ਕੈਨੇਡਾ ਵਿੱਚ ਟਰੱਕਾਂ ਅਤੇ ਹੋਰ ਵਾਹਨਾਂ ਦੀ ਹੜਤਾਲ ਖਤਮ – ਕਈ ਰੂਟ ਹੋਏ ਚਾਲੂ – ਓਟਾਵਾ ਦੇ ਪੁਲਿਸ ਮੁਖੀ ਬਰਖਾਸਤ

NEWS PUNJAB

ਨਿਊਜ਼ ਪੰਜਾਬ
ਕੈਨੇਡਾ ਅਮਰੀਕਾ ਸਰਹੱਦ ‘ਤੇ ਟੀਕਾਕਰਨ ਦੇ ਵਿਰੋਧ ਲੱਗਿਆ ਜਾਮ ਖਤਮ ਹੋ ਗਿਆ ਹੈ। ਓਟਾਵਾ ਪੁਲਿਸ ਬੋਰਡ ਨੇ ਕਿਹਾ ਕਿ ਪ੍ਰਦਰਸ਼ਨ ਵਿੱਚ ਲਗਭਗ 4,000 ਵਾਹਨ ਸ਼ਾਮਲ ਸਨ ਜੋ ਹੁਣ ਘੱਟ ਕੇ 360 ਰਹਿ ਗਏ ਹਨ। ਸੀਸੈਂਕੜੇ ਟਰੱਕ ਡਰਾਈਵਰਾਂ ਦੇ ਵਿਰੋਧ ਪ੍ਰਦਰਸ਼ਨ ‘ਤੇ ਕਾਰਵਾਈ ਕਰਨ ਵਿੱਚ ਅਸਫਲ ਰਹਿਣ ਲਈ ਓਟਾਵਾ ਦੇ ਪੁਲਿਸ ਮੁਖੀ ਪੀਟਰ ਸਲੋਲੀ ਨੂੰ ਬਰਖਾਸਤ ਕੀਤਾ ਗਿਆ ਹੈ। ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਵਿਖਾਵਾਕਾਰੀਆਂ ਨੂੰ ਹਟਾਉਣ ਅਤੇ ਆਵਾਜਾਈ ਚਾਲੂ ਕਰਨ ਕੱਲ ਹੀ ਕੈਨੇਡਾ ਸਰਕਾਰ ਵਲੋਂ 30 ਦਿਨ ਲਈ ਐਮਰਜੰਸੀ ਲਾਗੂ ਕੀਤੀ ਗਈ ਸੀ।ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਅੰਤਮ ਹੀਲੇ ਵਜੋਂ ਐਮਰਜੰਸੀ ਲਾਉਣੀ ਪਈ ਕਿਉਂਕਿ ਮੌਜੂਦਾ ਹਾਲਾਤ ਨਾਲ ਨਜਿੱਠਣ ਲਈ ਵਧੇਰੇ ਤਾਕਤਾਂ ਦੀ ਜ਼ਰੂਰਤ ਹੈ ਅਤੇ ਇਹ ਤਾਕਤਾਂ ਫ਼ੈਡਰਲ, ਸੂਬਾਈ ਜਾਂ ਮਿਊਂਸਪਲ ਪੱਧਰ ’ਤੇ ਕਿਸੇ ਕੋਲ ਨਹੀਂ ਸਨ।

ਕੈਨੇਡਾ ਦੇ ਨਾਲ ਅਮਰੀਕਾ ਦੀ ਸਰਹੱਦ ਦੇ ਨਾਲ ਮੋਂਟਾਨਾ ਰੂਟ ‘ਤੇ ਪਿਛਲੇ ਦੋ ਹਫ਼ਤਿਆਂ ਤੋਂ ਟਰੱਕ ਅਤੇ ਹੋਰ ਵਾਹਨ ਹੜਤਾਲ ‘ਤੇ ਹਨ, ਅਤੇ ਵਾਹਨ ਦੱਖਣੀ ਅਲਬਰਟਾ ਦੇ ਕਸਬਿਆਂ ਵਿੱਚੋਂ ਲੰਘਣੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਮਾਮਲੇ ਨੂੰ ਸਹੀ ਢੰਗ ਨਾਲ ਨਜਿੱਠਣ ਲਈ ਆਲੋਚਨਾ ਦਾ ਸਾਹਮਣਾ ਕਰ ਰਹੇ ਓਟਾਵਾ ਪੁਲਿਸ ਮੁਖੀ ਪੀਟਰ ਸਲੋਲੀ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਸਰਹੱਦ ‘ਤੇ ਇਹ ਜਾਮ ਕੋਰੋਨਾ ਟੀਕਾਕਰਨ ਦੇ ਵਿਰੋਧ ਕਾਰਨ ਲਗਾਇਆ ਗਿਆ ਸੀ।