੱਖ ਰੁਪਏ ਵੀ ਟਰਾਂਸਫਰ ਕਰਵਾਏ । ਪੀੜਤਾ ਨੇ ਦੋਸ਼ ਲਾਇਆ ਕਿ ਪੁਲੀਸ ਨੇ ਉਸ ਕੋਲੋਂ ਕਰੀਬ ਚਾਰ ਲੱਖ ਰੁਪਏ ਦੇ ਗਹਿਣੇ ਵੀ ਖੋਹ ਲਏ ਹਨ।ਬਾਅਦ ਵਿਚ ਵਪਾਰੀ ਨੂੰ ਅਜਮੇਰ ਰੋਡ ‘ਤੇ ਛੱਡ ਕੇ ਫਰਾਰ ਹੋ ਗਏ।
ਲੁੱਟ-ਖੋਹ ਤੋਂ ਬਾਅਦ ਸ਼ਿਕਾਇਤਕਰਤਾ ਨੇ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ ਥਾਣਾ ਸਦਰ ਪਾਲੀ ‘ਚ ਮਾਮਲਾ ਦਰਜ ਕਰਵਾਇਆ ਸੀ। ਜਦੋਂ ਐਸਪੀ ਰਾਜਨ ਦੁਸ਼ਯੰਤ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਰਾ ਸੱਚ ਸਾਹਮਣੇ ਆਇਆ। ਇਸ ਤੋਂ ਬਾਅਦ ਸ਼ਿਵਪੁਰਾ ਥਾਣੇ ਦੇ ਅਧਿਕਾਰੀ ਅਨਿਲ ਸਰਨ, ਕਾਂਸਟੇਬਲ ਗਿਗਾਰਾਮ ਅਤੇ ਤੁਲਸੀਰਾਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਹਨਾਂ ਨੂੰ ਮੁਅੱਤਲ ਕਰ ਦਿੱਤਾ ਹੈ। ਸ਼ਿਵਪੁਰਾ ਥਾਣੇ ਦੇ ਹੈੱਡ ਕਾਂਸਟੇਬਲ ਮਿਠੇ ਲਾਲ, ਕਾਂਸਟੇਬਲ ਮਨੀਸ਼ ਵਿਸ਼ਨੋਈ ਅਤੇ ਲੁੱਟ ਦੀ ਵਾਰਦਾਤ ਦਾ ਮਾਸਟਰ ਮਾਈਂਡ ਅੰਮ੍ਰਿਤ ਸੋਨੀ ਫਰਾਰ ਹਨ। ਪੁਲੀਸ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।